ਪੰਜਾਬ : ਲੋਕ ਸਭਾ ਚੋਣਾਂ ‘ਚ 507 ਟਰਾਂਸਜੈਂਡਰ ਪਾਉਣਗੇ ਵੋਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਵਿਚ ਕੁਲ 507 ਵੋਟਰਾਂ ਨੇ ਨਾਮਜ਼ਦਗੀ ਸੂਚੀ ਵਿਚ ਤੀਜੇ ਲਿੰਗ ਦੇ ਤੌਰ ਤੇ ਆਪਣਾ ਨਾਮ ਰਜਿਸਟਰ ਕਰਵਾਇਆ ਹੈ।

507 transgenders gets voting rights

ਚੰਡੀਗੜ੍ਹ : ਪੰਜਾਬ ਦੇ ਮੁੱਖ ਚੋਣ ਅਧਿਕਾਰੀ ਐਸ ਕਰੂਣਾ ਰਾਜੂ ਨੇ ਦੱਸਿਆ ਹੈ ਕਿ ਪੰਜਾਬ ਵਿਚ ਕੁਲ 507 ਵੋਟਰਾਂ ਨੇ ਨਾਮਜ਼ਦਗੀ ਸੂਚੀ ਵਿਚ ਤੀਜੇ ਲਿੰਗ ਦੇ ਤੌਰ ਤੇ ਆਪਣਾ ਨਾਮ ਰਜਿਸਟਰ ਕਰਵਾਇਆ ਹੈ। ਉੱਥੇ ਹੀ 2015 ਵਿਚ ਟਰਾਂਸਜੈਂਡਰ ਵੋਟਰਾਂ ਦੀ ਗਿਣਤੀ 240 ਸੀ, ਜੋ ਕਿ ਹੁਣ ਦੁੱਗਣੀ ਤੋਂ ਵੀ ਜ਼ਿਆਦਾ ਹੋ ਗਈ ਹੈ।

ਕਰੂਣਾ ਰਾਜੂ ਨੇ ਦੱਸਿਆ, ‘ਵੋਟਰ ਸੂਚੀ ਵਿਚ ਉਹਨਾਂ ਦਾ ਨਾਮ ਸ਼ਾਮਿਲ ਕਰਨ ਲਈ ਇਕ ਵਿਸ਼ੇਸ਼ ਅਭਿਆਨ ਸ਼ੁਰੂ ਕਰ ਕੇ ਡੇਰਿਆਂ ਅਤੇ ਹੋਰ ਸਥਾਨਾਂ ‘ਤੇ ਪਹੁੰਚਿਆ ਗਿਆ, ਜਿੱਥੇ ਉਹ ਰਹਿੰਦੇ ਹਨ’। ਰਾਜ ਵਿਚ ਪਹਿਲੀ ਵਾਰ ਵੋਟ ਪਾਉਣ ਵਾਲੇ ਨੌਜਵਾਨਾਂ ਦੀ ਸੰਖਿਆ ਵਿਚ ਵਾਧਾ ਦੇਖਿਆ ਗਿਆ। 18-19 ਸਾਲ ਦੇ ਸਮੂਹ ਦੇ ਕੁੱਲ 2,55,887 ਨੌਜਵਾਨਾਂ ਨੇ ਖੁਦ ਨੂੰ ਵੋਟਰ ਦੇ ਤੌਰ ‘ਤੇ ਰਜਿਸਟਰ ਕਰਾਇਆ ਹੈ।

ਐਸ ਕਰੂਣਾ ਰਾਜੂ ਨੇ ਦੱਸਿਆ ਕਿ 2014 ਦੀਆਂ ਲੋਕ ਸਭਾ ਚੋਣਾਂ ਵਿਚ 18-19 ਸਾਲਾਂ ਦੇ ਸਮੂਹ ਦੇ ਕਰੀਬ 65 ਹਜ਼ਾਰ ਵੋਟਰਾਂ ਨੇ ਖੁਦ ਨੂੰ ਬਤੌਰ ਵੋਟਰ ਰਜਿਸਟਰ ਕਰਾਇਆ ਸੀ। 2015 ਵਿਚ ਟਰਾਂਸਜੈਂਡਰ ਵੋਟਰਾਂ ਦੀ ਗਿਣਤੀ 240 ਸੀ