ਠੰਡ ‘ਚ ਬਾਕੀ ਪਾਰਟੀਆਂ ਹੋਈਆਂ ਸੁੰਨ, ਕਾਂਨਫਰੰਸਾਂ ਨਹੀਂ ਕਰ ਰਹੀਆਂ: ਸੁਖਬੀਰ ਬਾਦਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਕਾਲੀ ਦਲ ਵੱਲੋਂ ਇਤਿਹਾਸਕ ਮੇਲਾ ਮਾਘੀ ਸ੍ਰੀ ਮੁਕਤਸਰ ਸਾਹਿਬ ਵਿਖੇ 14 ਜਨਵਰੀ ਨੂੰ ਕੀਤੀ...

Sukhbir Badal

ਸ੍ਰੀ ਮੁਕਤਸਰ ਸਾਹਿਬ: ਅਕਾਲੀ ਦਲ ਵੱਲੋਂ ਇਤਿਹਾਸਕ ਮੇਲਾ ਮਾਘੀ ਸ੍ਰੀ ਮੁਕਤਸਰ ਸਾਹਿਬ ਵਿਖੇ 14 ਜਨਵਰੀ ਨੂੰ ਕੀਤੀ ਜਾਣ ਵਾਲੀ ਕਾਂਨਫਰੰਸ ਦੀ ਥਾਂ ਬਾਰਿਸ਼ ਅਤੇ ਖਰਾਬ ਮੌਸਮ ਕਾਰਨ ਤਬਦੀਲ ਕਰ ਦਿੱਤੀ ਗਈ ਹੈ।

ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਸੋਮਵਾਰ ਨੂੰ ਮੀਂਹ ਪੈਂਦੇ 'ਚ ਕਾਂਨਫਰੰਸ ਵਾਲੀ ਥਾਂ 'ਤੇ ਪਹੁੰਚੇ ਅਤੇ ਬਾਰਿਸ਼ ਕਾਰਨ ਪੰਡਾਲ ਵਿਚ ਭਰੇ ਪਾਣੀ ਅਤੇ ਹੋਰ ਪੇਸ਼ ਆਈਆਂ ਪ੍ਰੇਸ਼ਾਨੀਆਂ ਦਾ ਜਾਇਜ਼ਾ ਲੈਣ ਉਪਰੰਤ ਉਹ ਫਿਰ ਸਥਾਨਕ ਭਾਈ ਮਹਾ ਸਿੰਘ ਦੀਵਾਨ ਹਾਲ ਵਿਖੇ ਗਏ ਪਰ ਉਥੇ ਵਰਕਰਾਂ ਦੇ ਜ਼ਿਆਦਾ ਇਕੱਠ ਹੋਣ ਦੀ ਸੂਰਤ ਵਿਚ ਪੇਸ਼ ਆਉਣ ਵਾਲੀ ਮੁਸ਼ਕਲ ਕਰਕੇ ਉਨ੍ਹਾਂ ਸ੍ਰੀ ਮੁਕਤਸਰ ਸਾਹਿਬ-ਮਲੋਟ ਰੋਡ 'ਤੇ ਸਥਿਤ ਨਾਰਾਇਣਗੜ੍ਹ ਰਿਜ਼ੋਰਟ ਦਾ ਦੌਰਾ ਕੀਤਾ।

ਇਸ ਦੇ ਨਾਲ ਹੀ ਉਨ੍ਹਾਂ ਇਸ ਥਾਂ 'ਤੇ ਕਾਂਨਫਰੰਸ ਕਰਨ ਦਾ ਐਲਾਨ ਕੀਤਾ। ਉਨ੍ਹਾਂ ਪੰਜਾਬੀਆਂ ਨੂੰ ਲੋਹੜੀ ਦੀ ਵਧਾਈ ਦਿੱਤੀ ਤੇ ਸੁਖਬੀਰ ਬਾਦਲ ਨੇ ਕਾਂਨਫਰੰਸ ਨੂੰ ਲੈ ਕੇ ਵਰਕਰਾਂ ਵਿਚ ਜੋਸ਼ ਭਰਿਆ। ਹੋਰਨਾਂ ਪਾਰਟੀਆਂ ਵੱਲੋਂ ਕਾਂਨਫਰੰਸ ਨਾ ਕਰਨ ਦੇ ਮਾਮਲੇ 'ਤੇ ਤੰਜ ਕੱਸਦਿਆਂ ਉਨ੍ਹਾਂ ਕਿਹਾ ਕਿ ਠੰਡ ਕਾਰਨ ਬਾਕੀ ਪਾਰਟੀਆਂ ਸੁੰਗੜ ਗਈਆਂ ਹਨ।

ਇਸ ਮੌਕੇ ਜ਼ਿਲਾ ਪ੍ਰਧਾਨ ਅਤੇ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ, ਤੇਜਿੰਦਰ ਸਿੰਘ ਮਿੱਡੂਖੇੜਾ, ਦਿਆਲ ਸਿੰਘ ਕਿਲਿਆਂਵਾਲੀ, ਹਰਦੀਪ ਸਿੰਘ ਡਿੰਪੀ ਢਿੱਲੋਂ, ਜਗਵੰਤ ਸਿੰਘ ਲੰਬੀ ਢਾਬ ਸਰਕਲ ਪ੍ਰਧਾਨ, ਬਲਰਾਜ ਸਿੰਘ ਗੁਲਾਬੇਵਾਲਾ, ਵਰਿੰਦਰ ਸਿੰਘ ਜਵਾਹਰੇਵਾਲਾ, ਸਟੇਟ ਡੈਲੀਗੇਟ, ਪੂਰਨ ਸਿੰਘ ਸਰਪੰਚ ਲੰਡੇ ਰੋਡੇ, ਪਰਮਿੰਦਰ ਸਿੰਘ ਪਾਸ਼ਾ, ਬਿੰਦਰ ਗੋਨਿਆਣਾ ਆਦਿ ਹਾਜ਼ਰ ਸਨ।