ਪੇਸ਼ੀ 'ਤੇ ਆਏ Navtej ਨੇ ਮੁੜ ਮਾਰੀ ਲਲਕਾਰ, ਕਿਹਾ ਬਰੀ ਹੋਣ 'ਤੇ ਮੁੜ ਖੋਲ੍ਹਾਗਾ ਹਸਪਤਾਲ

ਏਜੰਸੀ

ਖ਼ਬਰਾਂ, ਪੰਜਾਬ

ਉਹਨਾਂ ਅੱਗੇ ਕਿਹਾ ਕਿ ਉਹਨਾਂ ਵੱਲੋਂ ਮਰੀਜ਼ਾਂ ਦੀ ਕੀਤੀ ਜਾ ਰਹੀ...

Punjab India Navtej Guggu Samaj Sevi Sanstha

ਬਟਾਲਾ: ਬਾਬਾ ਦੀਪ ਸਿੰਘ ਸੇਵਾ ਦਲ ਹੁਸ਼ਿਆਰਪੁਰ ਤੋਂ ਸੰਗਤਾਂ ਦਾ ਇਕੱਠ ਨਵਤੇਜ ਸਿੰਘ ਦੇ ਹੱਕ ਵਿਚ ਆਇਆ ਹੈ। ਇਹਨਾਂ ਸਾਰਿਆਂ ਦੇ ਸਹਿਯੋਗ ਲਈ ਪਹੁੰਚਣ ਤੇ ਇਕ ਨੌਜਵਾਨ ਵੱਲੋਂ ਉਹਨਾਂ ਦਾ ਧੰਨਵਾਦ ਕੀਤਾ ਗਿਆ। ਉਹਨਾਂ ਨੇ ਨਵਤੇਜ ਸਿੰਘ ਗੁੱਗੂ ਬਾਰੇ ਗੱਲ ਕਰਦਿਆਂ ਕਿਹਾ ਕਿ ਉਹਨਾਂ ਦਾ ਕਹਿਣਾ ਹੈ ਕਿ ਬਿਲਕੁੱਲ ਸ਼ਾਂਤੀ ਨਾਲ ਸਾਰਾ ਨਿਪਟਾਰਾ ਕਰਨਾ ਹੈ, ਕੋਈ ਹੰਗਾਮਾ ਨਹੀਂ ਕਰਨ।

ਉਹਨਾਂ ਅੱਗੇ ਕਿਹਾ ਕਿ ਉਹਨਾਂ ਵੱਲੋਂ ਮਰੀਜ਼ਾਂ ਦੀ ਕੀਤੀ ਜਾ ਰਹੀ ਸੇਵਾ ਪਹਿਲਾਂ ਵਾਂਗ ਜਾਰੀ ਰਹੇਗੀ। ਉਹਨਾਂ ਦਸਿਆ ਸੀ ਕਿ ਉਹਨਾਂ ਦਾ ਬਟਾਲਾ ਪੁਲਿਸ ਨਾਲ ਤਾਂ ਸਮਝੌਤਾ ਹੋ ਗਿਆ ਸੀ ਪਰ ਉਪਰੋਂ ਆਰਡਰ ਆਉਣ ਤੇ ਉਹਨਾਂ ਨਾਲ ਅਜਿਹਾ ਸਲੂਕ ਕੀਤਾ ਜਾ ਰਿਹਾ ਹੈ। ਬਾਬਾ ਦੀਪ ਸਿੰਘ ਸੇਵਾ ਦਲ ਦੇ ਮਨਵੀਰ ਸਿੰਘ ਨੇ ਕਿਹਾ ਕਿ ਅੱਜ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਉਹਨਾਂ ਨਾਲ ਖੜਨ ਕਿਉਂ ਕਿ ਉਹ ਬਹੁਤ ਹੀ ਵੱਡੇ ਪੱਧਰ ਤੇ ਲੋਕਾਂ ਦੀ ਸੇਵਾ ਕਰ ਰਹੇ ਹਨ।

ਉਸ ਵੱਲੋਂ ਪੰਜਾਬ ਦਾ ਸਭ ਤੋਂ ਨੰਬਰ 1 ਹਸਪਤਾਲ ਬਣਵਾਇਆ ਗਿਆ ਹੈ ਜੋ ਕਿ ਨਾਮੁਮਕਿਨ ਸੀ ਪਰ ਉਹਨਾਂ ਨੇ ਕਰ ਕੇ ਵਿਖਾਇਆ ਹੈ। ਉਹਨਾਂ ਨੂੰ ਇਸ ਗੱਲ ਦਾ ਬਹੁਤ ਦੁੱਖ ਹੋਇਆ ਕਿ ਲੋਕਾਂ ਨੂੰ ਜਿੰਨੀ ਗਿਣਤੀ ਵਿਚ ਉਹਨਾਂ ਦਾ ਸਾਥ ਦੇਣਾ ਚਾਹੀਦਾ ਸੀ ਉੰਨਾ ਮਿਲਿਆ ਨਹੀਂ। ਉਹਨਾਂ ਵੱਲੋਂ ਹੋਰਨਾਂ ਲੋਕਾਂ ਨੂੰ ਵੀ ਬੇਨਤੀ ਕੀਤੀ ਗਈ ਕਿ ਜਿੱਥੇ ਕਿਤੇ ਵੀ ਕੋਈ ਵੀ ਸਮਾਜ ਸੇਵੀ ਤੇ ਕੋਈ ਮੁਸੀਬਤ ਪੈਂਦੀ ਹੈ ਤਾਂ ਉਸ ਦੇ ਨਾਲ ਖੜਿਆ ਕਰੋ।

ਨਵਤੇਜ ਸਿੰਘ ਲਈ ਪਰਚੇ ਪੈਣੇ ਕੋਈ ਵੱਡੀ ਗੱਲ ਨਹੀਂ ਕਿਉਂ ਕਿ ਉਹਨਾਂ ਨੇ ਅਜੀਤ ਪੋਲੇ ਨੂੰ ਮਾਰਿਆ ਸੀ ਤਾਂ ਉਸ ਸਮੇਂ ਵੀ ਉਹਨਾਂ ਤੇ ਪਰਚੇ ਪਏ ਸੀ। ਦਸ ਦਈਏ ਕਿ ਪੁਲਿਸ ਵੱਲੋਂ ਨਵਤੇਜ ਸਿੰਘ ਤੇ ਪਰਚਾ ਦਰਜ ਕੀਤਾ ਗਿਆ ਹੈ। ਪਰਚਾ ਇਸ ਲਈ ਹੋਇਆ ਕਿਉਂ ਕਿ ਨਵਤੇਜ ਸਿੰਘ ਦੇ ਹਸਪਤਾਲ ਵਿਚ ਅੱਜ ਤੋਂ ਕਰੀਬ 9 ਤੋਂ 10 ਦਿਨ ਪਹਿਲਾਂ ਮਰੀਜ਼ ਆਉਂਦਾ ਹੈ , ਉਸ ਦੇ ਦੱਸਣ ਮੁਤਾਬਕ ਕਿ ਉਸ ਦਾ ਐਕਸੀਡੈਂਟ ਹੋਇਆ ਸੀ।

ਇਸ ਬਾਰੇ ਵੀ ਪੱਕੇ ਤੌਰ ਤੇ ਨਹੀਂ ਕਿਹਾ ਜਾ ਸਕਦਾ ਕਿ ਉਹ ਪੁਲਿਸ ਦਾ ਭਗੌੜਾ ਸੀ ਜਾਂ ਨਹੀਂ। ਉਸ ਦਾ ਇਲਾਜ ਕਰ ਦਿੱਤਾ ਗਿਆ ਪਰ ਜਦੋਂ ਗੁੱਗੂ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਹਨਾਂ ਨੇ ਮਰੀਜ਼ ਨੂੰ ਕਿਹਾ ਕਿ ਜੇ ਪੰਜਾਬ ਪੁਲਿਸ ਦਾ ਮਸਲਾ ਹੈ ਤਾਂ ਉਹ ਉੱਥੋਂ ਚਲਿਆ ਜਾਵੇ। ਉਸ ਤੋਂ ਬਾਅਦ ਉੱਥੇ ਪੁਲਿਸ ਆਉਂਦੀ ਹੈ ਬਟਾਲੇ ਸਿਟੀ ਥਾਣੇ ਦਾ ਐਸਐਚਓ ਆਉਂਦਾ ਹੈ।

ਐਸਐਚਓ ਨਵਤੇਜ ਸਿੰਘ ਨਾਲ ਗੱਲਬਾਤ ਕਰਦਾ ਹੈ ਕਿ ਇੱਥੇ ਇਕ ਰਾਜਸਥਾਨ ਦਾ ਬੰਦਾ ਆਇਆ ਹੈ ਉਸ ਨੂੰ ਮਿਲਣਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਬੰਦਾ ਆਇਆ ਜ਼ਰੂਰ ਸੀ ਪਰ ਹੁਣ ਉਹ ਉੱਥੋਂ ਚਲਿਆ ਗਿਆ ਹੈ। ਉਹਨਾਂ ਨੂੰ ਨਹੀਂ ਪਤਾ ਕਿ ਉਸ ਦਾ ਕੀ ਮਸਲਾ ਹੈ, ਉਹ ਉਹਨਾਂ ਕੋਲ ਮਰੀਜ਼ ਬਣ ਕੇ ਆਇਆ ਸੀ ਤੇ ਉਹਨਾਂ ਨੇ ਉਸ ਦਾ ਇਲਾਜ ਕਰ ਕੇ ਉਸ ਨੂੰ ਇੱਥੋਂ ਭੇਜ ਦਿੱਤਾ ਹੈ।

ਪਰ ਫਿਰ ਉੱਥੇ ਵੱਡੀ ਗਿਣਤੀ ਵਿਚ ਪੁਲਿਸ ਪਹੁੰਚਦੀ ਹੈ ਤੇ ਮੰਦੇ ਸ਼ਬਦ ਬੋਲਦੀ ਹੈ। ਉੱਥੇ ਜਿਹੜੇ ਲੋਕ ਇਲਾਜ ਕਰਵਾਉਣ ਆਏ ਸੀ ਉਹਨਾਂ ਨੇ ਜਦੋਂ ਸਿਟੀ ਥਾਣੇ ਦੇ ਐਸਐਚਓ ਦੀ ਮੰਦੀ ਸ਼ਬਦਾਵਲੀ ਸੁਣੀ ਤਾਂ ਉਹਨਾਂ ਤੋਂ ਬਰਦਾਸ਼ਤ ਨਹੀਂ ਹੋਈ। ਲੋਕ ਨਵਤੇਜ ਗੁੱਗੂ ਦੀ ਇਜ਼ਤ ਕਰਦੇ ਹਨ ਕਿਉਂ ਕਿ ਉਹ ਬਹੁਤ ਲੰਮੇ ਸਮੇਂ ਤੋਂ ਲੋਕਾਂ ਦੀ ਸੇਵਾ ਕਰ ਰਹੇ ਹਨ।

ਪੁਲਿਸ ਤੋਂ ਡਰਦੇ ਵੱਡੇ ਵੱਡੇ ਡਾਕਟਰ ਵੀ ਘਰ ਵਿਚ ਬੈਠ ਗਏ ਤੇ ਪੁਲਿਸ ਨੇ ਉਹਨਾਂ ਨੂੰ ਘਰ ਜਾ ਕੇ ਧਮਕਾਇਆ ਕਿ ਉਹ ਗੁੱਗੂ ਦੇ ਹਸਪਤਾਲ ਨਹੀਂ ਜਾਣਗੇ। ਹੁਣ ਉਹ ਇਕੱਲੇ ਹੀ ਕਿੰਨੇ ਮਰੀਜ਼ਾਂ ਦੀ ਦੇਖ-ਰੇਖ ਕਰ ਰਹੇ ਸਨ। ਜਦੋਂ ਪੁਲਿਸ ਬਤਮੀਜ਼ੀ ਕਰ ਰਹੀ ਸੀ ਤਾਂ ਲੋਕਾਂ ਨੇ ਸੋਟਿਆਂ, ਡਾਂਗਾਂ ਨਾਲ ਪੁਲਿਸ ਤੇ ਵਾਰ ਕਰ ਦਿੱਤਾ ਤੇ ਪੁਲਿਸ ਦੀ ਗੱਡੀ ਟੁੱਟ ਗਈ। ਐਸਐਚਓ ਵੱਲੋਂ ਗੁੱਗੂ ਨੂੰ ਧਮਕੀਆਂ ਵੀ ਦਿੱਤੀਆਂ ਗਈਆਂ ਕਿ ਉਹ ਉਸ ਤੇ ਅਜਿਹਾ ਪਰਚਾ ਪਾਉਣਗੇ ਕਿ ਉਹ ਸਾਰੀ ਜ਼ਿੰਦਗੀ ਜੇਲ੍ਹ ਵਿਚ ਸੜੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow ਕਰੋ।