CM ਕੈਪਟਨ ਅਮਰਿੰਦਰ ਸਿੰਘ ਨੇ 16 ਅਗੱਸਤ ਨੂੰ ਸੱਦੀ ਕੈਬਨਿਟ ਮੀਟਿੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਸ ਬੈਠਕ ’ਤੇ ਸੱਭ ਦੀਆਂ ਨਜ਼ਰਾਂ ਇਸ ਕਰ ਕੇ ਵੀ ਲੱਗੀਆਂ ਹਨ ਕਿ ਦੇਖਣਾ ਹੋਵੇਗਾ ਕਿ ਨਰਾਜ਼ ਮੰਤਰੀ ਸ਼ਾਮਲ ਹੁੰਦੇ ਹਨ ਜਾਂ ਨਹੀਂ।

Capt Amarinder Singh calls Cabinet meeting on 16th August

 

ਚੰਡੀਗੜ੍ਹ (ਗੁਰਉਪਦੇਸ਼ ਭੁੱਲਰ): ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (CM Capt Amarinder Singh) ਨੇ ਕੈਬਨਿਟ ਦੀ ਮੀਟਿੰਗ ਆਜ਼ਾਦੀ ਦਿਵਸ ਤੋਂ ਇਕ ਦਿਨ ਬਾਅਦ ਹੀ 16 ਅਗੱਸਤ ਨੂੰ ਸੱਦ ਲਈ ਹੈ। ਇਸ ਬੈਠਕ ਨੂੰ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ। ਇਹ ਬੈਠਕ ਕਾਂਗਰਸ (Congress) ਸੰਕਟ ਦੇ ਚਲਦੇ ਲੰਮੇ ਸਮੇਂ ਬਾਅਦ ਪੰਜਾਬ ਕਾਂਗਰਸ ਦਾ ਨਵਜੋਤ ਸਿੱਧੂ ਨੂੰ ਪ੍ਰਧਾਨ ਬਣਾਏ ਜਾਣ ਬਾਅਦ ਪਹਿਲੀ ਵਾਰ ਹੋ ਰਹੀ ਹੈ।

ਹੋਰ ਪੜ੍ਹੋ: ਤਾਲਿਬਾਨ ਨੇ ਅਫ਼ਗ਼ਾਨਿਸਤਾਨ ਦੇ ਦੋ ਸਭ ਤੋਂ ਵੱਡੇ ਸ਼ਹਿਰ 'Kandahar' ਤੇ ‘Herat’ 'ਤੇ ਕੀਤਾ ਕਬਜ਼ਾ

 

ਇਸ ਬੈਠਕ ’ਤੇ ਸੱਭ ਦੀਆਂ ਨਜ਼ਰਾਂ ਇਸ ਕਰ ਕੇ ਵੀ ਲੱਗੀਆਂ ਹਨ ਕਿ ਦੇਖਣਾ ਹੋਵੇਗਾ ਕਿ ਨਰਾਜ਼ ਮੰਤਰੀ ਸ਼ਾਮਲ ਹੁੰਦੇ ਹਨ ਜਾਂ ਨਹੀਂ। ਜੇ ਸ਼ਾਮਲ ਹੁੰਦੇ ਹਨ ਤਾਂ ਕਿਸ ਤਰ੍ਹਾਂ ਦੀ ਚਰਚਾ ਹੋਵੇਗੀ? ਇਸ ਸਮੇਂ ਸੂਬੇ ਵਿਚ ਪੇ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਅਤੇ ਕੱਚੇ ਮੁਲਾਜ਼ਮਾਂ ਦੀਆ ਸੇਵਾਵਾਂ ਨੂੰ ਰੈਗੂਲਰ ਕਰਨ ਦੇ ਮੁੱਦੇ ਤੇ ਸੂਬੇ ਭਰ ਵਿਚ ਤਿੱਖੇ ਅੰਦੋਲਨ ਚਲ ਰਹੇ ਹਨ। ਇਸ ਨਾਲ ਦਫ਼ਤਰੀ ਕੰਮ ਵੀ ਲਗਾਤਾਰ ਪ੍ਰਭਾਵਤ ਹੋ ਰਿਹਾ ਹੈ। ਕੈਬਨਿਟ ਸਬ ਕਮੇਟੀ ਲਗਾਤਾਰ ਮੁਲਾਜ਼ਮਾਂ ਨਾਲ ਗੱਲਬਾਤ ਚਲਾ ਰਹੀ ਹੈ। ਇਸ ਕੈਬਨਿਟ ਮੀਟਿੰਗ (Calls Cabinet Meeting) ਵਿਚ ਮੁਲਾਜ਼ਮ ਮੰਗਾਂ ਬਾਰੇ ਵੱਡੇ ਫ਼ੈਸਲੇ ਹੋ ਸਕਦੇ ਹਨ।

ਹੋਰ ਪੜ੍ਹੋ: Delhi: ਝਗੜੇ ਦੌਰਾਨ ਪਤੀ ਨੇ ਗੋਲੀ ਮਾਰ ਕੇ ਕੀਤਾ ਪਤਨੀ ਦਾ ਕਤਲ

ਹੋਰ ਪੜ੍ਹੋ: ਕੈਨੇਡਾ ਨੇ ਸਿੱਧੀਆਂ ਉਡਾਣਾਂ ’ਤੇ ਪਾਬੰਦੀ 21 ਸਤੰਬਰ ਤਕ ਵਧਾਈ

 

15 ਸਤੰਬਰ ਤੋਂ ਪਹਿਲਾਂ ਵਿਧਾਨ ਸਭਾ ਸੈਸ਼ਨ ਵੀ ਜ਼ਰੂਰੀ ਹੈ। ਇਸ ਦੀਆਂ ਤਰੀਕਾਂ ’ਤੇ ਵੀ ਚਰਚਾ ਹੋਣ ਦੀ ਸੰਭਾਵਨਾ ਹੈ। ਇਹ ਕੈਪਟਨ ਸਰਕਾਰ ਦਾ ਆਖ਼ਰੀ ਅਹਿਮ ਸੈਸ਼ਨ ਹੋਵੇਗਾ। ਇਸ ਤੋਂ ਇਲਾਵਾ ਸਕੂਲਾਂ ਵਿਚ ਕੋਰੋਨਾ ਦੇ ਸਾਹਮਣੇ ਆ ਰਹੇ ਨਵੇਂ ਕੇਸਾਂ ਦੀ ਸਥਿਤੀ ਕਾਰਨ ਤੀਜੀ ਲਹਿਰ ਦੇ ਖ਼ਤਰੇ ਨਾਲ ਨਿਪਟਣ ਲਈ ਵੀ ਸਰਕਾਰ ਨਵੇਂ ਫ਼ੈਸਲੇ ਲੈ ਸਕਦੀ ਹੈ।