ਬੇਅੰਤ ਕੌਰ ਦੇ ਪਰਿਵਾਰ ਨੇ ਕੀਤੇ ਵੱਡੇ ਖੁਲਾਸੇ, ਕਿਹਾ ਉਨ੍ਹਾਂ ਦੀ ਧੀ ’ਤੇ ਲਗਾਏ ਜਾ ਰਹੇ ਝੂਠੇ ਇਲਜ਼ਾਮ

ਏਜੰਸੀ

ਖ਼ਬਰਾਂ, ਪੰਜਾਬ

ਬੇਅੰਤ ਕੌਰ ਦੇ ਮਾਤਾ-ਪਿਤਾ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਧੀ ਨੂੰ ਬਿਨਾਂ ਕਿਸੇ ਗੱਲੋਂ ਬਦਨਾਮ ਕੀਤਾ ਜਾ ਰਿਹਾ ਹੈ।

Beant Kaur's Family

ਬਰਨਾਲਾ: ਬਰਨਾਲਾ ਜ਼ਿਲ੍ਹੇ ‘ਚ ਪੈਂਦਾ ਕਸਬਾ ਧਨੋਲਾ ਦੇ ਨੌਜਵਾਨ ਲਵਪ੍ਰੀਤ ਸਿੰਘ ਦੀ ਖ਼ੁਦਕੁਸ਼ੀ (Lovepreet Suicide Case) ਤੋਂ ਬਾਅਦ ਸਵਾਲਾਂ ‘ਚ ਘਿਰੀ ਮ੍ਰਿਤਕ ਦੀ ਪਤਨੀ ਬੇਅੰਤ ਕੌਰ ਦੇ ਪਰਿਵਾਰ (Beant Kaur's Family) ਨੇ ਮੀਡੀਆ ਸਾਹਮਣੇ ਆ ਕੇ ਵੱਡੇ ਖੁਲਾਸੇ ਕੀਤੇ ਹਨ। ਬੇਅੰਤ ਕੌਰ ਦੇ ਪਿਤਾ ਜਗਦੇਵ ਸਿੰਘ ਅਤੇ ਮਾਤਾ ਸੁਖਵਿੰਦਰ ਕੌਰ ਨੇ ਉਨ੍ਹਾਂ ਦੀ ਧੀ ਦੀ ਲਵਪ੍ਰੀਤ ਨਾਲ ਮੰਗਣੀ ਹੋਣ ਤੋਂ ਇਕ ਸਾਲ ਬਾਅਦ ਰੀਤੀ-ਰਿਵਾਜਾਂ ਨਾਲ ਉਨ੍ਹਾਂ ਦਾ ਵਿਆਹ ਸੀ। ਇਸ ਤੋਂ ਬਾਅਦ ਉਨ੍ਹਾਂ ਦੀ ਧੀ ਵਲੋਂ ਲਗਾਤਾਰ ਆਪਣੇ ਸਹੁਰੇ ਪਰਿਵਾਰ ਨਾਲ ਗੱਲ ਕੀਤੀ ਜਾਂਦੀ ਸੀ। 

ਹੋਰ ਪੜ੍ਹੋ: ਖ਼ੁਦ 4 ਬੱਚਿਆਂ ਦੇ ਪਿਤਾ ਹੋ ਕੇ ਰਵੀ ਕਿਸ਼ਨ ਸੰਸਦ ਵਿਚ ਦੱਸਣਗੇ 2 ਤੋਂ ਵੱਧ ਬੱਚਿਆਂ ਦੇ ਨੁਕਸਾਨ

ਬੇਅੰਤ ਦੇ ਪਿਤਾ ਜਗਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪਹਿਲਾਂ ਜਾਣਕਾਰੀ ਮਿਲੀ ਕਿ ਮੁੰਡੇ ਦੀ ਮੌਤ ਅਟੈਕ ਨਾਲ ਹੋਈ ਹੈ ਪਰ ਬਾਅਦ ‘ਚ ਦੱਸਿਆ ਗਿਆ ਕਿ ਉਸ ਨੇ ਖ਼ੁਦਕੁਸ਼ੀ ਕੀਤੀ ਹੈ। ਉਨ੍ਹਾਂ ਕਿਹਾ ਕਿ ਅਸੀਂ ਲਵਪ੍ਰੀਤ ਦੀ ਮੌਤ ਤੋਂ ਬਾਅਦ ਸਾਰੇ ਫਰਜ਼ ਨਿਭਾਏ ਹਨ। ਕੁੜੀ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ’ਤੇ ਅਤੇ ਉਨ੍ਹਾਂ ਦੀ ਧੀ ’ਤੇ ਝੂਠੇ ਇਲਜ਼ਾਮ ਲਗਾਏ (False Allegations on Beant Kaur) ਜਾ ਰਹੇ ਹਨ।

ਹੋਰ ਪੜ੍ਹੋ: ਟਵਿੱਟਰ ਨੇ 24 ਘੰਟਿਆਂ ‘ਚ ਹਟਾਈਆਂ ਇੰਗਲੈਂਡ ਦੇ ਫੁੱਟਬਾਲ ਖਿਡਾਰੀਆਂ ਵਿਰੁੱਧ 1000 ਨਸਲਵਾਦੀ ਪੋਸਟਾਂ

ਇਸ ਦੇ ਨਾਲ ਹੀ ਬੇਅੰਤ ਕੌਰ ਦੀ ਮਾਂ ਨੇ ਦੱਸਿਆ ਕਿ ਕੈਨੇਡਾ ਜਾਣ ਲਈ ਲਵਪ੍ਰੀਤ ਦੀ ਫਾਈਲ ਦੀ ਕਾਰਵਾਈ ਪੂਰੀ ਕੀਤੀ ਗਈ ਸੀ ਪਰ ਕੋਰੋਨਾ ਮਹਾਂਮਾਰੀ ਦੌਰਾਨ ਲਗੇ ਲਾਕਡਾਉਨ ਕਾਰਨ ਲਵਪ੍ਰੀਤ ਦੇ ਕੈਨੇਡਾ ਜਾਣ ‘ਚ ਦੇਰੀ ਹੋ ਗਈ। ਉਨ੍ਹਾਂ ਕਿਹਾ ਕਿ ਲਵਪ੍ਰੀਤ ਅਤੇ ਉਨ੍ਹਾਂ ਦਾ ਪਰਿਵਾਰ ਬੇਅੰਤ ’ਤੇ ਦਬਾਅ ਪਾਉਂਦਾ ਸੀ। ੳਨ੍ਹਾਂ ਇਹ ਵੀ ਕਿਹਾ ਕਿ ਬੇਅੰਤ ਵਲੋਂ ਆਪਣੇ ਸਹੁਰੇ ਪਰਿਵਾਰ ਨੂੰ ਪੈਸੈ ਵੀ ਭੇਜੇ ਜਾਂਦੇ ਸਨ।

ਹੋਰ ਪੜ੍ਹੋ:  ਇਟਲੀ ਦੇ ਸਿੱਖਾਂ ਵਲੋਂ ਕਰੀਬ 3 ਕਰੋੜ ਰੁਪਏ 'ਚ ਬਣਾਈ ਜਾਵੇਗੀ ਲੰਗਰ ਹਾਲ ਦੀ ਸ਼ਾਨਦਾਰ ਇਮਾਰਤ

ਪਿਤਾ ਜਗਦੇਵ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਧੀ ਨੂੰ ਬਦਨਾਮ ਕਰਨ ਲਈ ਸੋਸ਼ਲ ਮੀਡੀਆ ’ਤੇ ਪਾਈਆਂ ਜਾਣ ਵਾਲੀਆਂ ਪੋਸਟਾਂ ’ਤੇ ਰੋਕ ਲੱਗਣੀ ਚਾਹੀਦੀ ਹੈ। ਬੇਅੰਤ ਦੀ ਮਾਤਾ ਦਾ ਕਹਿਣਾ ਹੈ ਕਿ ਲਵਪ੍ਰੀਤ ਨੇ ਖ਼ੁਦਕੁਸ਼ੀ ਨਹੀਂ ਕੀਤੀ ਬਲਕਿ ਉਸ ਦੀ ਕਿਸੇ ਹੋਰ ਕਾਰਣ ਨਾਲ ਮੌਤ ਹੋਈ ਹੈ ਅਤੇ ਉਨ੍ਹਾਂ ਦੀ ਧੀ ਨੂੰ ਬਿਨਾਂ ਕਿਸੇ ਗੱਲੋਂ ਬਦਨਾਮ ਕੀਤਾ ਜਾ ਰਿਹਾ ਹੈ।