ਬਿਹਾਰ ਨੂੰ ਟ੍ਰੇਨ ਰਵਾਨਾ ਕਰਨ ਮੌਕੇ ਕਾਂਗਰਸੀ ਵਿਧਾਇਕ ਨੇ ਕੀਤਾ ਕਾਂਗਰਸ ਦਾ ਪ੍ਰਚਾਰ

ਏਜੰਸੀ

ਖ਼ਬਰਾਂ, ਪੰਜਾਬ

ਕਿਹਾ- ਸੋਨੀਆ ਗਾਂਧੀ ਨੇ ਖਰੀਦੀ ਹੈ ਤੁਹਾਡੀ ਟਿਕਟ 

File

ਦੇਸ਼ ਵਿਚ ਕੋਰੋਨਾ ਸਮੇਂ ਅਤੇ ਲਾਕਡਾਊਨ ਦੇ ਵੀਚ ਵੱਖ-ਵੱਖ ਰਾਜਾਂ ਵਿਚ ਫਸੇ ਮਜਦੂਰਾ ਦੇ ਲਈ ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਜਾ ਰਹੀਆਂ ਹਨ। ਅਜਿਹੀ ਹੀ ਇਕ ਵਰਕਰਾਂ ਦੀ ਵਿਸ਼ੇਸ਼ ਰੇਲ ਗੱਡੀ ਐਤਵਾਰ ਨੂੰ ਕਾਂਗਰਸ ਸ਼ਾਸਿਤ ਪੰਜਾਬ ਦੇ ਬਠਿੰਡਾ ਦੇ ਇਕ ਸਟੇਸ਼ਨ ਤੋਂ ਚਲਾਈ ਗਈ ਸੀ। ਜਿਥੇ ਪਲੇਟਫਾਰਮ ‘ਤੇ ਯਾਤਰੀਆਂ ਨੂੰ ਪਰਚੇ ਦਿੱਤੇ ਗਏ ਸਨ। ਇਹ ਲਿਖਿਆ ਗਿਆ ਸੀ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਤੁਹਾਡੀ ਟਿਕਟ ਖਰੀਦੀ ਹੈ। ਪਰਚਾ ਕਾਂਗਰਸੀ ਵਿਧਾਇਕ ਅਮਰਿੰਦਰ ਰਾਜਾ ਨੇ ਵੰਡੇ ਹਨ।

ਦਰਅਸਲ ਐਤਵਾਰ ਨੂੰ ਬਠਿੰਡਾ ਤੋਂ ਮੁਜ਼ੱਫਰਪੁਰ ਲਈ ਇਕ ਵਿਸ਼ੇਸ਼ ਰੇਲ ਗੱਡੀ ਚਲਾਈ ਗਈ ਸੀ। ਰੇਲਵੇ ਸਟੇਸ਼ਨ 'ਤੇ ਗਿੱਦੜਬਾਹਾ ਤੋਂ ਕਾਂਗਰਸੀ ਵਿਧਾਇਕ ਅਮਰਿੰਦਰ ਰਾਜਾ ਪਹੁੰਚੇ। ਉਨ੍ਹਾਂ ਨੇ ਯਾਤਰੀਆਂ ਨੂੰ ਦੱਸਿਆ ਕਿ ਕਾਂਗਰਸ ਨੇ ਉਨ੍ਹਾਂ ਦੀ ਟਿਕਟ ਲਈ ਪੈਸੇ ਦਿੱਤੇ ਸਨ। ਇਸ ਘਟਨਾ ਦੀ ਇਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਹੈ। ਜਿਸ ‘ਚ ਕਾਂਗਰਸ ਦੇ ਵਿਧਾਇਕ ਦੇ ਨਾਲ ਕਈ ਸਥਾਨਕ ਆਗੂ ਵੀ ਦਿਖਾਈ ਦਿੱਤੇ ਸਨ। ਉਨ੍ਹਾਂ ਵਰਕਰਾਂ ਨੂੰ ਦੱਸਿਆ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਉਨ੍ਹਾਂ ਦੀ ਯਾਤਰਾ ਦਾ ਖਰਚਾ ਚੁੱਕ ਰਹੀ ਹੈ।

ਰੇਲਗੱਡੀ ਸ਼ੁਰੂ ਹੋਣ ਤੋਂ ਪਹਿਲਾਂ ਅਮਰਿੰਦਰ ਰਾਜਾ ਨੇ ਰੇਲਵੇ ਸਟੇਸ਼ਨ 'ਤੇ ਮਜ਼ਦੂਰਾਂ ਨੂੰ ਵੀ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਸੋਨੀਆ ਗਾਂਧੀ ਨੇ ਤੁਹਾਡੀ ਟਿਕਟ ਖਰੀਦੀ ਹੈ ਅਤੇ ਕਾਂਗਰਸ ਪਾਰਟੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪ੍ਰਧਾਨ ਸੁਨੀਲ ਜਾਖੜ ਤੁਹਾਨੂੰ ਘਰ ਭੇਜ ਰਹੇ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਸਭ ਕੁਝ ਪੈਂਫਲਿਟ ਵਿਚ ਲਿਖਿਆ ਹੋਇਆ ਹੈ। ਰੇਲ ਗੱਡੀ ਵਿਚ ਆਰਾਮ ਨਾਲ ਪੜ੍ਹੋ। ਤੁਹਾਨੂੰ ਦੱਸ ਦਈਏ ਕਿ ਸੋਨੀਆ ਗਾਂਧੀ ਨੇ ਘੋਸ਼ਣਾ ਕੀਤੀ ਸੀ ਕਿ ਫਸੇ ਮਜ਼ਦੂਰਾਂ ਦਾ ਕਿਰਾਇਆ ਕਾਂਗਰਸ ਪਾਰਟੀ ਭੁਗਤੇਗੀ।

ਦੱਸ ਦਈਏ ਲਾਕਡਾਊਨ ਦੇ ਕਾਰਨ ਫਸੇ ਛੱਤੀਸਗੜ੍ਹ ਦੇ ਮਜਦੂਰਾਂ ਅਤੇ 1200 ਲੋਕਾਂ ਨੂੰ ਲੈ ਕੇ ਗੁਜਰਾਤ ਤੋਂ ਪਹਿਲੀ ਲੇਬਰ ਸਪੈਸ਼ਲ ਰੇਲਗੱਡੀ ਸੋਮਵਾਰ ਸਵੇਰੇ ਬਿਲਾਸਪੁਰ ਪਹੁੰਚੀ। ਰਾਜ ਦੇ ਸੀਨੀਅਰ ਅਧਿਕਾਰੀਆਂ ਨੇ ਸੋਮਵਾਰ ਨੂੰ ਦੱਸਿਆ ਕਿ ਛੱਤੀਸਗੜ ਵਿਚ ਪ੍ਰਵਾਸੀ ਮਜ਼ਦੂਰਾਂ, ਵਿਦਿਆਰਥੀਆਂ ਅਤੇ ਸਿਹਤ ਸਹੂਲਤਾਂ ਦੀ ਜਰੂਰਤ ਵਾਲੇ ਲੋਕਾਂ ਨੂੰ ਲੈ ਕੇ  ਗੁਜਰਾਤ ਤੋਂ ਅੱਜ ਪਹਿਲੀ ਰੇਲਗੱਡੀ ਬਿਲਾਸਪੁਰ ਸਟੇਸ਼ਨ ਪਹੁੰਚੀ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਲਈ ਸਾਰੀਆਂ ਲੋੜੀਂਦੀਆਂ ਤਿਆਰੀਆਂ ਕਰ ਲਈਆਂ ਸਨ।

ਟਰੇਨ ਗੁਜਰਾਤ ਤੋਂ ਲਗਭਗ 1200 ਵਰਕਰਾਂ ਅਤੇ ਹੋਰਾਂ ਨੂੰ ਲੈ ਕੇ ਪਹੁੰਚੀ। ਰੇਲਗੱਡੀ ਅਹਿਮਦਾਬਾਦ, ਗੋਧਰਾ, ਰਤਲਾਮ, ਬੀਨਾ, ਕਟਨੀ, ਪੈਂਡ੍ਰੋਡ ਹੁੰਦੇ ਹੋਏ ਬਿਲਾਸਪੁਰ ਪਹੁੰਚੀ। ਟ੍ਰੇਨ ਵਿਚ ਮੁਗੇਲੀ ਜ਼ਿਲੇ ਦੇ 20, ਜੰਜਗੀਰ-ਚੰਪਾ ਜ਼ਿਲ੍ਹੇ ਦੇ 53 ਅਤੇ ਦੁਰਗ ਜ਼ਿਲ੍ਹੇ ਦੇ 11 ਲੋਕ ਵੀ ਸ਼ਾਮਲ ਸਨ। ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਬਿਲਾਸਪੁਰ ਵੱਲੋਂ ਰੇਲ ਰਾਹੀਂ ਆਉਂਦੇ ਯਾਤਰੀਆਂ ਦੀ ਸਿਹਤ ਜਾਂਚ ਲਈ 80 ਮੈਡੀਕਲ ਸਟਾਫ ਦੀ ਡਿਊਟੀ ਲਗਾਈ ਗਈ ਸੀ।

ਇਸ ਵਿਚ 28 ਡਾਕਟਰ, 14 ਲੈਬ ਟੈਕਨੀਸ਼ੀਅਨ ਅਤੇ 22 ਪੈਰਾ ਮੈਡੀਕਲ ਕਰਮਚਾਰੀ ਸ਼ਾਮਲ ਹਨ। ਇਸ ਤੋਂ ਇਲਾਵਾ ਹੋਰ ਤਾਲਮੇਲ, ਸੈਨੀਟਾਈਜ਼ਰ ਅਤੇ ਮਾਸਕ ਵੰਡ ਲਈ 16 ਵਿਅਕਤੀ ਤਾਇਨਾਤ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਯਾਤਰੀਆਂ ਦੀ ਸੁਰੱਖਿਆ ਲਈ 82 ਪੁਲਿਸ ਮੁਲਾਜ਼ਮ ਅਤੇ 50 ਆਰਪੀਐਫ ਦੇ ਜਵਾਨ ਤਾਇਨਾਤ ਕੀਤੇ ਗਏ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।