ਨਵਜੋਤ ਸਿੱਧੂ ਨੇ ਮੁੜ ਘੇਰੇ ਅਕਾਲੀ, ਬੇਅਦਬੀ ਦੇ ਮੁੱਦੇ 'ਤੇ ਬਾਦਲਾਂ ਨੂੰ ਕੀਤੇ ਸਿੱਧੇ ਸਵਾਲ

ਏਜੰਸੀ

ਖ਼ਬਰਾਂ, ਪੰਜਾਬ

ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਇਕ ਵਾਰ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮੁੱਦਾ ਚੁਕਿਆ ਹੈ।

Parkash Singh Badal, Sukhbir Singh Badal and Navjot Sidhu

ਚੰਡੀਗੜ੍ਹ: ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਇਕ ਵਾਰ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮੁੱਦਾ (Navjot Sidhu on sacrilege issue) ਚੁਕਿਆ ਹੈ। ਨਵਜੋਤ ਸਿੱਧੂ ਨੇ ਮੁੜ ਟਵੀਟ ਕਰ ਕੇ ਬੇਅਦਬੀਆਂ ਦੇ ਇਨਸਾਫ਼ ਦੀ ਗੱਲ ਕੀਤੀ ਹੈ। ਨਵਜੋਤ ਸਿੱਧੂ ਨੇ ਤਾਜ਼ਾ ਟਵੀਟ (Navjot Sidhu's Latest Tweets) ਜ਼ਰੀਏ ਪੰਜਾਬ ਦੇ ਲੋਕਾਂ ਵੱਲੋਂ ਬੇਅਦਬੀ ਦੇ ਮੁੱਦੇ ’ਤੇ ਬਾਦਲਾਂ ਨੂੰ ਸਿੱਧੇ ਸਵਾਲ ਪੁੱਛੇ ਹਨ।

ਹੋਰ ਪੜ੍ਹੋ: 19 ਜੁਲਾਈ ਤੋਂ 13 ਅਗਸਤ ਤੱਕ ਚੱਲੇਗਾ ਮਾਨਸੂਨ ਸੈਸ਼ਨ, 18 ਜੁਲਾਈ ਨੂੰ ਹੋਵੇਗੀ All Party Meeting

ਉਹਨਾਂ ਲਿਖਿਆ, ‘ 1 ਜੂਨ, 2015 ਨੂੰ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਖੇ 'ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ' ਚੋਰੀ ਹੋਣ ਦੀ ਘਟਨਾ ਹੋਈ ਜਿਸ ਦੇ ਫ਼ਲਸਰੂਪ ਅਕਤੂਬਰ 2015 ਵਿਚ ਬੇਅਦਬੀ ਹੋਈ, ਧਰਨੇ ਲੱਗੇ ਅਤੇ ਗੋਲੀਕਾਂਡ ਵਾਪਰਿਆ, ਇਸ ਬੀੜ ਚੋਰੀ ਦੀ ਘਟਨਾ ਦੀ 4 ਮਹੀਨਿਆਂ ਵਿਚ ਜਾਂਚ ਬਾਦਲ ਸਰਕਾਰ ਨੇ ਕਿਉਂ ਨਹੀਂ ਕਰਵਾਈ ?’

ਹੋਰ ਪੜ੍ਹੋ: ਕੋਰੋਨਾ ਸੰਕਟ ਦੇ ਚਲਦਿਆਂ ਪੁਰੀ ਅਤੇ ਅਹਿਮਦਾਬਾਦ 'ਚ ਕੱਢੀ ਗਈ ਜਗਨਨਾਥ ਯਾਤਰਾ, ਦੇਖੋ ਵੀਡੀਓ 

ਉਹਨਾਂ ਅੱਗੇ ਲਿਖਿਆ, ‘ ਦੋ ਭਰਾਵਾਂ ਰੁਪਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਨੂੰ ਬੇਅਦਬੀ ਦੇ ਝੂਠੇ ਮੁਕੱਦਮੇ 'ਚ ਫਸਾਉਣ ਵਾਲੇ ਪੁਲਿਸ ਅਧਿਕਾਰੀਆਂ ਖ਼ਿਲਾਫ਼ ਕੀ ਕਦਮ ਚੁੱਕੇ ਗਏ ?’ ਨਵਜੋਤ ਸਿੱਧੂ ਨੇ ਕਿਹਾ ਕਿ ਜਸਟਿਸ (ਸੇਵਾ-ਮੁਕਤ) ਜੋਰਾ ਸਿੰਘ ਕਮਿਸ਼ਨ (Justice Jora Singh ( Rtd ) Commission) ਦੀ ਜਾਂਚ ਰਿਪੋਰਟ ਅਤੇ ਰਣਬੀਰ ਸਿੰਘ ਖਟੜਾ ਦੀ ਅਗਵਾਈ ਵਾਲੀ ਸਿੱਟ (SIT) ਵੱਲੋਂ ਸ਼ੱਕ ਦੀ ਉਂਗਲ ਡੇਰਾ ਸੱਚਾ ਸੌਦਾ ਦੇ ਆਦਮੀਆਂ ਉੱਪਰ ਰੱਖਣ ਦੇ ਬਾਵਜੂਦ 2017 ਦੀਆਂ ਚੋਣਾਂ ਤੋਂ ਪਹਿਲਾਂ ਦੋ ਸਾਲ ਬਾਦਲ ਸਰਕਾਰ ਵੱਲੋਂ ਬੇਅਦਬੀ ਦੇ ਕੇਸਾਂ ਵਿਚ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ ?

ਹੋਰ ਪੜ੍ਹੋ: ਟਿੱਪਰ ਨੇ ਕੁਚਲਿਆ 24 ਸਾਲਾ ਨੌਜਵਾਨ, ਭੜਕੇ ਲੋਕਾਂ ਭੰਨਿਆ ਟਿੱਪਰ ਤਾਂ ਪੁਲਿਸ ਨੇ ਵਰ੍ਹਾਏ ਡੰਡੇ

ਉਹਨਾਂ ਕਿਹਾ ਕਿ ਬਹਿਬਲ ਕਲਾਂ ਗੋਲੀਕਾਂਡ (Behbal Kalan firing case) ਦੇ ਸਬੂਤਾਂ ਨਾਲ ਛੇੜਛਾੜ ਕਰਨ ਵਿਰੁੱਧ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ ? ਐਸ.ਐਸ.ਪੀ. ਪਰਮਜੀਤ ਸ਼ਰਮਾ ਦੀ ਅੰਗਰੱਖਿਅਕ ਜਿਪਸੀ ਪੰਕਜ ਬਾਂਸਲ ਦੀ ਵਰਕਸ਼ਾਪ ਤੱਕ ਕਿਵੇਂ ਲਿਜਾਈ ਗਈ ਅਤੇ ਇਹ ਜਤਾਉਣ ਲਈ ਕਿ ਪੁਲਿਸ ਨੇ ਗੋਲੀ ਸਵੈ-ਰੱਖਿਆ ਵਿਚ ਚਲਾਈ ਸੀ, ਸੁਹੇਲ ਬਰਾੜ ਦੇ ਹਥਿਆਰ ਨਾਲ ਜਿਪਸੀ ਉੱਤੇ ਨਕਲੀ ਗੋਲੀਆਂ ਦੇ ਨਿਸ਼ਾਨ ਕਿਵੇਂ ਪਾਏ ਗਏ ? ਇਸ ਦਾ ਹੁਕਮ ਕਿਸ ਨੇ ਦਿੱਤਾ ?’

ਇਹ ਵੀ ਪੜ੍ਹੋ: Tokyo Olympics ਵਿਚ ਹਿੱਸਾ ਲੈਣ ਵਾਲੇ ਖਿਡਾਰੀਆਂ ਨਾਲ ਗੱਲਬਾਤ ਕਰਨਗੇ ਪੀਐਮ ਮੋਦੀ

ਦੱਸ ਦਈਏ ਕਿ ਪੰਜਾਬ ਕਾਂਗਰਸ ਦੇ ਸੰਕਟ ਦੌਰਾਨ ਨਵਜੋਤ ਸਿੱਧੂ (Navjot Sidhu on sacrilege issue) ਪਿਛਲੇ ਸਮੇਂ ਵਿਚ ਲਗਾਤਾਰ ਬੇਅਦਬੀ ਤੇ ਗੋਲੀਕਾਂਡ ਦਾ ਮਾਮਲਾ ਚੁੱਕ ਕੇ ਅਪਣੀ ਹੀ ਸਰਕਾਰ ਨੂੰ ਘੇਰ ਰਹੇ ਸਨ ਪਰ ਕਾਂਗਰਸ ਹਾਈਕਮਾਨ ਵਲੋਂ ਸੰਕਟ ਦੇ ਹੱਲ ਲਈ ਸ਼ੁਰੂ ਗੱਲਬਾਤ ਦੇ ਚਲਦੇ ਉਹ ਬੇਅਦਬੀ ਦੇ ਮੁੱਦੇ ’ਤੇ ਕਾਫ਼ੀ ਦਿਨਾਂ ਤੋਂ ਚੁੱਪ ਸਨ।