ਮੁਖ ਮੰਤਰੀ ਵਲੋਂ ਮਿਲੇ ਲੈਪਟਾਪ ਨੇ ਛੇੜਿਆ 13000 ਦਾ ਖ਼ਰਚਾ: ਮਜ਼ਦੂਰ ਪਰਿਵਾਰ ਦਾ ਦਰਦ
ਸਿੰਗਲ ਬਿਜਲੀ ਕੁਨੈਕਸ਼ਨ ਵਿਚ ਇੱਕ ਵਿਦਿਆਰਥਣ ਨੂੰ ਲੈਪਟਾਪ ਚਲਾਉਣਾ ਇੰਨਾ ਮਹਿੰਗਾ ਪੈ ਗਿਆ ਕੇ ਉਸ ਦੇ ਪਰਿਵਾਰ ਉੱਤੇ ਬਿਜਲੀ ਚੋਰੀ ਦਾ ਇਲਜ਼ਾਮ
Laptop caused fine expense
ਭੋਪਾਲ, ਸਿੰਗਲ ਬਿਜਲੀ ਕੁਨੈਕਸ਼ਨ ਵਿਚ ਇੱਕ ਵਿਦਿਆਰਥਣ ਨੂੰ ਲੈਪਟਾਪ ਚਲਾਉਣਾ ਇੰਨਾ ਮਹਿੰਗਾ ਪੈ ਗਿਆ ਕੇ ਉਸ ਦੇ ਪਰਿਵਾਰ ਉੱਤੇ ਬਿਜਲੀ ਚੋਰੀ ਦਾ ਇਲਜ਼ਾਮ ਤੱਕ ਲਗਾ ਦਿੱਤਾ ਗਿਆ। ਇੰਨਾ ਹੀ ਨਹੀਂ ਬਿਜਲੀ ਵਿਭਾਗ ਨੇ ਵਿਦਿਆਰਥਣ ਦੇ ਪਿਤਾ ਨੂੰ 13 ਹਜ਼ਾਰ ਰੁਪਏ ਦਾ ਬਿਲ ਵੀ ਫੜਾ ਦਿੱਤਾ ਹੈ। ਇਹ ਪੂਰੀ ਘਟਨਾ ਸਤਨਾ ਜ਼ਿਲ੍ਹੇ ਦੇ ਬਿਰਸਿੰਹ ਪੁਰ ਇਲਾਕੇ ਦੀ ਹੈ। ਪੀੜਤ ਵਿਦਿਆਰਥਣ ਸਾਕਸ਼ੀ ਦੇ ਅਨੁਸਾਰ ਉਸ ਨੂੰ ਇਸ ਗੱਲ ਦਾ ਅੰਦਾਜ਼ਾ ਵੀ ਨਹੀਂ ਸੀ ਕਿ ਲੈਪਟਾਪ ਦੀ ਵਰਤੋਂ ਕਰਨੀ ਇੰਨੀ ਮਹਿੰਗੀ ਪੈ ਸਕਦੀ ਹੈ। ਸਾਕਸ਼ੀ ਨੂੰ 12ਵੀ ਦੀ ਪ੍ਰੀਖਿਆ ਵਿਚ 87 ਫੀਸਦੀ ਅੰਕ ਪ੍ਰਾਪਤ ਹੋਏ ਸਨ।