ਇਰਾਕ ਦੀ ਜੇਲ 'ਚ ਹੋਇਆ ਦੰਗਾ, ਸੱਤ ਦੀ ਮੌਤ

ਏਜੰਸੀ

ਖ਼ਬਰਾਂ, ਕੌਮਾਂਤਰੀ

ਉੱਤਰੀ ਇਰਾਕ ਦੀ ਇਕ ਕੁਰਦਿਸ਼ ਸਥਾਨਕ ਸਰਕਾਰ ਨੇ ਦਸਿਆ ਹੈ ਕਿ ਜੇਲ 'ਚ ਅੱਗ ਲੱਗਣ ਤੋਂ ਬਾਅਦ ਸਾਹ ਘੁਟਣ ਨਾਲ ਸੱਤ ਕੈਦੀਆਂ ਦੀ ਮੌਤ ਹੋ ਗਈ। ਸਰਕਾਰ ਨੇ ਅੱਜ ਇਕ ਬਿਆਨ...

Iraq Jail

ਬਗਦਾਦ, 27 ਮਈ : ਉੱਤਰੀ ਇਰਾਕ ਦੀ ਇਕ ਕੁਰਦਿਸ਼ ਸਥਾਨਕ ਸਰਕਾਰ ਨੇ ਦਸਿਆ ਹੈ ਕਿ ਜੇਲ 'ਚ ਅੱਗ ਲੱਗਣ ਤੋਂ ਬਾਅਦ ਸਾਹ ਘੁਟਣ ਨਾਲ ਸੱਤ ਕੈਦੀਆਂ ਦੀ ਮੌਤ ਹੋ ਗਈ। ਸਰਕਾਰ ਨੇ ਅੱਜ ਇਕ ਬਿਆਨ ਦਿਤਾ ਕਿ ਜੇਲ ਤੋਂ ਭੱਜਣ ਦੀ ਅਸਫ਼ਲ ਕੋਸ਼ਿਸ਼ ਨੂੰ ਕਵਰ ਕਰਨ ਲਈ ਦੰਗਾ ਭੜਕਾਇਆ ਗਿਆ ਜਿਸ ਤੋਂ ਬਾਅਦ ਅੱਗ ਲਗ ਗਈ।

ਬਿਆਨ 'ਚ ਦਸਿਆ ਗਿਆ ਹੈ ਕਿ ਧੂਏਂ ਦੀ ਚਪੇਟ ਵਿਚ ਆਉਣ ਨਾਲ 12 ਹੋਰ ਕੈਦੀ ਬੀਮਾਰ ਪੈ ਗਏ ਜਿਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਇਸ 'ਚ ਕਿਹਾ ਗਿਆ ਹੈ ਕਿ ਦੰਗਾ ਅਤਿਵਾਦ ਦੇ ਮਾਮਲੇ 'ਚ ਮੌਤ ਦੀ ਸਜ਼ਾ ਕੱਟ ਰਹੇ ਇਕ ਦੋਸ਼ੀ ਦੀ ਅਗੁਵਾਈ 'ਚ ਸ਼ੁਰੂ ਹੋਇਆ। ਉਸ ਨੇ ਇਕ ਗਾਰਡ 'ਤੇ ਹਮਲਾ ਕੀਤਾ। ਇਸ ਤੋਂ ਬਾਅਦ ਉਸ ਨੇ ਅਤੇ ਹੋਰ ਕੈਦੀਆਂ ਨੇ ਜੇਲ ਨੂੰ ਕਾਬੂ 'ਚ ਲੈਣ ਦੀ ਕੋਸ਼ਿਸ਼ ਕੀਤੀ। ਇਹ ਜੇਲ ਦੁਹੋਕ ਪ੍ਰਾਂਤ ਵਿਚ ਹੈ।