ਇਰਾਕ 'ਚ ਅਤਿਵਾਦੀਆਂ ਹੱਥੋਂ ਮਾਰੇ ਗਏ ਪ੍ਰਿਤਪਾਲ ਦੇ ਵਾਰਸਾਂ ਨੂੰ 10 ਲੱਖ ਰੁਪਏ ਦੀ ਮਦਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਰਾਕ ਵਿਚ ਆਈ.ਐਸ.ਆਈ.ਐਸ ਅਤਿਵਾਦੀਆਂ ਹੱਥੋਂ ਮਾਰੇ ਗਏ ਧੂਰੀ ਦੇ ਨੌਜਵਾਨ ਸਵ. ਪ੍ਰਿਤਪਾਲ ਸ਼ਰਮਾ ਦੇ ਵਾਰਸਾਂ ਨੂੰ ਅੱਜ ਡਿਪਟੀ ਕਮਿਸ਼ਨਰ  ਸੰਗਰੂਰ ਘਨਸ਼ਿਆਮ...

10 lakh Check giving to Pritpal's Family

ਸੰਗਰੂਰ,  ਇਰਾਕ ਵਿਚ ਆਈ.ਐਸ.ਆਈ.ਐਸ ਅਤਿਵਾਦੀਆਂ ਹੱਥੋਂ ਮਾਰੇ ਗਏ ਧੂਰੀ ਦੇ ਨੌਜਵਾਨ ਸਵ. ਪ੍ਰਿਤਪਾਲ ਸ਼ਰਮਾ ਦੇ ਵਾਰਸਾਂ ਨੂੰ ਅੱਜ ਡਿਪਟੀ ਕਮਿਸ਼ਨਰ  ਸੰਗਰੂਰ ਘਨਸ਼ਿਆਮ ਥੋਰੀ ਵਲੋਂ 10 ਲੱਖ ਰੁਪਏ ਦਾ ਚੈੱਕ ਸੌਂਪਿਆ ਗਿਆ। ਇਹ ਰਾਸ਼ੀ ਐਕਸ ਗਰੇਸ਼ੀਆ ਗਰਾਂਟ ਤਹਿਤ ਪ੍ਰਾਈਮ ਮਨਿਸਟਰ ਨੈਸ਼ਨਲ ਰਿਲੀਫ਼ ਫ਼ੰਡ ਤਹਿਤ ਮ੍ਰਿਤਕ ਦੇ ਵਾਰਸਾਂ ਲਈ ਪ੍ਰਾਪਤ ਹੋਈ ਸੀ। 

ਡਿਪਟੀ ਕਮਿਸ਼ਨਰ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮ੍ਰਿਤਕ ਪ੍ਰਿਤਪਾਲ ਸ਼ਰਮਾ ਦੀ ਪਤਨੀ ਸ੍ਰੀਮਤੀ ਰਾਜ ਰਾਣੀ ਨੂੰ 10 ਲੱਖ ਰੁਪਏ ਦਾ ਚੈੱਕ ਸੌਂਪਿਆ। ਇਸ ਸਮੇਂ ਸ਼ਰਮਾ ਦਾ ਲੜਕਾ ਨੀਰਜ ਸ਼ਰਮਾ ਵੀ ਮੌਜੂਦ ਸੀ। ਡਿਪਟੀ ਕਮਿਸ਼ਨਰ ਨੇ ਦਸਿਆ ਕਿ ਇਸ ਤੋਂ ਪਹਿਲਾਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਪੰਜਾਬ ਸਰਕਾਰ ਦੀ ਤਰਫ਼ੋਂ ਮਾਲੀ ਮਦਦ ਵਜੋਂ 5 ਲੱਖ ਰੁਪਏ

ਦਾ ਚੈੱਕ ਪ੍ਰਦਾਨ ਕੀਤਾ ਜਾ ਚੁਕਾ ਹੈ ਅਤੇ ਯੋਗਤਾ ਦੇ ਆਧਾਰ 'ਤੇ ਪਰਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੀ ਪ੍ਰਕਿਰਿਆ ਵੀ ਪ੍ਰਗਤੀ ਅਧੀਨ ਹੈ। ਉਨ੍ਹਾਂ ਦਸਿਆ ਕਿ ਪੰਜਾਬ ਸਰਕਾਰ ਵਲੋਂ ਪੀੜਤ ਪਰਿਵਾਰਕ ਮੈਂਬਰਾਂ ਨੂੰ ਪਿਛਲੇ ਸਾਲਾਂ ਤੋਂ 20 ਹਜ਼ਾਰ ਰੁਪਏ ਦੀ ਮਹੀਨਾ ਮਦਦ ਵੀ ਦਿਤੀ ਜਾਂਦੀ ਰਹੀ ਹੈ।