ਨਾਜਾਇਜ਼ ਕਾਲੋਨੀਆਂ ਬਾਰੇ ਲੋਕ ਪੱਖੀ ਫ਼ੈਸਲਾ ਕੀਤਾ ਜਾਵੇਗਾ : ਬਾਜਵਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਵਿਚ ਪਿਛਲੇ ਸਮੇਂ ਦੌਰਾਨ ਧੜ੍ਹਾ-ਧੜ ਕੱਟੀਆਂ ਗਈਆਂ ਨਾਜਾਇਜ਼ ਕਾਲੋਨੀਆਂ ਬਾਰੇ ਸਾਰੀਆਂ ਧਿਰਾਂ ਦੇ ਵਿਚਾਰ ਸੁਣੇ ਜਾ ਰਹੇ

Tript Rajinder Singh Bajwa introducing development works With Others

ਅੰਮ੍ਰਿਤਸਰ, ਪੰਜਾਬ ਵਿਚ ਪਿਛਲੇ ਸਮੇਂ ਦੌਰਾਨ ਧੜ੍ਹਾ-ਧੜ ਕੱਟੀਆਂ ਗਈਆਂ ਨਾਜਾਇਜ਼ ਕਾਲੋਨੀਆਂ ਬਾਰੇ ਸਾਰੀਆਂ ਧਿਰਾਂ ਦੇ ਵਿਚਾਰ ਸੁਣੇ ਜਾ ਰਹੇ ਹਨ ਅਤੇ  ਜੋ ਵੀ ਫੈਸਲਾ ਲਿਆ ਜਾਵੇਗਾ, ਉਹ ਲੋਕ ਪੱਖੀ ਹੀ ਹੋਵੇਗਾ। ਇਹ ਜਾਣਕਾਰੀ ਪੁੱਡਾ ਤੇ ਪੰਚਾਇਤ ਮੰਤਰੇ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਅਜਨਾਲਾ ਰੋਡ ਸਥਿਤ ਪੁਰਾਣੀ ਜੇਲ੍ਹ, ਜਿਸ ਨੂੰ ਝਬਾਲ ਰੋਡ ਵਿਖੇ ਤਬਦੀਲ ਕਰਕੇ ਪੁੱਡਾ ਨੇ ਗੁਰੂ ਰਾਮਦਾਸ ਅਰਬਨ ਅਸਟੇਟ ਨਾਂ ਦੀ ਕਾਲੋਨੀ ਕੱਟੀ ਸੀ, ਵਿਖੇ ਹੋਣ ਵਾਲੇ ਵਿਕਾਸ ਕੰਮਾਂ ਦੀ ਸ਼ੁਰੂਆਤ ਕਰਦੇ ਹੋਏ ਦਿੱਤੀ। 

ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬਾਜਵਾ ਨੇ ਦੱਸਿਆ ਕਿ ਨਾਜਾਇਜ਼ ਕਾਲੋਨੀਆਂ ਦਾ ਮਸਲਾ ਬੜਾ ਗੰਭੀਰ ਅਤੇ ਵੱਡਾ ਮੁੱਦਾ ਹੈ। ਇਸ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ੍ਰੀ ਬ੍ਰਹਮ ਮਹਿੰਦਰਾ ਦੀ ਅਗਵਾਈ ਹੇਠ ਬਣਾਈ ਗਈ ਸਬ ਕਮੇਟੀ ਲਗਾਤਾਰ ਮੀਟਿੰਗਾਂ ਕਰ ਰਹੀ ਹੈ। ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਸਰਕਾਰੀ ਅਧਿਕਾਰੀਆਂ ਦੇ ਨਾਲ-ਨਾਲ ਕਾਲੋਨਾਈਜ਼ਰ ਅਤੇ ਹੋਰ ਧਿਰਾਂ ਦੇ ਵਿਚਾਰ ਵੀ ਸੁਣ ਰਹੇ ਹਾਂ ਤਾਂ ਜੋ ਸਹੀ ਫੈਸਲਾ ਲਿਆ ਜਾ ਸਕੇ। ਇਸ ਮੁੱਦੇ 'ਤੇ ਪੰਜਾਬ ਦੇ ਵੱਡੇ ਸ਼ਹਿਰਾਂ ਦੇ ਪੁੱਡਾ ਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਦੀ ਭਲਕੇ।ਮੀਟਿੰਗ ਸੱਦੀ ਗਈ ਹੈ

ਅਤੇ ਉਸ ਮਗਰੋਂ ਕਾਲੋਨਾਈਜ਼ਰਾਂ ਅਤੇ ਪਲਾਟ ਲੈਣ ਵਾਲੇ ਲੋਕਾਂ ਦੇ ਵਿਚਾਰ ਵੀ ਸੁਣੇ ਜਾਣਗੇ। ਸਰਕਾਰੀ ਥਾਵਾਂ 'ਤੇ ਕੀਤੇ ਨਾਜਾਇਜ਼ ਕਬਜ਼ੇ ਖਾਲੀ ਕਰਵਾਉਣ ਲਈ ਵੀ ਕੰਮ ਜੰਗੀ ਪੱਧਰ 'ਤੇ ਜਾਰੀ ਹੈ ਅਤੇ ਮੰਤਰੀ ਪੱਧਰ 'ਤੇ ਇਨਾਂ ਦੀ ਵਿਚਾਰ-ਚਰਚਾ ਹੋ ਰਹੀ ਹੈ। ਇਸ ਮਗਰੋਂ ਠੋਸ ਐਕਸ਼ਨ ਉਲੀਕਿਆ ਜਾਵੇਗਾ। ਉਨ੍ਹਾਂ ਇਸ ਰਿਹਾਇਸ਼ੀ ਕਾਲੋਨੀ ਦੀ ਮੁੱਖ ਜ਼ਰੂਰਤ ਸਾਫ-ਸੁਥਰਾ ਵਾਤਾਵਰਣ ਦੀ ਸ਼ੁਰੂਆਤ ਬੂਟੇ ਲਗਾ ਕੇ ਕੀਤੀ। 

ਇਸ ਮੌਕੇ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ, ਵਿਧਾਇਕ  ਹਰਪ੍ਰਤਾਪ ਸਿੰਘ ਅਜਨਾਲਾ, ਵਿਧਾਇਕ ਤਰਸੇਮ ਸਿੰਘ ਡੀ. ਸੀ, ਮੇਅਰ  ਕਰਮਜੀਤ ਸਿੰਘ ਰਿੰਟੂ, ਪੁੱਡਾ ਦੇ ਸੀ. ਈ. ਓ. ਦੀਪਤੀ ਉਪਲ, ਪ੍ਰਬੰਧਕ  ਤਜਿੰਦਰਪਾਲ ਸਿੰਘ ਸੰਧੂ, ਸੀਨੀਅਰ ਡਿਪਟੀ ਮੇਅਰ ਸ੍ਰੀ ਰਮਨ ਬਖਸ਼ੀ, ਦਿਹਾਤੀ ਪ੍ਰਧਾਨ ਸ. ਭਗਵੰਤਪਾਲ ਸਿੰਘ ਸੱਚਰ, ਡੀ ਐਸ ਪੀ ਵਿਸ਼ਾਲਜੀਤ ਸਿੰਘ ਅਤੇ ਹੋਰ ਆਗੂ ਵੀ ਹਾਜ਼ਰ ਸਨ।