ਧਰਮੀ ਪਿਤਾ ਗੁਰਚਰਨ ਸਿੰਘ ਰਾਹੀਂ ਕਿਸਾਨੀ ਮੋਰਚੇ ‘ਤੇ ਪੁੱਜਿਆ ਭਾਈ ਹਵਾਰਾ ਦਾ ਸੁਨੇਹਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਿੱਖ ਕੌਮ ਦੇ ਹਿੱਸੇ ਆਇਆ ਕਿ ਉਨ੍ਹਾਂ ਨੇ ਦੇਸ਼ ਦੇ ਲਈ ਕੁਰਬਾਨੀਆਂ ਵੀ ਦਿੱਤੀਆਂ...

Gurcharan Singh And Bhai Jagtar Singh Hawara

ਨਵੀਂ ਦਿੱਲੀ (ਅਰਪਨ ਕੌਰ): ਸਦਾ ਹੀ ਸਿੱਖ ਕੌਮ ਦੇ ਹਿੱਸੇ ਆਇਆ ਕਿ ਉਨ੍ਹਾਂ ਨੇ ਦੇਸ਼ ਦੇ ਲਈ ਕੁਰਬਾਨੀਆਂ ਵੀ ਦਿੱਤੀਆਂ, ਗਰੀਬਾਂ ਮਜ਼ਲੂਮਾਂ ‘ਤੇ ਹੋਣ ਵਾਲੇ ਤਸ਼ੱਦਦਾਂ ਨੂੰ ਰੋਕਣ ਦੇ ਲਈ ਕਈਂ ਤਰ੍ਹਾਂ ਦੇ ਨਾਲ ਬਲੀਦਾਨ ਵੀ ਦਿੱਤੇ ਹਨ ਤੇ ਉਨ੍ਹਾਂ ਦੇ ਵਿੱਚੋਂ ਇੱਕ ਹਨ ਜਗਤਾਰ ਸਿੰਘ ਹਵਾਰਾ ਜੋ ਕਿ ਇਸ ਸਮੇਂ ਜੇਲ੍ਹ ਵਿਚ ਉਮਰ ਕੈਦ ਸਜ਼ਾ ਦੇ ਤਹਿਤ ਹਨ। ਇਸ ਸਮੇਂ ਕਿਸਾਨੀ ਅੰਦੋਲਨ ਚੱਲ ਰਿਹਾ ਹੈ ਜੋ ਪੰਜਾਬ ਤੋਂ ਚੱਲਿਆ ਹੈ। ਸਿੱਖ ਭਾਈਚਾਰੇ ਵੱਲੋਂ ਵੱਡੇ ਤਬਕੇ ‘ਚ ਇਸ ਅੰਦੋਲਨ ਦੀ ਅਗਵਾਈ ਤੇ ਰਹਿਨੁਮਾਈ ਵੀ ਕੀਤੀ ਜਾ ਰਹੀ ਹੈ।

ਕਿਸਾਨ ਅੰਦੋਲਨ ਦੇ ਵਿਚ ਇਸ ਸਮੇਂ ਫਿਰ ਨਿਹੰਗ ਸਿੰਘਾਂ ਵੱਲੋਂ ਕਿਸਾਨੀ ਮੋਰਚੇ ਦੇ ਸ਼ੁਰੂ ਵਿਚ ਹੀ ਸੇਵਾ ਨਿਭਾਈਆਂ ਜਾ ਰਹੀਆਂ ਹਨ। ਉਥੇ ਹੀ ਅੱਜ ਗਿਆਨੀ ਗੁਰਚਰਨ ਸਿੰਘ ਉਚੇਚੇ ਤੌਰ ‘ਤੇ ਕਿਸਾਨੀ ਮੋਰਚੇ ‘ਤੇ ਪਹੁੰਚੇ ਹਨ ਜੋ ਜਗਤਾਰ ਸਿੰਘ ਹਵਾਰਾ ਦੇ ਪਿਤਾ ਵਾਂਗ ਨਾਲ ਖੜ੍ਹੇ ਰਹੇ ਹਨ ਤੇ ਭਾਈ ਹਵਾਰਾ ਵੱਲੋਂ ਵੀ ਇਨ੍ਹਾਂ ਨੂੰ ਪਿਤਾ ਵਾਂਗ ਸਮਝਿਆ ਜਾਂਦਾ ਹੈ।

ਗਿਆਨੀ ਗੁਰਚਰਨ ਸਿੰਘ ਬੱਚਿਆਂ ਸਮੇਤ ਇਸ ਕਿਸਾਨੀ ਮੋਰਚੇ ਨੂੰ ਦੇਖਣ ਆਏ ਹਨ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਜਥੇਦਾਰ ਜਗਤਾਰ ਸਿੰਘ ਹਵਾਰਾ ਜੋ ਇਸ ਸਮੇਂ ਤਿਹਾੜ ਜੇਲ੍ਹ ‘ਚ ਨਜ਼ਰਬੰਦ ਹਨ, ਤੇ ਜਦੋਂ ਤੋਂ ਕਿਸਾਨ ਦੀਆਂ ਸ਼ਹੀਦੀਆਂ ਹੋ ਰਹੀਆਂ ਹਨ ਜਾਂ ਖੁਦਕੁਸ਼ੀਆਂ ਹੋ ਰਹੀਆਂ ਇਸਨੂੰ ਲੈ ਕੇ ਭਾਈ ਹਵਾਰਾ ਜੀ ਬਹੁਤ ਫ਼ਿਕਰਮੰਦ ਹਨ। ਗੁਰਚਰਨ ਸਿੰਘ ਨੇ ਦੱਸਿਆ ਕਿ ਕਿਸਾਨਾਂ ਦੀਆਂ ਖੁਦਕੁਸੀਆਂ ਨੂੰ ਲੈ ਜਥੇਦਾਰ ਜਗਤਾਰ ਸਿੰਘ ਹਵਾਰਾ ਮੇਰੇ ਰਾਂਹੀ ਕਿਸਾਨਾਂ ਲਈ ਸੁਨੇਹਾ ਭੇਜਦੇ ਰਹੇ ਜੋ ਮੀਡੀਆ ‘ਚ ਵੀ ਆਇਆ ਹੈ।

ਉਨ੍ਹਾਂ ਕਿਹਾ ਕਿ ਭਾਈ ਹਵਾਰਾ ਨੇ ਮੇਰੇ ਰਾਂਹੀ ਇੱਕ ਸੁਨੇਹਾ ਵੀ ਦਿੱਤਾ ਕਿ ਜੇ ਕੋਈ ਕਿਸਾਨ ਕਿਸੇ ਤੰਗੀ ਕਰਕੇ ਜਾਂ ਅਪਣੀ ਆਰਥਿਕ ਹਾਲਤ ਕਰਕੇ ਖੁਦਕੁਸ਼ੀਆਂ ਕਰ ਰਹੇ ਹਨ, ਉਹ ਕ੍ਰਿਪਾ ਕਰਕੇ ਸਾਨੂੰ ਦੱਸਣ ਅਸੀਂ ਉਨ੍ਹਾਂ ਸਾਰੇ ਦੁੱਖ-ਸੁੱਖ ‘ਚ ਸਹਾਈ ਹੋਵਾਂਗੇ ਅਤੇ ਇਹ ਸੰਘਰਸ ਜਿਸ ਦਿਨ ਤੋਂ ਚੱਲਿਆ ਹੈ, ਭਾਈ ਹਵਾਰਾ ਜੀ ਵੱਲੋਂ ਪੂਰੀ ਹਮਾਇਤ ਹੈ।

ਉਨ੍ਹਾਂ ਦੱਸਿਆ ਕਿ ਜਥੇਦਾਰ ਹਵਾਰਾ ਵੱਲੋਂ ਦਿੱਤਾ ਸੁਨੇਹਾ ਦੱਸਿਆ ਕਿ ਹੁਣ ਇਹ ਸੰਘਰਸ਼ ਪੂਰੇ ਸਿਖ਼ਰਾਂ ‘ਤੇ ਪੁੱਜ ਗਿਆ ਹੈ ਤੇ ਕੇਂਦਰ ਸਰਕਾਰ ਦੀ ਬਦਨੀਤੀ ਇਸ ਅੰਦੋਲਨ ਨੂੰ ਫੇਲ੍ਹ ਕਰਨ ਦੀ ਹੈ, ਜਿਹੜੇ ਸਮੇਂ-ਸਮੇਂ ‘ਤੇ ਸਰਕਾਰੀ ਮੀਡੀਆ(ਗੋਦੀ ਮੀਡੀਆ) ਉਹ ਬਹੁਤ ਘਟੀਆ ਹਰਕਤਾਂ ‘ਤੇ ਉਤਰ ਆਇਆ ਹੈ ਕਿਉਂਕਿ ਉਹ ਇਸ ਅੰਦੋਲਨ ਨੂੰ ਕਦੇ ਖਾਲਿਸਤਾਨੀ ਅੰਦੋਲਨ, ਕਦੇ ਅਤਿਵਾਦੀ ਅੰਦੋਲਨ ਦੱਸਦਾ ਹੈ ਪਰ ਤਰ੍ਹਾਂ ਕਿਸਾਨ ਸ਼ਾਂਤਮਈ ਤਰੀਕੇ ਨਾਲ ਸੰਘਰਸ਼ ਕਰ ਰਹੇ ਹਨ ਅਤੇ ਇਸ ਵੱਡੇ ਅੰਦੋਲਨ ਨੇ ਮਿਸਾਲ ਕਾਇਮ ਕਰ ਦਿੱਤੀ ਹੈ।