ਬਾਰਸ਼ ਦੇ ਕਹਿਰ ਦੌਰਾਨ ਬੀਮਾਰੀਆਂ ਵਧਣ ਦਾ ਖਤਰਾ, ਬੱਚਿਆਂ ’ਚ ਦੇਖਣ ਨੂੰ ਮਿਲ ਰਹੇ ਨਿਮੋਨੀਆ ਤੇ ਦਸਤ ਆਦਿ ਦੇ ਲੱਛਣ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਡਾਕਟਰਾਂ ਨੇ ਬਾਹਰ ਦਾ ਖਾਣਾ ਨਾ ਖਾਣ ਦੀ ਦਿਤੀ ਸਲਾਹ

Image: For representation purpose only.

 

ਬਠਿੰਡਾ: ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਵਿਚ ਲਗਾਤਾਰ ਹੋਈ ਬਾਰਸ਼ ਮਗਰੋਂ ਬੀਮਾਰੀਆਂ ਦਾ ਖਤਰਾ ਵੀ ਵਧ ਗਿਆ ਹੈ। ਸੜਕਾਂ ਅਤੇ ਘਰਾਂ ਵਿਚ ਖੜ੍ਹਿਆ ਪਾਣੀ ਕਈ ਤਰ੍ਹਾਂ ਦੀਆਂ ਬੀਮਾਰੀਆਂ ਨੂੰ ਸੱਦਾ ਦੇ ਸਕਦਾ ਹੈ। ਇਸ ਦੌਰਾਨ ਬੱਚਿਆਂ ਦੀ ਸਿਹਤ ਵੱਲ ਵੀ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਮਾਨਸੂਨ ਸੀਜ਼ਨ ਵਿਚ ਬਠਿੰਡਾ ਸਰਕਾਰੀ ਹਸਪਤਾਲ ਦੀ ਓ.ਪੀ.ਡੀ. ਵਿਚ ਬੱਚਿਆਂ ਦੇ ਬੀਮਾਰ ਹੋਣ ਦੇ ਮਾਮਲਿਆਂ ਵਿਚ ਕਰੀਬ 20 ਫ਼ੀ ਸਦੀ ਵਾਧਾ ਹੋਇਆ ਹੈ।

ਇਹ ਵੀ ਪੜ੍ਹੋ: ਲਗਾਤਾਰ ਪੈ ਰਹੇ ਮੀਂਹ ਕਾਰਨ ਲਾਹੌਰ ਨੇੜੇ ਗੁਰਦੁਆਰਾ ਰੋੜੀ ਸਾਹਿਬ ਦੀ ਇਮਾਰਤ ਨੁਕਸਾਨੀ 

ਬੱਚਿਆਂ ਵਿਚ ਨਿਮੋਨੀਆ, ਟਾਈਫਾਈਡ, ਪੀਲੀਆ, ਦਸਤ ਅਤੇ ਬੁਖਾਰ ਆਦਿ ਦੇ ਲੱਛਣ ਦੇਖਣ ਨੂੰ ਮਿਲ ਰਹੇ ਹਨ। ਇਸ ਦੇ ਚਲਦਿਆਂ ਬੱਚਿਆਂ ਦੇ ਮਾਹਰ ਡਾ. ਰਵੀਕਾਂਤ ਗੁਪਤਾ ਨੇ ਲੋਕਾਂ ਨੂੰ ਬੱਚਿਆਂ ਦਾ ਖਿਆਲ ਰੱਖਣ ਦਾ ਸੁਝਾਅ ਦਿਤਾ ਹੈ।

ਇਹ ਵੀ ਪੜ੍ਹੋ: ਫਤਿਹਗੜ੍ਹ ਸਾਹਿਬ ਪਹੁੰਚੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ, ਹੜ੍ਹ ਪੀੜਤਾਂ ਨਾਲ ਕੀਤੀ ਮੁਲਾਕਾਤ 

ਉਨ੍ਹਾਂ ਦਸਿਆ ਕਿ ਲਗਾਤਾਰ ਬਦਲ ਰਹੇ ਤਾਪਮਾਨ ਕਾਰਨ ਇੰਨਫੈਕਸ਼ਨ, ਪੇਟ ਦਰਦ, ਚਮੜੀ ਦੀ ਇੰਨਫੈਕਸ਼ਨ ਆਦਿ ਦੇ ਮਾਮਲੇ ਸਾਹਮਣੇ ਆ ਰਹੇ ਹਨ। ਉਨ੍ਹਾਂ ਮਾਪਿਆਂ ਨੂੰ ਸਲਾਹ ਦਿਤੀ ਕਿ ਬੱਚਿਆਂ ਨੂੰ ਬਾਹਰ ਦਾ ਖਾਣਾ ਬਿਲਕੁਲ ਨਾ ਖਾਣ ਦਿਤਾ ਜਾਵੇ, ਸਿਰਫ਼ ਘਰ ਦੇ ਖਾਣੇ ਨੂੰ ਤਰਜੀਹ ਦਿਤੀ ਜਾਵੇ। ਬੱਚਿਆਂ ਨੂੰ ਜ਼ਿਆਦਾ ਮਾਤਮਾ ਵਿਚ ਪਾਣੀ ਪੀਣ ਲਈ ਦਿਤਾ ਜਾਵੇ।