ਖੁਦ ਟਰੈਕਟਰ ਚਲਾ ਬੀਬੀਆਂ ਕਰ ਰਹੀਆਂ ਨੇ ਖੇਤੀ, ਕਾਲੇ ਕਾਨੂੰਨਾਂ ਨੇ ਬਦਲੀ ਪਿੰਡ ਦੀ ਨੁਹਾਰ
ਕਿਸਾਨਾਂ ਦੀ ਗੈਰਹਾਜ਼ਰੀ ਵਿਚ ਖੇਤੀਬਾੜੀ ਦੇ ਕੰਮਾਂ ਦੀ ਵਾਂਗਡੋਰ ਪਿੰਡ ਦੀਆਂ ਔਰਤਾਂ ਨੇ ਸੰਭਾਲ ਲਈ ਹੈ।
farmer
ਚੰਡੀਗੜ੍ਹ : ਖੁਦ ਟਰੈਕਟਰ ਚਲਾ ਕੇ ਕੰਮ ਕਰ ਰਹੀਆਂ ਬੀਬੀਆਂ ਨੇ ਕੇਂਦਰ ਸਰਕਾਰ ਤੇ ਵਰ੍ਹਦਿਆਂ ਕਿਹਾ ਕਿ ਕੇਂਦਰ ਸਰਕਾਰ ਨੂੰ ਆਖ਼ਰ ਕਿਸਾਨਾਂ ਦੀਆਂ ਮੰਗਾਂ ਅੱਗੇ ਝੁਕਣਾ ਹੀ ਪੈਣਾ ਹੈ , ਸਰਕਾਰ ਇਹ ਕੰਮ ਅੱਜ ਕਰ ਲਏ, ਕੱਲ੍ਹ ਕਰ ਲਵੇ ਜਾਂ ਮਹੀਨੇ ਤੱਕ । ਕਿਸਾਨ ਬੀਬੀਆਂ ਨੇ ਕਿਹਾ ਕਿ ਦਿੱਲੀ ਲੱਗੇ ਕਿਸਾਨ ਮੋਰਚੇ ਵਿੱਚ ਪਿੰਡ ਦੇ ਕਿਸਾਨ ਪਹੁੰਚੇ ਹੋਏ, ਉਨ੍ਹਾਂ ਦੀ ਗੈਰਹਾਜ਼ਰੀ ਵਿਚ ਖੇਤੀਬਾੜੀ ਦੇ ਕੰਮਾਂ ਦੀ ਵਾਂਗਡੋਰ ਪਿੰਡ ਦੀਆਂ ਔਰਤਾਂ ਨੇ ਸੰਭਾਲ ਲਈ ਹੈ।