ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ 'ਚੋਂ ਕੱਢਣ ਲਈ ਵਿਧਾਇਕ ਬੈਂਸ ਨੇ ਕੀਤੀ ਪਹਿਲ : ਗਰੇਵਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲੋਕ ਇਨਸਾਫ ਪਾਰਟੀ ਦੇ ਯੂਥ ਵਿੰਗ ਦੇ ਪ੍ਰਧਾਨ ਸੁਰਿੰਦਰ ਸਿੰਘ ਗਰੇਵਾਲ ਨੇ ਕਿਹਾ ਹੈ ਕਿ 'ਚਿੱਟੇ ਦੇ ਵਿਰੋਧ ਚ ਕਾਲਾ ਹਫਤਾ' ਦੌਰਾਨ ਜਿੱਥੇ ਲੋਕ ਇਨਸਾਫ ਪਾਰਟੀ..........

Simarjit Singh Bains With Others

ਲੁਧਿਆਣਾ : ਲੋਕ ਇਨਸਾਫ ਪਾਰਟੀ ਦੇ ਯੂਥ ਵਿੰਗ ਦੇ ਪ੍ਰਧਾਨ ਸੁਰਿੰਦਰ ਸਿੰਘ ਗਰੇਵਾਲ ਨੇ ਕਿਹਾ ਹੈ ਕਿ 'ਚਿੱਟੇ ਦੇ ਵਿਰੋਧ ਚ ਕਾਲਾ ਹਫਤਾ' ਦੌਰਾਨ ਜਿੱਥੇ ਲੋਕ ਇਨਸਾਫ ਪਾਰਟੀ ਦੇ ਆਗੂ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਖੁਦ ਪੰਜਾਬ ਭਰ ਦਾ ਦੌਰਾ ਕਰਕੇ ਨਸ਼ੇ ਵਿੱਚ ਗ੍ਰਸਤ ਸੂਬੇ ਭਰ ਦੇ ਨੌਜਵਾਨ ਲੜਕੇ ਤੇ ਲੜਕੀਆਂ ਨੂੰ ਨਸ਼ੇ ਦੀ ਦਲਦਲ ਚੋਂ ਕੱਢਣ ਲਈ ਵਿਸ਼ੇਸ਼ ਉਪਰਾਲਾ ਕੀਤਾ ਉੱਥੇ ਦੂਜੇ ਪਾਸੇ ਕਾਂਗਰਸ ਅਤੇ ਅਕਾਲੀ ਦਲ ਆਗੂ ਬਿਆਨਬਾਜੀ ਤੋਂ ਸਿਵਾਏ ਕੁਝ ਨਹੀਂ ਕਰ ਸਕੇ। ਗਰੇਵਾਲ ਅੱਜ ਕੋਟ ਮੰਗਲ ਸਿੰਘ ਵਿੱਖੇ ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਕਰ ਰਹੇ ਸਨ।

ਇਸ ਦੌਰਾਨ ਗਰੇਵਾਲ ਨੇ ਸਮਰਾਲਾ ਦੇ ਨੌਜਵਾਨ ਆਗੂ ਕੁਲਜਿੰਦਰ ਸਿੰਘ ਬਿਜਲੀਪੁਰ ਨੂੰ ਸਮਰਾਲਾ ਯੂਥ ਵਿੰਗ ਦਾ ਪ੍ਰਧਾਨ ਨਿਯਕੁਤ ਕੀਤਾ, ਜਿਸ ਨੂੰ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਸਿਰੋਪਾ ਦੇ ਕੇ ਸਨਮਾਨਤ ਕੀਤਾ।  ਗਰੇਵਾਲ ਨੇ ਕਿਹਾ ਕਿ ਸੋਸ਼ਲ ਮੀਡੀਆ ਰਾਹੀਂ ਸ਼ੁਰੂ ਹੋਈ ਨਸ਼ਿਆਂ ਵਿਰੁਧ ਜੰਗ ਲਈ ਵਿਧਾਇਕ ਬੈਂਸ ਵਲੋਂ ਵਿੱਢੀ ਮੁਹਿੰਮ ਵਿਚ ਸ਼ਾਮਲ ਹੋਣ ਵਾਲੇ ਸੂਬੇ ਭਰ ਦੇ ਨੌਜਵਾਨ ਅਤੇ ਕਾਂਗਰਸ, ਅਕਾਲੀ ਦਲ ਤੇ ਹੋਰਨਾਂ ਪਾਰਟੀਆਂ ਨਾਲ ਸਬੰਧ ਰੱਖਣ ਵਾਲਿਆਂ ਨੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸ਼ਿਰਕਤ ਕੀਤੀ। 

ਇਸ ਮੌਕੇ ਵਿਧਾਇਕ ਬੈਂਸ ਨੇ ਦਸਿਆ ਕਿ ਹੈਲਪਲਾਈਨ ਤੇ ਆਈਆਂ ਕਾਲਾਂ ਸਬੰਧੀ ਪੂਰੀ ਡਿਟੇਲ ਮੁੱਖ ਮੰਤਰੀ ਦਫਤਰ ਪੁੱਜਦੀ ਕਰ ਦਿੱਤੀ ਗਈ ਹੈ ਅਤੇ ਆਉਣ ਵਾਲੇ ਦਿਨ੍ਹਾਂ ਵਿੱਚ ਉਹ ਖੁਦ ਹਰ ਜਿਲੇ ਦੇ ਹਰ ਥਾਣੇ ਦੇ ਐਸਐਚਓ ਨੂੰ ਆਪ ਜਾ ਕੇ ਮਿਲਣਗੇ ਅਤੇ ਐਸਐਚਓ ਨੂੰ ਉਸ ਦੇ ਥਾਣੇ ਅਧੀਨ ਵਿਕ ਰਹੇ ਨਸ਼ੇ ਬਾਰੇ ਜਾਣੂ ਕਰਵਾਉਣ ਦੇ ਨਾਲ ਨਾਲ ਕੋਲ ਬੈਠ ਕੇ ਕਾਰਵਾਈ ਵੀ ਕਰਵਾਉਣਗੇ। ਇਸ ਮੌਕੇ ਕੌਂਸਲਰ ਅਰਜੁਨ ਸਿੰਘ ਚੀਮਾ, ਜਸਵਿੰਦਰ ਸਿੰਘ ਖਾਲਸਾ, ਅਬੋਹਰ ਤੋਂ ਚਰਨਜੀਤ ਸਿੰਘ ਢਿਲੋਂ, ਸੁਖਵਿੰਦਰ ਸਿੰਘ ਮਾਂਗਟ ਕੁੱਬਾ, ਜਤਿੰਦਰ ਪਾਲ ਸਿੰਘ, ਰਾਜਿੰਦਰ ਸਿੰਘ ਤੇ ਹੋਰ ਵੀ ਸ਼ਾਮਲ ਸਨ।