ਜੰਗ-ਏ-ਆਜ਼ਾਦੀ ਸਮਾਰਕ 'ਚ ਹੋਏ ਭ੍ਰਿਸ਼ਟਾਚਾਰ ਦਾ ਮਾਮਲਾ: ਵਿਜੀਲੈਂਸ ਨੇ ਬਰਜਿੰਦਰ ਸਿੰਘ ਹਮਦਰਦ ਨੂੰ ਅੱਜ ਮੁੜ ਸੱਦਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

6 ਕਾਰਜਕਾਰੀ ਇੰਜਨੀਅਰਾਂ ਦੇ ਨਾਲ-ਨਾਲ IAS ਵਿਨੈ ਬੁਬਲਾਨੀ ਨੂੰ ਵੀ ਕੀਤਾ ਤਲਬ

Jang-e-Azadi probe: Punjab Vigilance Bureau summons Hamdard for third time



ਜਲੰਧਰ: ਪੰਜਾਬ ਵਿਜੀਲੈਂਸ ਬਿਊਰੋ ਨੇ ਕਰਤਾਰਪੁਰ ਵਿਖੇ ਬਣੇ ਜੰਗ-ਏ-ਆਜ਼ਾਦੀ ਸਮਾਰਕ ਦੇ ਸਬੰਧ ਵਿਚ ਸੀਨੀਅਰ ਪੱਤਰਕਾਰ ਬਰਜਿੰਦਰ ਸਿੰਘ ਹਮਦਰਦ ਨੂੰ ਇਕ ਵਾਰ ਫਿਰ ਨੋਟਿਸ ਜਾਰੀ ਕੀਤਾ ਹੈ। ਇਸ ਵਾਰ ਵਿਜੀਲੈਂਸ ਨੇ ਪੀ.ਡਬਲਿਊ.ਡੀ. ਦੇ ਤਤਕਾਲੀ 6 ਕਾਰਜਕਾਰੀ ਇੰਜਨੀਅਰਾਂ ਦੇ ਨਾਲ-ਨਾਲ ਆਈ.ਏ.ਐਸ. ਵਿਨੈ ਬੁਬਲਾਨੀ ਨੂੰ ਵੀ 11 ਅਗਸਤ ਨੂੰ ਤਲਬ ਕੀਤਾ ਹੈ। ਅਪਣੇ ਭੇਜੇ ਨੋਟਿਸ ਵਿਚ ਵਿਜੀਲੈਂਸ ਨੇ ਬਰਜਿੰਦਰ ਸਿੰਘ ਹਮਦਰਦ ਵਲੋਂ ਭੇਜੇ ਜਵਾਬ ’ਤੇ ਅਸੰਤੁਸ਼ਟੀ ਪ੍ਰਗਟਾਈ ਹੈ।

ਇਹ ਵੀ ਪੜ੍ਹੋ: ਜਗਤਾਰ ਸਿੰਘ ਹਵਾਰਾ ਦੇ ਦੋਹਾਂ ਮਾਮਲਿਆਂ ਦੀ ਸੁਣਵਾਈ 28 ਨੂੰ

ਹਮਦਰਦ ਨੂੰ ਭੇਜੇ ਨੋਟਿਸ ਵਿਚ ਵਿਜੀਲੈਂਸ ਨੇ ਕਿਹਾ ਕਿ ਯਾਦਗਾਰ ਵਿਚ ਕਈ ਘਪਲੇ ਹੋਏ ਹਨ। ਗੋਦਰੇਜ ਕੰਪਨੀ ਜਿਸ ਨੂੰ ਜੰਗ-ਏ-ਆਜ਼ਾਦੀ ਯਾਦਗਾਰ ਵਿਚ ਬੁੱਤ ਬਣਾਉਣ ਅਤੇ ਗੈਲਰੀਆਂ ਬਣਾਉਣ ਦਾ ਕੰਮ ਦਿਤਾ ਗਿਆ ਸੀ। ਉਸ ਨੇ ਕੰਮ ਪੂਰਾ ਨਹੀਂ ਕੀਤਾ। ਹੁਣ ਵੀ ਯਾਦਗਾਰ ਦਾ ਕੰਮ ਅਧੂਰਾ ਪਿਆ ਹੈ। ਜਦਕਿ ਕੰਮ ਅਧੂਰਾ ਹੋਣ ਦੇ ਬਾਵਜੂਦ ਗੋਦਰੇਜ ਕੰਪਨੀ ਨੂੰ ਜੁਰਮਾਨਾ ਲਾਉਣ ਦੀ ਬਜਾਏ ਪੂਰੇ ਕੰਮ ਦੀ ਅਦਾਇਗੀ ਕਰ ਦਿਤੀ ਗਈ।

ਇਹ ਵੀ ਪੜ੍ਹੋ: 8 ਸਾਲਾਂ ਵਿਚ ਢਾਈ ਲੱਖ ਭਾਰਤੀਆਂ ਨੇ ਛੱਡੀ ਨਾਗਰਿਕਤਾ, 28 ਹਜ਼ਾਰ ਤੋਂ ਵੱਧ ਪੰਜਾਬੀ ਹੋਏ ਪਰਦੇਸੀ 

ਵਿਜੀਲੈਂਸ ਨੇ ਕਿਹਾ ਕਿ ਜੰਗ-ਏ-ਆਜ਼ਾਦੀ ਯਾਦਗਾਰ ਕਮੇਟੀ ਵਲੋਂ ਗੋਦਰੇਜ ਕੰਪਨੀ ਨਾਲ ਕੀਤੇ ਸਮਝੌਤੇ ਅਨੁਸਾਰ ਕੰਪਨੀ ਨੇ 10 ਗੈਲਰੀਆਂ ਬਣਾਉਣੀਆਂ ਸਨ ਪਰ ਕੰਪਨੀ ਨੇ ਸਿਰਫ਼ 6 ਗੈਲਰੀਆਂ ਹੀ ਬਣਾਈਆਂ। ਜਿਥੇ ਗੋਦਰੇਜ ਕੰਪਨੀ ਨੇ ਸਮਝੌਤੇ ਅਨੁਸਾਰ 4 ਗੈਲਰੀਆਂ ਨਹੀਂ ਬਣਾਈਆਂ, ਉਥੇ ਹੀ ਗੈਲਰੀਆਂ ਵਿਚ ਮੂਰਤੀਆਂ ਵੀ ਨਹੀਂ ਬਣਾਈਆਂ ਗਈਆਂ। ਇਸ ਤੋਂ ਇਲਾਵਾ ਜੰਗ-ਏ-ਆਜ਼ਾਦੀ ਯਾਦਗਾਰ ਕਮੇਟੀ ਕੋਲ ਵੀ ਕੰਪਨੀ ਵਲੋਂ ਅਜਿਹੇ ਕੰਮ ਕਰਵਾਏ ਗਏ ਹਨ, ਜਿਨ੍ਹਾਂ ਦੇ ਟੈਂਡਰ ਵੀ ਨਹੀਂ ਨਿਕਲੇ ਸਨ।

ਇਹ ਵੀ ਪੜ੍ਹੋ: ਔਰਤ ਦੇ ਹੱਕ ਵਿਚ ਰਾਜਸਥਾਨ ਦੇ ਮੁੱਖ ਮੰਤਰੀ ਗਹਿਲੋਤ ਦਾ ਵਧੀਆ ਕਦਮ 

ਵਿਜੀਲੈਂਸ ਨੇ ਆਪਣੇ ਭੇਜੇ ਨੋਟਿਸ ਵਿਚ ਬਰਜਿੰਦਰ ਸਿੰਘ ਹਮਦਰਦ ਨੂੰ ਕਿਹਾ ਹੈ ਕਿ ਉਹ ਨਾ ਤਾਂ ਸੰਮਨ ਕੀਤੇ ਜਾਣ 'ਤੇ ਵਿਜੀਲੈਂਸ ਦਫ਼ਤਰ ਵਿਚ ਹਾਜ਼ਰ ਹੁੰਦੇ ਹਨ ਅਤੇ ਨਾ ਹੀ ਪੁੱਛੇ ਗਏ ਸਵਾਲਾਂ ਦੇ ਸਹੀ ਜਵਾਬ ਦਿੰਦੇ ਹਨ। ਉਨ੍ਹਾਂ ਕਿਹਾ ਕਿ ਇਕ ਵਾਰ ਫਿਰ ਬਰਜਿੰਦਰ ਸਿੰਘ ਹਮਦਰਦ, ਆਈ.ਏ.ਐਸ. ਅਧਿਕਾਰੀ ਵਿਨੈ ਬੁਬਲਾਨੀ ਅਤੇ ਲੋਕ ਨਿਰਮਾਣ ਵਿਭਾਗ ਦੇ 6 ਕਾਰਜਕਾਰੀ ਇੰਜਨੀਅਰਾਂ ਨੂੰ 11 ਅਗਸਤ ਨੂੰ ਪੇਸ਼ ਹੋ ਕੇ ਜਵਾਬ ਦੇਣ ਦਾ ਮੌਕਾ ਦਿਤਾ ਜਾ ਰਿਹਾ ਹੈ।