72 ਕੁਇੰਟਲ ਭੁੱਕੀ ਕੇਸ 'ਚ ਫ਼ਰਾਰ ਜਗਦੇਵ ਸਿੰਘ 'ਦੇਬਨ' ਸਾਥੀਆਂ ਸਣੇ ਗ੍ਰਿਫ਼ਤਾਰ
ਕਾਉਂਟਰ ਇੰਟੈਲੀਜੈਂਸ ਵਿੰਗ ਜਲੰਧਰ ਵਲੋਂ ਮੋਗਾ ਪੁਲਿਸ ਨਾਲ 72 ਕੁਇੰਟਲ ਭੁੱਕੀ ਨਾਲ ਭਰੀਆਂ 180 ਬੋਰੀਆਂ ਲਿਆ ਰਹੇ ਇਕ ਵੱਡੇ ਅੰਤਰਰਾਜੀ ਰੈਕੇਟ............
ਜਲੰਧਰ/ਚੰਡੀਗੜ੍ਹ : ਕਾਉਂਟਰ ਇੰਟੈਲੀਜੈਂਸ ਵਿੰਗ ਜਲੰਧਰ ਵਲੋਂ ਮੋਗਾ ਪੁਲਿਸ ਨਾਲ 72 ਕੁਇੰਟਲ ਭੁੱਕੀ ਨਾਲ ਭਰੀਆਂ 180 ਬੋਰੀਆਂ ਲਿਆ ਰਹੇ ਇਕ ਵੱਡੇ ਅੰਤਰਰਾਜੀ ਰੈਕੇਟ ਦਾ ਪਰਦਾ ਫਾਸ਼ ਕਰਨ ਤੋਂ 6 ਦਿਨ ਬਾਅਦ ਐਤਵਾਰ ਸ੍ਰੀ ਆਨੰਦਪੁਰ ਸਾਹਿਬ ਪੁਲਿਸ ਨਾਲ ਮਿਲ ਕੇ ਇਸ ਗਰੋਹ ਦੇ ਮੁਖੀ ਜਗਦੇਵ ਸਿੰਘ ਉਰਫ ਦੇਬਨ ਵਾਸੀ ਦੌਲੇਵਾਲ ਨੂੰ ਸਾਥੀਆਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਕ ਬਿਆਨ ਵਿਚ ਏ.ਆਈ.ਜੀ. ਕਾਊਂਟਰ ਇੰਟੈਲੀਜੈਂਸ ਹਰਕਮਲਪ੍ਰੀਤ ਸਿੰਘ ਨੇ ਦਸਿਆ ਕਿ ਉਨ੍ਹਾਂ ਦੀ ਟੀਮ ਤਸਕਰਾਂ ਦੀਆਂ ਗਤੀਵਿਧੀਆਂ 'ਤੇ ਲਗਾਤਾਰ ਚੌਕਸੀ ਰੱਖ ਰਹੀ ਸੀ।
ਸੂਚਨਾ ਦੇ ਆਧਾਰ 'ਤੇ ਸ੍ਰੀ ਅਨੰਦਪੁਰ ਸਾਹਿਬ ਪੁਲਿਸ ਦੀਆਂ ਵੱਖ-ਵੱਖ ਟੀਮਾਂ ਨੂੰ ਅਲਰਟ ਕੀਤਾ ਗਿਆ ਅਤੇ ਇਕ ਪੁਲਿਸ ਪਾਰਟੀ ਨੇ ਇਕ ਚਿੱਟੀ ਸਕਾਰਪੀਓ ਕਾਰ ਨੂੰ ਰੋਕਿਆ ਅਤੇ ਚਾਰ ਵਿਅਕਤੀਆਂ ਜਗਦੇਵ ਸਿੰਘ ਅਤੇ ਉਸ ਦੇ ਸਾਥੀ ਗੁਰਦੇਵ ਸਿੰਘ ਕੋਟ ਈਸੇ ਖਾਂ, ਮੋਗਾ ਜ਼ਿਲ੍ਹੇ ਦੇ ਦੌਲਵਾਲਾ ਪਿੰਡ ਤੋਂ ਗੁਰਵਿੰਦਰ ਸਿੰਘ ਉਰਫ ਜੀਂਦੂ ਪੁੱਤਰ ਅਜੀਤ ਸਿੰਘ, ਲਖਵਿੰਦਰ ਸਿੰਘ ਉਰਫ ਕਾਕੂ ਪੁੱਤਰ ਟਹਲ ਸਿੰਘ ਨੂੰ ਗ੍ਰਿਫ਼ਤਾਰ ਕੀਤਾ। ਏ.ਆਈ.ਜੀ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਜਗਦੇਵ ਸਿੰਘ ਤੋਂ 25 ਗ੍ਰਾਮ ਨਸ਼ੀਲੇ ਪਦਾਰਥ ਬਰਾਮਦ ਕੀਤਾ ਗਿਆ ਹੈ।
ਅਤੇ ਥਾਣਾ ਸ੍ਰੀ ਅਨੰਦਪੁਰ ਸਾਹਿਬ ਜ਼ਿਲ੍ਹਾ ਰੂਪਨਗਰ ਵਿਚ ਐਨ ਡੀ ਪੀ ਐੱਸ ਐਕਟ ਦੀ ਧਾਰਾ 22, 61, 85 ਦੇ ਤਹਿਤ ਉਸ ਦੇ ਖਿਲਾਫ਼ ਇਕ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸ਼ੁਰੂਆਤੀ ਜਾਂਚ ਦੌਰਾਨ ਇਹ ਪਤਾ ਲੱਗਾ ਹੈ ਕਿ ਜਗਦੇਵ ਪੰਜਾਬ ਵਿਚ ਭੁੱਕੀ ਤਸਕਰੀ ਵਪਾਰ ਦੀ ਵੱਡੀ ਮੱਛੀ ਸੀ। ਮੁਲਜ਼ਮ ਰਾਜਸਥਾਨ ਸਮਗਲਰਾਂ ਨੂੰ ਪੰਜਾਬ ਦੇ ਹਵਾਲਾ ਕਾਰੋਬਾਰ ਦੇ ਰਾਹੀਂ ਨਸ਼ੀਲੇ ਪਦਾਰਥਾਂ ਦਾ ਭੁਗਤਾਨ ਕਰ ਰਹੇ ਸਨ।
ਇਹ ਜ਼ਿਕਰਯੋਗ ਹੈ ਕਿ 6 ਅਗੱਸਤ ਨੂੰ ਜਲੰਧਰ ਕਾਊਂਟਰ ਇੰਟੈਲੀਜੈਂਸ ਅਤੇ ਮੋਗਾ ਪੁਲਿਸ ਨੇ ਇਸ ਗਰੋਹ ਦੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ, ਜੋ ਰਾਜਸਥਾਨ ਤੋਂ ਪੰਜਾਬ ਲਈ ਭੁੱਕੀ ਤਸਕਰ ਸਨ। ਪੁਲਿਸ ਨੇ ਭੁੱਕੀ ਦੇ 180 ਬੈਗਾਂ ਨਾਲ ਭਰਿਆ ਇਕ ਟਰੱਕ ਜ਼ਬਤ ਕਰ ਲਿਆ ਸੀ। ਦੋਵਾਂ ਮੁਲਜ਼ਮਾਂ ਦੀ ਪਛਾਣ ਧਰਮਜੀਤ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਲੰਡੇਕੇ ਜ਼ਿਲੇ ਮੋਗਾ ਅਤੇ ਗੁਰਬੀਰ ਸਿੰਘ ਪੁੱਤਰ/ ਗੁਰਜੰਟ ਸਿੰਘ ਵਾਸੀ ਪਿੰਡ ਰਾਤੀਆ ਜ਼ਿਲ੍ਹ ਮੋਗਾ ਵਜੋਂ ਸੀ।