248 ਰੂਟਾਂ ਲਈ 864 ਬੱਸ ਪਰਮਿਟ ਜਾਰੀ ਕਰੇਗੀ ਪੰਜਾਬ ਸਰਕਾਰ, 17 ਅਕਤੂਬਰ ਤੋਂ ਪਹਿਲਾਂ ਕਰੋ ਅਪਲਾਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਵਿਭਾਗ ਵਲੋਂ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਵਾਅਦੇ ਨੂੰ ਪੂਰਾ ਕਰਨ ਲਈ 248 ਰੂਟਾਂ 'ਤੇ ਵੱਡੀਆਂ ਬੱਸਾਂ ਲਈ 864 ਪਰਮਿਟ ਦੇਣ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ।

Transport Minister Raja warring

ਚੰਡੀਗੜ੍ਹ: ਟਰਾਂਸਪੋਰਟ ਵਿਭਾਗ ਦੀ ਜ਼ਿੰਮੇਵਾਰੀ ਸੰਭਾਲਣ ਤੋਂ ਬਾਅਦ ਮੰਤਰੀ ਰਾਜਾ ਵੜਿੰਗ ਐਕਸ਼ਨ ਮੋਡ ਵਿਚ ਹਨ। ਇਸ ਦੇ ਚਲਦਿਆਂ ਹੁਣ ਵਿਭਾਗ ਵਲੋਂ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਵਾਅਦੇ ਨੂੰ ਪੂਰਾ ਕਰਨ ਲਈ 248 ਰੂਟਾਂ 'ਤੇ ਵੱਡੀਆਂ ਬੱਸਾਂ ਲਈ 864 ਪਰਮਿਟ ਦੇਣ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ।

ਹੋਰ ਪੜ੍ਹੋ: ਦਿੱਲੀ-NCR 'ਚ ਅਕਤੂਬਰ ਵਿਚ ਤੀਜੀ ਵਾਰ ਵਧੀਆਂ CNG ਤੇ PNG ਦੀਆਂ ਕੀਮਤਾਂ, ਜਾਣੋ ਨਵੇਂ ਰੇਟ

ਇਸ ਸਬੰਧੀ ਰਾਜਾ ਵੜਿੰਗ ਨੇ ਵੀਡੀਓ ਸਾਂਝੀ ਕਰਦਿਆਂ ਜਾਣਕਾਰੀ ਦਿੱਤੀ ਹੈ। ਉਹਨਾਂ ਦੱਸਿਆ ਕਿ ਇਹਨਾਂ ਅਰਜ਼ੀਆਂ ਨੂੰ ਜਮ੍ਹਾਂ ਕਰਨ ਦੀ ਆਖਰੀ ਤਰੀਕ 7.10.2021 ਸੀ ਜੋ ਹੁਣ 17.10.2021 ਤੱਕ ਵਧਾਈ ਗਈ ਹੈ। ਇਹ ਅਰਜ਼ੀਆਂ http://www.punjabtransport.org/ ’ਤੇ ਜਾ ਕੇ ਵੀ ਜਮ੍ਹਾਂ ਕਰਵਾਈਆਂ ਜਾ ਸਕਦੀਆਂ ਹਨ।