ਅਕਾਲੀ ਆਗੂ ਦੇ ਕਤਲ ਦੀ ਗੁੱਥੀ ਸੁਲਝੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬੀਤੇ ਦਿਨ ਥਾਣਾ ਲੋਪੋਕੇ ਅਧੀਨ ਆਂਉਦੇ ਪਿੰਡ ਖਿਆਲਾ ਕਲਾਂ ਦੇ ਸਾਬਕਾ ਅਕਾਲੀ ਸਰਪੰਚ ਸਰਬਜੀਤ ਸਿੰਘ ਦੇ ਦਿਨ ਦਿਹਾੜੇ ਹੋਏ ਕਤਲ ਦੇ ਮਾਮਲੇ 'ਚ.............

Police officer with arrested accused

ਅੰਮ੍ਰਿਤਸਰ : ਬੀਤੇ ਦਿਨ ਥਾਣਾ ਲੋਪੋਕੇ ਅਧੀਨ ਆਂਉਦੇ ਪਿੰਡ ਖਿਆਲਾ ਕਲਾਂ ਦੇ ਸਾਬਕਾ ਅਕਾਲੀ ਸਰਪੰਚ ਸਰਬਜੀਤ ਸਿੰਘ ਦੇ ਦਿਨ ਦਿਹਾੜੇ ਹੋਏ ਕਤਲ ਦੇ ਮਾਮਲੇ 'ਚ ਇਸ ਘਟਨਾ ਅੰਜਾਮ ਦੇਣ ਅਤੇ ਸ਼ਹਿ ਦੇਣ ਵਾਲੇ ਛੇ ਦੋਸ਼ੀਆ ਨੂੰ ਗ੍ਰਿਫ਼ਤਾਰ ਕੀਤਾ ਹੈ। ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਐਸ.ਐਸ.ਪੀ ਪ੍ਰਮਪਾਲ ਸਿੰਘ ਨੇ ਪ੍ਰੈੱਸ ਕਾਨਫ਼ਰੰਸ ਵਿਚ ਦੱਸਿਆ ਕਿ ਫੜੇ ਗਏ ਦੋਸ਼ੀਆਂ ਵਿਚ ਦਿਲਪ੍ਰੀਤ ਸਿੰਘ, ਲਖਵਿੰਦਰ ਸਿੰਘ ਉਰਫ ਲੱਖਾ, ਸਰਵਣ ਸਿੰਘ ਉਰਫ ਸੰਮਾ, ਗੁਰਭੇਜ ਸਿੰਘ ਉਰਫ ਜਾਬੜ, ਗੁਰਭੇਜ ਸਿੰਘ ਭੇਜਾ,ਲਾਡਾ ਪੁੱਤਰ ਸਰਵਣ ਸਿੰਘ ਵਾਸੀ ਖਿਆਲ ਕਲਾਂ ਸ਼ਾਮਿਲ ਹਨ।

ਐਸ.ਐਸ.ਪੀ ਨੇ ਦਸਿਆ ਕਿ ਗੁਰਭੇਜ ਸਿੰਘ ਭੇਜਾ ਦੀ ਮ੍ਰਿਤਕ ਸਰਪੰਚ ਨਾਲ ਲਾਗਤਬਾਜੀ ਸੀ, ਜਿਸ ਨੇ ਹੀ ਦਿਲਪ੍ਰੀਤ ਨੂੰ ਇਸ ਕਤਲ ਲਈ ਉਕਸਾਇਆ ਸੀ। ਕਤਲ ਵਾਲੇ ਦਿਨ 11 ਕੁ ਵਜੇ ਮ੍ਰਿਤਕ ਸਰਪੰਚ ਸਰਬਜੀਤ ਸਿੰਘ ਜਦ ਅਪਣੇ ਸਿਰਜੇ ਵਾਲੇ ਖੂਹ 'ਤੇ ਲੱਗੇ ਟਿਊਬਵੈਲ 'ਤੇ ਗਿਆ। ਦਿਲਪ੍ਰੀਤ ਨੇ ਛੁਪਾਕੇ ਲਿਆਂਦੀ ਕਿਰਪਾਨ ਨਾਲ ਕਈ ਵਾਰ ਕੀਤੇ ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ ਤੇ ਉਹ ਮੋਟਸਾਈਕਲ ਲੈ ਕੇ ਫਰਾਰ ਹੋ ਗਿਆ।

ਦਿਲਪ੍ਰੀਤ ਨਾਲ ਗ੍ਰਿਫਤਾਰ ਕੀਤੇ ਗਏ ਸਾਰੇ ਦੋਸ਼ੀਆ ਦਾ ਸਰਬਜੀਤ ਨਾਲ ਗਲੀ ਦਾ ਝਗੜਾ ਚੱਲ ਰਿਹਾ ਸੀ। ਜਿਨ੍ਹਾਂ ਨੇ ਹੀ ਦਿਲਪ੍ਰੀਤ ਨੂੰ ਇਸ ਲਈ ਉਕਸਾਇਆ ਸੀ। ਇਸ ਡੀ.ਐਸ.ਪੀ ਅਜਨਾਲਾ ਹਰਪ੍ਰੀਤ ਸਿੰਘ, ਡੀ.ਐਸ.ਪੀ (ਡੀ) ਗੁਰਪ੍ਰਤਾਪ ਸਿੰਘ ਸੋਹਤਾ, ਇੰ: ਕਪਿਲ ਕੌਸ਼ਲ ਐਸ.ਐਚ.ਓ ਲੋਪੋਕੇ ਵੀ ਪੱਤਰਕਾਰ ਸੰਮੇਲਨ ਵਿੱਚ ਹਾਜਰ ਸਨ।