ਮੁੱਖ ਸਕੱਤਰ ਨੂੰ ਮਹਿੰਗਾ ਪਿਆ ਕੈਪਟਨ ਦੇ ਮੰਤਰੀਆਂ ਨਾਲ ਪੰਗਾ, ਮੁੱਖ ਮੰਤਰੀ ਨੇ ਕੀਤੀ ਵੱਡੀ ਕਾਰਵਾਈ

ਏਜੰਸੀ

ਖ਼ਬਰਾਂ, ਪੰਜਾਬ

ਪਰਸੋਨਲ ਵਿਭਾਗ ਦੀ ਆਈਏਐਸ ਬ੍ਰਾਂਚ ਵੱਲੋਂ ਜਾਰੀ ਇੱਕ ਪੱਤਰ ਵਿੱਚ...

Ministers chief secretary karan avatar suffered heavy taxation department withdrawn

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਪੰਗਾ ਲੈਣਾ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੂੰ ਪੁੱਠਾ ਹੀ ਪੈ ਗਿਆ ਹੈ। ਕੈਪਟਨ ਨੇ ਕਾਰਵਾਈ ਕਰਦਿਆਂ ਕਰਨ ਅਵਤਾਰ ਸਿੰਘ ਤੋਂ ਟੈਕਸ ਵਿਭਾਗ ਵਾਪਸ ਲੈ ਲਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਕਰਨ ਅਵਤਾਰ ਸਿੰਘ ਤੋਂ ਜਲਦ ਹੀ ਆਬਕਾਰੀ ਨਾਲ ਜੁੜੇ ਮਾਮਲੇ ਵੀ ਵਾਪਸ ਲਏ ਜਾਣਗੇ।

ਦਸ ਦਈਏ ਕਿ ਉਸ ਕੋਲ ਟੈਕਸ ਵਿਭਾਗਾ ਦਾ ਵਾਧੂ ਚਾਰਜ ਸੀ। ਇਹ ਵਿਭਾਗ ਵਿਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨਾਲ ਜੁੜਿਆ ਹੋਇਆ ਹੈ। ਉਹਨਾਂ ਨੇ ਕੈਬਨਿਟ ਦੀ ਮੀਟਿੰਗ  ਵਿਚ ਸਪੱਸ਼ਟ ਕਰ ਦਿੱਤਾ ਸੀ ਕਿ ਜੇ ਕਰਨ ਅਵਤਾਰ ਸਿੰਘ ਮੀਟਿੰਗ ਵਿਚ ਸ਼ਾਮਲ ਹੁੰਦੇ ਹਨ ਤਾਂ ਉਹ ਮੀਟਿੰਗ ਵਿਚ ਨਹੀਂ ਆਉਣਗੇ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਹੋਰਾਂ ਮੰਤਰੀਆਂ ਨਾਲ ਚਲ ਰਹੇ ਵਿਵਾਦ ਨੂੰ ਹੱਲ ਕਰਨ ਲਈ ਜ਼ਿੰਮੇਵਾਰੀ ਮੁੱਖ ਮੰਤਰੀ ਤੇ ਛੱਡ ਦਿੱਤੀ।

ਪਰਸੋਨਲ ਵਿਭਾਗ ਦੀ ਆਈਏਐਸ ਬ੍ਰਾਂਚ ਵੱਲੋਂ ਜਾਰੀ ਇੱਕ ਪੱਤਰ ਵਿੱਚ ਕਿਹਾ ਗਿਆ ਹੈ ਕਿ ਏ.ਕੇ. ਵੇਣੂਗੋਪਾਲ ਨੂੰ ਵਿੱਤ ਕਮਿਸ਼ਨਰ ਕਰ ਦਾ ਵਾਧੂ ਚਾਰਜ ਵੀ ਸੌਂਪਿਆ ਗਿਆ ਹੈ। ਇਸ ਵੇਲੇ ਉਹ ਬਿਜਲੀ ਵਿਭਾਗ ਦੇ ਜਲ ਸਰੋਤ, ਭੂ-ਵਿਗਿਆਨ ਦਾ ਪ੍ਰਮੁੱਖ ਸਕੱਤਰ ਹੈ। ਇਸ ਦੇ ਨਾਲ ਉਹ ਪੰਜਾਬ ਸਟੇਟ ਟ੍ਰਾਂਸਮਿਸ਼ਨ ਕਾਰਪੋਰੇਸ਼ਨ ਦੇ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ ਦਾ ਵਾਧੂ ਚਾਰਜ ਸੰਭਾਲ ਰਹੇ ਹਨ।

ਸਰਕਾਰ ਨੇ ਟੈਕਸ ਵਿਭਾਗ ਨੂੰ ਮੁੱਖ ਸਕੱਤਰ ਤੋਂ ਵਾਪਸ ਲੈਣ ਤੋਂ ਬਾਅਦ ਏ ਵੇਨੂਗੋਪਾਲ ਜੋ ਕਿ 20 ਮਈ 2020 ਤਕ ਛੁੱਟੀ ਤੇ ਹਨ ਦੇ ਇਹ ਜ਼ਿੰਮੇਵਾਰੀ ਸੌਂਪਣ ਅਤੇ ਡਿਊਟੀ ਤੇ ਪਰਤਣ ਤਕ ਵਿੱਤ ਕਮਿਸ਼ਨਰ ਕਰ ਅਨੀਰੁਧ ਤਿਵਾੜੀ ਨੂੰ ਕੰਮ ਸੰਭਾਲਣ ਲਈ ਕਿਹਾ ਗਿਆ ਹੈ। ਅਨੀਰੁਧ ਤਿਵਾੜੀ ਮੌਜੂਦਾ ਸਮੇਂ ਵਿਚ ਪ੍ਰਿੰਸੀਪਲ ਸੇਕ੍ਰੇਟਰੀ ਫਾਇਨੈਂਸ ਹਨ ਇਸ ਦੇ ਨਾਲ ਹੀ ਉਹ ਪ੍ਰਮੁੱਖ ਸਕੱਤਰ ਨਵੇਂ ਅਤੇ ਰਿਨੁਏਬਲ ਐਨਰਜੀ ਸੋਰਸ ਦਾ ਵਾਧੂ ਚਾਰਜ ਸੰਭਾਲ ਰਹੇ ਹਨ।  

ਦਸ ਦਈਏ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਸੋਮਵਾਰ ਨੂੰ ਪੰਜਾਬ ਕੈਬਨਿਟ ਦੀ ਮੀਟਿੰਗ ਹੋਈ, ਜਿਸ 'ਚ ਮੰਤਰੀਆਂ ਵੱਲੋਂ ਮੁੱਖ ਸਕੱਤਰ ਕਰਨ ਅਵਤਾਰ 'ਤੇ ਦੁਰਵਿਹਾਰ ਕਰਨ ਦੇ ਦੋਸ਼ ਲਾਏ ਗਏ ਅਤੇ ਸਰਵ ਸੰਮਤੀ ਨਾਲ ਉਨ੍ਹਾਂ ਦਾ ਬਾਈਕਾਟ ਕਰਕੇ ਇਕ ਮਤਾ ਪਾਸ ਕੀਤਾ ਗਿਆ।

ਇਸ ਮਤੇ 'ਚ ਐਲਾਨ ਕੀਤਾ ਗਿਆ ਕਿ ਕੈਬਨਿਟ ਦੀ ਕਿਸੇ ਵੀ ਬੈਠਕ 'ਚ ਮੰਤਰੀ ਸ਼ਾਮਲ ਨਹੀਂ ਹੋਣਗੇ, ਜੇਕਰ ਉਸ ਕੈਬਨਿਟ ਬੈਠਕ ਨੂੰ ਕਰਨ ਅਵਤਾਰ ਕਰਾਉਂਦੇ ਹਨ। ਉਨ੍ਹਾਂ ਨੇ ਇਹ ਫੈਸਲਾ ਮੁੱਖ ਮੰਤਰੀ 'ਤੇ ਛੱਡ ਦਿੱਤਾ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।