ਆਮ ਲੋਕਾਂ ਦੀ ਥਾਂ ਕਾਂਗਰਸੀ ਮੰਤਰੀ ਤੇ ਵਿਧਾਇਕਾਂ ਦੇ ਪੁੱਤਾਂ-ਜਵਾਈਆਂ ਨੂੰ ਮਿਲ ਰਹੀਆਂ ਨੌਕਰੀਆਂ:ਚੀਮਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਰੁਜ਼ਗਾਰ ਤਾਂ ਦੂਰ ਇੱਕ ਵੀ ਬੇਰੁਜ਼ਗਾਰ ਨੂੰ ਨਹੀਂ ਦਿੱਤਾ 2500 ਰੁਪਏ ਪ੍ਰਤੀ ਮਹੀਨਾ ਭੱਤਾ- 'ਆਪ'

AAP Gheraoed CM residence on the issue of Unemployment in the state

ਚੰਡੀਗੜ੍ਹ: ਸੂਬੇ ਵਿੱਚ ਫੈਲੀ ਭਾਰੀ ਬੇਰੁਜ਼ਗਾਰੀ ਵਿਰੁੱਧ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਚੰਡੀਗੜ ਸਥਿਤ ਸਰਕਾਰੀ ਰਿਹਾਇਸ਼ ਨੂੰ ਘੇਰਣ ਜਾ ਰਹੇ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਵਿਧਾਇਕਾਂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੂੰ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ। ਸ਼ਨੀਵਾਰ ਨੂੰ ਚੀਮਾ ਦੀ ਆਗਵਾਈ ਹੇਠ ਮੁੱਖ ਮੰਤਰੀ ਨਿਵਾਸ ਦਾ ਸੰਕੇਤਕ ਘਿਰਾਓ ਕਰਨ ਜਾ ਰਹੇ 'ਆਪ' ਦੇ ਵਿਧਾਇਕਾਂ ਨੂੰ ਸੈਕਟਰ 4 ਸਥਿਤ ਐਮ.ਐਲ.ਏ. ਹੋਸਟਲ ਦੇ ਗੇਟ ਤੋਂ ਹਿਰਾਸਤ ਵਿੱਚ ਲੈ ਕੇ ਸੈਕਟਰ 3 ਦੇ ਥਾਣੇ ਬੰਦ ਕਰ ਦਿੱਤਾ ਗਿਆ। ਜਿਨਾਂ ਨੂੰ ਬਾਅਦ ਦੁਪਿਹਰ ਕਰੀਬ 2 ਘੰਟਿਆਂ ਬਾਅਦ ਰਿਹਆ ਕੀਤਾ ਗਿਆ।

ਹੋਰ ਪੜ੍ਹੋ: CM ਦੀ ਰਿਹਾਇਸ਼ ਘੇਰਨ ਪਹੁੰਚੇ ਵੋਕੇਸ਼ਨਲ ਅਧਿਆਪਕ, ਸਰਕਾਰ ਖਿਲਾਫ਼ ਕੀਤੀ ਜ਼ੋਰਦਾਰ ਨਾਅਰੇਬਾਜ਼ੀ

ਇਹਨਾਂ ਵਿਧਾਇਕਾਂ ਵਿੱਚ ਵਿਰੋਧੀ ਧਿਰ ਦੇ ਉਪ ਨੇਤਾ ਸਰਬਜੀਤ ਕੌਰ ਮਾਣੂੰਕੇ, ਕੁਲਤਾਰ ਸਿੰਘ ਸੰਧਵਾਂ, ਮੀਤ ਹੇਅਰ, ਕੁਲਵੰਤ ਸਿੰਘ ਪੰਡੋਰੀ, ਮਨਜੀਤ ਸਿੰਘ ਬਿਲਾਸਪੁਰ ਅਤੇ ਜੈ ਸਿੰਘ ਰੋੜੀ ਸ਼ਾਮਲ ਸਨ। ਦਰਅਸਲ 'ਆਪ' ਵਿਧਾਇਕਾਂ ਨੇ ਐਮ.ਐਲ.ਏ. ਹੋਸਟਲ ਤੋਂ ਇੱਕਠੇ ਹੋ ਕੇ ਮੁੱਖ ਮੰਤਰੀ ਨਿਵਾਸ ਮੂਹਰੇ ਜਾਣਾ ਸੀ। ਪ੍ਰੰਤੂ ਪੁਲੀਸ ਨੇ ਪਹਿਲਾਂ ਹੀ ਐਮ.ਐਲ.ਏ. ਹੋਸਟਲ ਦੇ ਦੋਵਾਂ ਗੇਟਾਂ ਉਤੇ ਬੈਰੀਕੇਡਿੰਗ ਕਰਕੇ ਭਾਰੀ ਫੋਰਸ ਤਾਇਨਾਤ ਕਰ ਦਿੱਤੀ। 'ਆਪ' ਵਿਧਾਇਕਾਂ ਦੀ ਅੱਗੇ ਵਧਣ ਦੀ ਕੋੋਸ਼ਿਸ਼ ਦੌਰਾਨ ਪੁਲੀਸ ਪ੍ਰਸ਼ਾਸਨ ਨਾਲ ਤਿੱਖੀ ਬਹਿਸ ਵੀ ਹੋਈ। ਅੰਤ ਚੀਮਾ ਸਮੇਤ ਸਾਰੇ ਵਿਧਾਇਕਾਂ ਨੂੰ ਬੱਸ ਵਿੱਚ ਬੈਠਾ ਕੇ ਪੁਲੀਸ ਥਾਣੇ ਲੈ ਗਈ।

ਹੋਰ ਪੜ੍ਹੋ: ਰਾਜਿੰਦਰ ਕੌਰ ਮੀਮਸਾ ਨੇ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ, ਕੀਤੇ ਅਹਿਮ ਖੁਲਾਸੇ

ਇਸ ਮੌਕੇ ਮੀਡੀਆ ਨੂੰ ਸਬੰਧਨ ਕਰਦੇ ਹੋਏ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ 2017 'ਚ ਕਾਂਗਰਸ ਨੇ ਘਰ- ਘਰ ਨੌਕਰੀ ਦੇ ਗਰੰਟੀ ਕਾਰਡ ਭਰੇ ਸਨ, ਪ੍ਰੰਤੂ ਪੌਣੇ ਪੰਜ ਸਾਲਾਂ 'ਚ 55 ਲੱਖ ਪਰਿਵਾਰਾਂ ਦੇ 5500 ਨੌਜਵਾਨਾਂ ਨੂੰ ਵੀ ਨੌਕਰੀਆਂ ਨਹੀਂ ਦਿੱਤੀਆਂ ਗਈਆਂ। ਜੇਕਰ ਕਿਸੇ ਨੂੰ ਨੌਕਰੀ ਮਿਲੀ ਹੈ ਤਾਂ ਉਹ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ, ਕੈਬਨਿਟ ਮੰਤਰੀ ਗਰਕੀਰਤ ਸਿੰਘ ਕੋਟਲੀ ਦੇ ਭਰਾ ਅਤੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੇ ਭਰਾ, ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਜਵਾਈ, ਸਾਬਕਾ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੇ ਜਵਾਈ ਅਤੇ ਵਿਧਾਇਕ ਰਾਕੇਸ਼ ਪਾਂਡੇ ਦੇ ਪੁੱਤਰ ਨੂੰ ਮਿਲੀ ਹੈ। ਜਦੋਂਕਿ ਵਿਧਾਇਕ ਫ਼ਤਿਹਜੰਗ ਸਿੰਘ ਬਾਜਵਾ ਦੇ ਪੁੱਤਰ ਅਤੇ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਦਾ ਭਤੀਜਾ ਵੀ ਇਸ ਸੂਚੀ 'ਚ ਸ਼ਾਮਲ ਸੀ, ਪ੍ਰੰਤੂ ਲੋਕਾਂ ਦੇ ਵਿਰੋਧ ਕਾਰਨ ਬਾਜਵਾ ਪਰਿਵਾਰ ਨੂੰ ਆਪਣੇ ਫ਼ਰਜੰਦ ਦੀ ਅਫ਼ਸਰੀ ਦਾ ਬਲੀਦਾਨ ਦੇਣਾ ਪੈ ਗਿਆ।

ਹੋਰ ਪੜ੍ਹੋ: UP ਵਿਚ ਅਪਰਾਧਕ ਘਟਨਾਵਾਂ ਨੂੰ ਲੈ ਕੇ ਪ੍ਰਿਯੰਕਾ ਗਾਂਧੀ ਦਾ ਅਮਿਤ ਸ਼ਾਹ 'ਤੇ ਹਮਲਾ

ਚੀਮਾ ਨੇ ਕਿਹਾ ਕਿ ਆਮ ਘਰਾਂ ਦੇ ਧੀਆਂ- ਪੁੱਤਾਂ ਦੀ ਥਾਂ ਕਾਂਗਰਸੀਆਂ ਨੇ ਆਪਣੇ ਪੁੱਤਾਂ ਅਤੇ ਜਵਾਈਆ ਨੂੰ ਰਿਉੜੀਆਂ ਵਾਂਗ ਨੌਕਰੀਆਂ ਵੰਡੀਆਂ। ਹਰਪਾਲ ਸਿੰਘ ਚੀਮਾ ਨੇ ਕਿਹਾ ਪੰਜਾਬ ਦੇ ਅਣਗਿਣਤ ਭਖਵੇਂ ਮੁੱਦੇ ਸਾਲਾਂ ਤੋਂ ਲਟਕੇ ਆ ਰਹੇ ਹਨ। ਆਪ ਨੇ ਸਾਰੇ ਭਖਵੇਂ ਮੁੱਦੇ ਸੈਸ਼ਨ 'ਚ ਚੁੱਕਣੇ ਸਨ, ਜਿਸਦਾ ਸਾਹਮਣਾ ਕਰਨ ਤੋਂ ਚੰਨੀ ਸਰਕਾਰ ਭੱਜ ਗਈ। ਜਿਵੇਂ ਪਹਿਲਾਂ ਅਕਾਲੀ-ਭਾਜਪਾ ਸਰਕਾਰ ਵੇਲੇ ਬਾਦਲ ਭੱਜਦੇ ਸਨ। ਉਹਨਾਂ ਕਿਹਾ ਕਿ ਸਰਕਾਰ ਨੂੰ ਜਗਾਉਣ ਲਈ ਪਾਰਟੀ ਵੱਲੋਂ ਮੁੱਖ ਮੰਤਰੀ ਚੰਨੀ ਦਾ ਘਰ ਘੇਰਿਆ ਜਾ ਰਿਹਾ ਹੈ।

ਹੋਰ ਪੜ੍ਹੋ: ਕੰਗਨਾ ਰਣੌਤ ਤੋਂ ਸਾਰੇ ਰਾਸ਼ਟਰੀ ਪੁਰਸਕਾਰ ਅਤੇ ਸਨਮਾਨ ਵਾਪਸ ਲਏ ਜਾਣ: ਸ਼ਿਵ ਸੈਨਾ

ਚੀਮਾ ਨੇ ਕਿਹਾ ਕਿ ਬਤੌਰ ਵਿਰੋਧੀ ਧਿਰ 'ਆਪ' ਵੱਲੋਂ ਸਰਕਾਰ ਨੂੰ ਉਹੋ ਸਵਾਲ ਹਨ ਜੋ ਪੰਜਾਬ ਦੇ ਨੌਜਵਾਨਾਂ ਦੇ ਹਨ, ''ਘਰ-ਘਰ ਨੌਕਰੀ ਦੇ ਵਾਅਦੇ 'ਤੇ ਪੌਣੇ ਪੰਜ ਸਾਲਾਂ 'ਚ ਕਾਂਗਰਸ ਸਰਕਾਰ ਨੇ ਕੀ ਕੀਤਾ? ਕੀ ਇਹ ਪੰਜਾਬ ਦੇ ਨੌਜਵਾਨਾਂ ਨਾਲ ਧੋਖਾ ਅਤੇ ਵਿਸ਼ਵਾਸਘਾਤ ਨਹੀਂ? ਕੀ ਕਾਂਗਰਸ ਖਾਸ ਕਰਕੇ ਮੁੱਖ ਮੰਤਰੀ ਚੰਨੀ ਨੌਕਰੀਆਂ ਲਈ ਸੜਕਾਂ 'ਤੇ ਰੁਲ਼ ਰਹੇ ਲੱਖਾਂ ਨੌਜਾਵਾਨਾਂ ਕੋਲੋਂ ਮੁਆਫੀ ਮੰਗਣਗੇ? ਸਰਕਾਰ ਆਪਣੇ ਨੌਕਰੀਆਂ ਦੇਣ ਦੇ ਦਾਅਵੇ ਬਾਰੇ ਪਿੰਡਾਂ-ਮੁਹੱਲਿਆਂ ਅਤੇ ਮਹਿਕਮਿਆਂ ਦੇ ਅਧਾਰ 'ਤੇ ਵਾਇਟ ਪੇਪਰ ਜਾਰੀ ਕਰੇਗੀ? ਮੁੱਖ ਮੰਤਰੀ ਚੰਨੀ ਅਤੇ ਗ੍ਰਹਿ ਮੰਤਰੀ ਸੁੱਖੀ ਰੰਧਾਵਾ ਸਮੇਤ ਸਾਰੇ ਕਾਂਗਰਸੀ ਦੱਸਣ ਕਿ ਬਾਦਲਾਂ ਵੱਲੋਂ ਪੰਜਾਬ ਪੁਲਸ 'ਚ ਬਿਹਾਰ, ਝਾਰਖੰਡ, ਬੰਗਾਲ ਆਦਿ ਰਾਜਾਂ ਚੋਂ ਜਵਾਨ ਭਰਤੀ ਕਰਨ ਦੀ ਪ੍ਰਥਾ ਨੂੰ ਕਾਂਗਰਸ ਸਰਕਾਰ ਨੇ ਜਾਰੀ ਕਿਉਂ ਰੱਖਿਆ? ਪੰਜਾਬ ਦੀਆਂ ਸਰਕਾਰੀ ਨੌਕਰੀਆਂ ਵਿੱਚ ਬਾਹਰੀ ਰਾਜਾਂ ਦੇ ਉਮੀਦਵਾਰਾਂ ਨੂੰ ਰੋਕਣ ਲਈ ਕੋਈ ਠੋਸ ਨੀਤੀ ਅਜੇ ਤੱਕ ਕਿਉਂ ਨਹੀਂ ਬਣਾਈ? ਪ੍ਰਾਈਵੇਟ ਖੇਤਰ ਦੀਆਂ ਨੌਕਰੀਆਂ 'ਚ ਸੂਬੇ ਦੀ ਰਾਖਵਾਂਕਰਨ ਨੀਤੀ ਕਿਉਂ ਨਹੀਂ ਬਣਾਈ ਗਈ?''

ਹੋਰ ਪੜ੍ਹੋ: ਦਿੱਲੀ ਵਿਚ ਪ੍ਰਦੂਸ਼ਣ ਨਾਲ ਵਿਗੜੇ ਹਾਲਾਤ, CM ਕੇਜਰੀਵਾਲ ਨੇ ਸੱਦੀ ਐਮਰਜੈਂਸੀ ਮੀਟਿੰਗ

'ਆਪ' ਆਗੂ ਨੇ ਦੋਸ਼ ਲਾਇਆ ਕਿ ਬਾਦਲਾਂ ਵਾਂਗ ਕਾਂਗਰਸ ਦੇ ਕੈਪਟਨ ਅਤੇ ਚੰਨੀ ਵੀ ਸੂਬੇ ਦੇ ਬੇਰੁਜ਼ਗਾਰਾਂ ਲਈ ਕਿੰਨੇ ਲਾਪਰਵਾਹ ਹਨ, ਇਸ ਦਾ ਅੰਦਾਜਾ ਇਸ ਗੱਲ ਤੋਂ ਹੀ ਲੱਗ ਜਾਂਦਾ ਹੈ ਕਿ ਪਿਛਲੇ 20-25 ਸਾਲਾਂ ਤੋਂ ਕੋਈ ਵੀ ਪ੍ਰਮਾਣਿਮਕ ਸਰਵੇ ਨਹੀਂ ਕਰਵਾਇਆ ਕਿ ਪੰਜਾਬ 'ਚ ਕਿੰਨੇ ਬੇਰੁਜ਼ਗਾਰ ਹਨ? ਇੱਕ ਅੰਦਾਜੇ ਮੁਤਾਬਿਕ ਸੂਬੇ 'ਚ 20 ਲੱਖ ਤੋਂ ਵੱਧ ਯੋਗਤਾ ਪ੍ਰਾਪਤ ਨੌਜਵਾਨ ਬੇਰਜ਼ਗਾਰ ਹਨ। ਅਰਧ ਬੇਰੁਜਗਾਰਾਂ ਦੀ ਗਿਣਤੀ 50 ਲੱਖ ਤੋਂ ਵੱਧ ਹੈ, ਜੋ ਸਿਰਫ 2 ਡੰਗ ਦੀ ਰੋਟੀ ਤੱਕ ਸੀਮਤ ਹਨ। ਜਦੋਂ ਕਿ ਹਰ ਸਾਲ ਡੇਢ ਲੱਖ ਬੱਚਾ ਵਿਦੇਸ਼ ਜਾਂਦਾ ਹੈ। ਹਰਪਾਲ ਸਿੰਘ ਚੀਮਾ ਨੇ ਕਿ ਪੰਜਾਬ ਦੇ ਭਖਵੇਂ ਮੁੱਦਿਆਂ ਨੂੰ ਹੱਲ ਨਾ ਕਰਕੇ ਕਾਂਗਰਸ ਸਰਕਾਰ ਵੱਲੋਂ ਸੂਬੇ ਨਾਲ ਗਦਾਰੀ ਕੀਤੀ ਗਈ ਹੈ, ਜਿਸ ਦੀ ਸਜ਼ਾ ਪੰਜਾਬ ਵਾਸੀ 2022 ਦੀਆਂ ਵਿਧਾਨ ਸਭਾ ਚੋਣਾ ਵਿੱਚ ਕਾਂਗਰਸ ਪਾਰਟੀ ਨੂੰ ਜ਼ਰੂਰ ਦੇਣਗੇ।