MLAs ਦੇ ਪੱਖ ‘ਚ ਕੰਵਰ ਸੰਧੂ ਨੇ ਕੈਪਟਨ ਨੂੰ ਲਿਖੀ ਚਿੱਠੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਵਿਧਾਇਕ ਕੰਵਰ ਸੰਧੂ ਵਲੋਂ ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਕ ਚਿੱਠੀ ਲਿਖੀ ਗਈ ਜਿਸ ਵਿਚ ਉਨ੍ਹਾਂ...

Kanwar Sandhu

ਚੰਡੀਗੜ੍ਹ (ਸਸਸ) : ਵਿਧਾਇਕ ਕੰਵਰ ਸੰਧੂ ਵਲੋਂ ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਕ ਚਿੱਠੀ ਲਿਖੀ ਗਈ ਜਿਸ ਵਿਚ ਉਨ੍ਹਾਂ ਨੇ ਪੰਜਾਬ ‘ਚ ਐਮ.ਐਲ.ਏ ਦੀ ਭੂਮਿਕਾ ਸਪੱਸ਼ਟ ਨਾ ਹੋਣ ਬਾਰੇ ਲਿਖਿਆ ਹੈ ਅਤੇ ਨਾਲ ਹੀ ਉਨ੍ਹਾਂ ਨੇ ਇਸ ਵਿਚ ਬਦਲਾਅ ਕਰਨ ਦਾ ਸੁਝਾਅ ਵੀ ਦਿਤਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਆਮ ਲੋਕ ਇਹ ਸਮਝਦੇ ਹਨ ਕਿ ਇਕ ਐਮ.ਐਲ.ਏ ਦਾ ਕੰਮ ਹੈ ਸ਼ਹਿਰ ਦੀਆਂ ਗਲੀਆਂ, ਨਾਲੀਆਂ, ਸੜਕਾਂ ਜਾਂ ਪਾਣੀ ਦਾ ਪ੍ਰਬੰਧ ਕਰਨਾ ਹੈ ਪਰ ਅਸਲ ਵਿਚ ਇਹ ਸੱਚ ਨਹੀਂ ਹੈ, ਇਹ ਕੰਮ ਪੰਚਾਇਤਾਂ ਅਤੇ ਚੁਣੇ ਹੋਏ ਮਿਉਨੀਸਿਪਲ ਕੌਂਸਲਰਸ ਦਾ ਹੈ।

ਇਸ ਪੱਤਰ ਵਿਚ ਮੰਗ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਹਰ ਮਹੀਨੇ ‘ਚ ਚਾਰ ਵਾਰ ਵਿਧਾਨ ਸਭਾ ‘ਚ ਇਜਲਾਸ ਹੋਣਾ ਚਾਹੀਦਾ ਹੈ ਅਤੇ ਹਰ ਸਿਟਿੰਗ ਦੀ ਲਾਈਵ ਰਿਪੋਰਟ ਹੋਣੀ ਚਾਹੀਦੀ ਹੈ।