ਜ਼ਮੀਨੀ ਵਿਵਾਦ ਕਾਰਨ ਕਿਸਾਨ ਨੇ ਥਾਣਾ ਮੁਖੀ ਸਾਹਮਣੇ ਨਿਗਲਿਆ ਜ਼ਹਿਰ
ਪਿੰਡ ਥਾਂਦੇਵਾਲਾ 'ਚ ਜ਼ਮੀਨੀ ਵਿਵਾਦ ਦੇ ਚਲਦੇ ਇਕ ਕਿਸਾਨ ਨੇ ਥਾਣਾ ਸਦਰ ਮੁਖੀ ਦੇ ਸਾਹਮਣੇ ਹੀ ਜ਼ਹਿਰ ਨਿਗਲ ਲਿਆ ਜਿਸ ਨੂੰ ਤੁਰੰਤ ਸਿਵਲ ਹਸਪਤਾਲ 'ਚ ਭਰਤੀ...
ਸ੍ਰੀ ਮੁਕਤਸਰ ਸਾਹਿਬ, ਪਿੰਡ ਥਾਂਦੇਵਾਲਾ 'ਚ ਜ਼ਮੀਨੀ ਵਿਵਾਦ ਦੇ ਚਲਦੇ ਇਕ ਕਿਸਾਨ ਨੇ ਥਾਣਾ ਸਦਰ ਮੁਖੀ ਦੇ ਸਾਹਮਣੇ ਹੀ ਜ਼ਹਿਰ ਨਿਗਲ ਲਿਆ ਜਿਸ ਨੂੰ ਤੁਰੰਤ ਸਿਵਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਜਿਥੇ ਉਸ ਦੀ ਗੰਭੀਰ ਹਾਲਤ ਦੇ ਕਾਰਨ ਫਰੀਦਕੋਟ ਰੈਫਰ ਕਰ ਦਿਤਾ ਗਿਆ। ਉਧਰ ਪਿੰਡ ਵਾਸੀਆਂ ਨੇ ਥਾਣਾ ਮੁਖੀ 'ਤੇ ਪੱਖਪਾਤ ਅਤੇ ਪ੍ਰੇਸ਼ਾਨ ਕਰਨ ਦਾ ਦੋਸ਼ ਵੀ ਲਗਾਇਆ ਹੈ।
ਪਿੰਡ ਥਾਂਦੇਵਾਲਾ ਨਿਵਾਸੀ ਕਿਸਾਨ ਰਾਮਦਾਸ ਨੇ ਦਸਿਆ ਕਿ ਉਨ੍ਹਾਂ ਵਲੋਂ ਕਰੀਬ 34 ਸਾਲ ਪਹਿਲਾ ਪਿੰਡ ਲੰਡੇ (ਮੋਗਾ) ਨਿਵਾਸੀ ਦਲੀਪ ਸਿੰਘ ਦੇ ਕੋਲੋਂ 15 ਹਜ਼ਾਰ ਪ੍ਰਤੀ ਏਕੜ ਦੇ ਹਿਸਾਬ ਨਾਲ 10 ਏਕੜ ਜ਼ਮੀਨ ਦਾ ਇਕਰਾਰਨਾਮਾ ਕੀਤਾ ਗਿਆ ਸੀ, ਜਿਸ ਦੀ ਰਜਿਸਟਰੀ ਕਰਵਾਉਣੀ ਸੀ। ਪਰ ਬਾਅਦ ਵਿਚ ਜ਼ਮੀਨ ਦੇ ਰੇਟ ਵਧਣ 'ਤੇ ਉਨ੍ਹਾਂ ਨੇ ਰਜਿਸਟਰੀ ਨਹੀਂ ਕਰਵਾਈ। ਉਦੋਂ ਤੋਂ ਹੀ ਉਨ੍ਹਾਂ ਦਾ ਕਬਜ਼ਾ ਚਲਿਆ ਆ ਰਿਹਾ ਹੈ
ਹਾਲਾਂ ਕਿ ਉਹ ਸੈਸ਼ਨ ਕੋਰਟ 'ਚ ਕੇਸ ਹਾਰ ਚੁੱਕੇ ਹਨ ਅਤੇ ਉਨ੍ਹਾਂ ਨੇ ਹਾਈਕੋਰਟ 'ਚ ਅਪੀਲ ਦਾਇਰ ਕੀਤੀ ਹੋਈ ਹੈ ਜਿਸ ਦੀ ਸੁਣਵਾਈ 5 ਜੁਲਾਈ ਨੂੰ ਹੋਣੀ ਹੈ। ਪਰ ਇਸ ਦੇ ਬਾਵਜੂਦ ਦੋ ਦਿਨ ਪਹਿਲਾ ਲੰਡੇ ਨਿਵਾਸੀ ਦਲੀਪ ਸਿੰਘ ਦੇ ਪੁੱਤਰਾਂ ਗੁਰਲਾਲ ਸਿੰਘ ਨੇ ਆ ਕੇ ਜ਼ਮੀਨ 'ਤੇ ਕਬਜ਼ਾ ਜਮਾ ਲਿਆ।