ਨਸ਼ੇ ਨੇ ਨਿਗਲਿਆ ਇਕ ਹੋਰ ਨੌਜਵਾਨ  

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਿਛਲੇ ਕੁਝ ਸਮੇਂ ਤੋਂ ਪੰਜਾਬ ਦੀ ਜਵਾਨੀ ਨਸਿਆ ਦੀ ਲਪੇਟ ਵਿਚ ਆ ਰਹੀ ਹੈ.

drug

ਪਟਿਆਲਾ: ਪਿਛਲੇ ਕੁਝ ਸਮੇਂ ਤੋਂ ਪੰਜਾਬ ਦੀ ਜਵਾਨੀ ਨਸਿਆ ਦੀ ਲਪੇਟ ਵਿਚ ਆ ਰਹੀ ਹੈ. ਕਿਹਾ ਜਾ ਰਿਹਾ ਹੈ ਕਿ ਸੂਬੇ `ਚ ਨਸ਼ਾ ਕਾਫੀ ਮਾਤਰਾ ਵਿਚ ਵਧ  ਗਿਆ। ਇਸ ਵਧਦੀ ਹੋਈ ਮਾਤਰਾ ਨੂੰ ਰੋਕਣ ਲਈ ਸੂਬੇ ਦੀਆਂ ਸਰਕਾਰਾਂ ਨੇ ਕੁਝ ਅਹਿਮ ਫੈਸਲੇ ਵੀ ਲਏ ਹਨ।ਜਿਸ ਨਾਲ ਨਸ਼ੇ ਦੀ ਤਸਕਰੀ ਕਰਨ ਵਾਲਿਆਂ ਤੇ ਕਾਫੀ ਠੱਲ ਤਾ ਪਾ ਲਈ ਹੈ. ਪਰ ਸੂਬਾ ਸਰਕਾਰ ਲਗਾਤਾਰ ਹੋ ਰਹੀਆਂ ਮੌਤਾਂ ਨੂੰ ਰੋਕਣ ਲਈ ਅਜੇ ਵੀ ਨਾਕਾਮਯਾਬ ਹੈ। 

ਦਿਨ ਬ ਦਿਨ ਨਸ਼ੇ ਨਾਲ ਮਾਰਨ ਵਾਲਿਆਂ ਦੀ ਗਿਣਤੀ `ਚ ਵਾਧਾ ਹੋ ਰਿਹਾ ਹੈ। ਅਜਿਹੀ ਇਕ ਘਟਨਾ ਪੰਜਾਬ ਦੇ ਪਟਿਆਲਾ ਜਿਲੇ ਦੇ ਪਿੰਡ ਮਾਣਕਪੁਰ `ਚ ਸਾਹਮਣੇ ਆਈ ਹੈ, ਜਿਥੇ ਨਸ਼ੇ ਦੀ ਓਵਰਡੋਜ਼ ਹੋਣ ਕਰਕੇ 16 ਸਾਲ ਦੇ ਮੁੰਡੇ ਦੀ ਮੌਤ ਹੋ ਗਈ ਹੈ। ਕਿਹਾ ਜਾ ਰਿਹਾ ਹੈ ਕੇ ਇਹ ਨੌਜਵਾਨ ਪਿਛਲੇ ਕੁਝ ਸਮੇ ਤੋਂ ਨਸ਼ੇ ਦਾ ਆਦੀ ਹੋ ਗਿਆ।  ਮਿਲੀ ਜਾਣਕਾਰੀ ਮੁਤਾਬਿਕ ਪਰਵਾਰ ਦਾ ਕਹਿਣਾ ਹੈ ਕਿ ਉਹ ਕਾਫ਼ੀ ਵਕਤ ਤੋਂ ਨਸ਼ੇ ਦਾ ਆਦੀ ਸੀ ਅਤੇ ਨਸ਼ਾ ਸਪਲਾਈ ਵੀ ਕਰਦਾ ਸੀ। 

ਮ੍ਰਿਤਕ ਦੀ ਮਾਂ ਨੇ ਦੱਸਿਆ ਕਿ ਨਸ਼ੇ ਦੀ ਓਵਰਡੋਜ਼ ਹੋਣ ਕਾਰਨ ਉਹਨਾਂ ਦਾ ਪੁੱਤ ਡਿਗ ਗਿਆ`ਤੇ  ਉਸਨੂੰ ਮੌਕੇ ਤੇ ਹੀ ਇਲਾਜ ਲਈ ਹਸਪਤਾਲ ਭਰਤੀ ਕਰਵਾ ਦਿਤਾ ਗਿਆ,ਪਰ ਉਹਨਾਂ ਦਾ ਕਹਿਣਾ ਹੈ ਕਿ ਥੋੜਾ ਸਮਾਂ ਬਾਅਦ ਹੀ ਉਸ ਦੀ ਮੌਤ ਹੋ ਗਈ। ਦਸਿਆ ਜਾ ਰਿਹਾ ਹੈ ਕੇ ਉਹ 8ਵੀ ਤੱਕ ਹੀ ਪੜ੍ਹਿਆ ਸੀ ਅਤੇ ਫਿਲਹਾਲ ਕੋਈ ਕੰਮ ਨਹੀਂ ਕਰਦਾ ਸੀ ।  

ਮਿਲੀ ਜਾਣਕਾਰੀ ਮੁਤਾਬਿਕ  ਘਟਨਾ ਦਾ ਪਤਾ ਚਲਦਿਆ ਹੀ ਸਥਾਨਕ ਪੁਲਿਸ ਮੌਕੇ ਤੇ ਪਹੁੰਚ ਗਈ, `ਤੇ ਲਾਸ਼ ਨੂੰ ਆਪਣੇ ਕਬਜੇ ਵਿਚ ਲੈ ਕੇ ਪੋਸਟਮਟਰਮ ਲਈ  ਭੇਜ ਦਿਤਾ। ਉਸ ਦੇ ਪਿਤਾ ਦੀ ਕਿਡਨੀ ਦੀ ਰੋਗ ਨਾਲ ਮੌਤ ਹੋ ਚੁੱਕੀ ਹੈ । ਪਰਵਾਰ ਵਿਚ ਹੁਣ ਮਾਂ ਅਤੇ ਇਕ ਪੁੱਤਰ ਹੀ ਰਹਿ ਗਿਆ ਹੈ। ਮ੍ਰਿਤਕ ਦੀ ਮਾਂ ਦਾ ਕਹਿਣਾ ਹੈ ਕੇ ਉਸ ਨੂੰ ਸਕੂਲ ਵਿਚ ਹੀ ਨਸ਼ੇ ਦੀ ਭੈੜੀ ਆਦਤ ਲਗ ਗਈ ਸੀ । ਪਿੰਡ ਦੇ ਹੀ ਕੁੱਝ ਲੋਕ ਉਸਨੂੰ ਨਸ਼ਾ ਉਪਲਬਧ ਕਰਾਉਂਦੇ ਸਨ। ਨਾਲ  ਹੀ ਉਹਨਾਂ ਨੇ ਪਿੰਡ ਵਾਸੀਆਂ ਤੇ ਦੋਸ਼ ਲਗਾਇਆ ਹੈ ਕੇ ਇਹਨਾਂ ਦੀ ਵਜ੍ਹਾ ਕਰਕੇ ਹੀ ਸਾਡੇ ਮੁੰਡੇ ਦੀ ਮੌਤ ਹੋਈ ਹੈ।