ਪੰਜਾਬ : 10ਵੀਂ, 12ਵੀਂ ਦੀ ਪ੍ਰੀਖਿਆ ਦੀ ਤਾਰੀਖ਼ ਦਾ ਐਲਾਨ, ਕੇਂਦਰਾਂ 'ਚ ਲੱਗਣਗੇ ਕੈਮਰੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਸਕੂਲ ਸਿੱਖਿਆ ਬੋਰਡ ਨੇ 10ਵੀਂ ਅਤੇ 12ਵੀਂ ਦੀ ਪ੍ਰੀਖਿਆ ਦੀ ਤਾਰੀਖ਼ ਐਲਾਨ ਕਰ ਦਿਤੀ ਹੈ। ਪੀਐਸਈਬੀ ਚੇਅਰਮੈਨ...

Announce date of 10th, 12th examination

ਚੰਡੀਗੜ੍ਹ (ਸਸਸ) : ਪੰਜਾਬ ਸਕੂਲ ਸਿੱਖਿਆ ਬੋਰਡ ਨੇ 10ਵੀਂ ਅਤੇ 12ਵੀਂ ਦੀ ਪ੍ਰੀਖਿਆ ਦੀ ਤਾਰੀਖ਼ ਐਲਾਨ ਕਰ ਦਿਤੀ ਹੈ। ਪੀਐਸਈਬੀ ਚੇਅਰਮੈਨ ਮਨੋਹਰ ਕਾਂਤ ਕਲੋਹੀਆ ਨੇ ਕਿਹਾ ਕਿ 2018-19 ਸੈਸ਼ਨ ਦੇ 10ਵੀਂ ਦੀ ਪ੍ਰੀਖਿਆ 1 ਮਾਰਚ ਅਤੇ 12ਵੀਂ ਦੀ ਪ੍ਰੀਖਿਆ 15 ਮਾਰਚ ਤੋਂ ਸ਼ੁਰੂ ਹੋਵੇਗੀ। ਉਥੇ ਹੀ ਇਸ ਵਾਰ ਸੂਬੇ ਭਰ ਦੇ ਕਿਸੇ ਵੀ ਪ੍ਰੀਖਿਆ ਕੇਂਦਰ ਵਿਚ 500 ਤੋਂ ਵੱਧ ਪ੍ਰੀਖਿਆਰਥੀ ਨਹੀਂ ਬੈਠ ਸਕਣਗੇ।

ਉਥੇ ਹੀ ਚੇਅਰਮੈਨ ਨੇ ਸਾਰੇ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਹੁਕਮ ਦਿਤੇ ਕਿ ਵਿਦਿਆਰਥੀਆਂ ਨੂੰ ਰੋਜ਼ਾਨਾ ਅਸੈਂਬਲੀ ਵਿਚ ਨਕਲ ਦੇ ਨਤੀਜੇ ਦੱਸੇ ਜਾਣ ਅਤੇ ਇਸ ਨੂੰ ਰੋਕਣ ਲਈ ਪ੍ਰੇਰਿਤ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਬੱਚਿਆਂ ਨੂੰ ਦੱਸਿਆ ਜਾਵੇ ਕਿ ਨਕਲ ਦਾ ਸਹਾਰਾ ਛੱਡ ਪੜ੍ਹਾਈ ਦੇ ਵੱਲ ਧਿਆਨ ਦਿਤਾ ਜਾਵੇ। ਇਸ ਨੂੰ ਸਕੂਲਾਂ ਵਿਚ ਕਲਚਰ ਦੇ ਤੌਰ ਉਤੇ ਵਿਕਸਿਤ ਕੀਤਾ ਜਾਵੇ।

ਮਨੋਹਰ ਕਾਂਤ ਕਲੋਹੀਆ ਨੇ ਸਾਰੇ ਪ੍ਰਿੰਸੀਪਲਾਂ ਵਲੋਂ ਨਕਲ ਰੋਕਣ ਲਈ ਸੁਝਾਅ ਮੰਗੇ ਅਤੇ ਕਿਹਾ ਕਿ ਸੰਵੇਦਨਸ਼ੀਲ ਅਤੇ ਅਤਿ ਸੰਵੇਦਨਸ਼ੀਲ ਪ੍ਰੀਖਿਆ ਕੇਂਦਰਾਂ ਵਿਚ ਸੀਸੀਟੀਵੀ ਲਗਾਏ ਜਾਣ। ਉਨ੍ਹਾਂ ਨੇ ਡੀਈਓ ਸੈਕੰਡਰੀ ਨੂੰ ਕਿਹਾ ਕਿ ਜਿਨ੍ਹਾਂ ਸਕੂਲਾਂ ਵਿਚ ਜ਼ਰੂਰਤ ਹੈ ਅਤੇ ਸੀਸੀਟੀਵੀ ਨਹੀਂ ਹਨ ਉਸ ਦੀ ਡਿਟੇਲ ਵਿਭਾਗ ਨੂੰ ਭੇਜੀ ਜਾਵੇ ਤਾਂਕਿ ਸਥਾਈ ਹੱਲ ਕਰਵਾਇਆ ਜਾ ਸਕੇ। ਪ੍ਰਿੰਸੀਪਲਾਂ ਨੇ ਮੰਗ ਰੱਖੀ ਕਿ ਪ੍ਰੀਖਿਆਵਾਂ ਵਿਚ ਪ੍ਰਸ਼ਨ ਪੱਤਰਾਂ ਲਈ ਨਜ਼ਦੀਕੀ ਬੈਂਕ ਨੂੰ ਅਗੇਤ ਦਿਤੀ ਜਾਵੇ।

ਚੇਅਰਮੈਨ ਨੇ ਡੀਈਓ ਸੈਕੰਡਰੀ ਨੂੰ ਨਿਰਦੇਸ਼ ਦਿਤੇ ਕਿ ਉਹ ਸਕੂਲਾਂ ਅਤੇ ਉਨ੍ਹਾਂ ਦੇ ਨਾਲ ਲੱਗਦੇ ਪ੍ਰੀਖਿਆ ਕੇਂਦਰਾਂ ਦੀ ਡਿਟੇਲ ਵਿਭਾਗ ਨੂੰ ਭਿਜਵਾਉਣ।

Related Stories