ਗਣਤੰਤਰ ਦਿਵਸ ‘ਤੇ  ਪੰਜਾਬ ਪੁਲਿਸ ਦੇ 11 ਅਧਿਕਾਰੀਆਂ ਦਾ ‘ਮੁੱਖ ਮੰਤਰੀ ਪੁਲਿਸ ਮੈਡਲ’ ਨਾਲ ਸਨਮਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

26ਜਨਵਰੀ 2020, ਗਣਤੰਤਰ ਦਿਵਸ 'ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ...

Captain Amrinder Singh

ਐਸਏਐਸ ਨਗਰ: 26ਜਨਵਰੀ 2020, ਗਣਤੰਤਰ ਦਿਵਸ 'ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ ਪੁਲਿਸ ਦੇ 11 ਅਫਸਰਾਂ ਨੂੰ ਆਪਣੀ ਡਿਊਟੀ ਤਨਦੇਹੀ ਅਤੇ ਸਮਰਪਿਤ ਭਾਵਨਾ ਨਾਲ ਨਿਭਾਉਣ ਸਦਕਾ 'ਮੁੱਖ ਮੰਤਰੀ ਪੁਲਸ ਮੈਡਲ' ਨਾਲ ਸਨਮਾਨਿਤ ਕੀਤਾ ਗਿਆ। ਇਸੇ ਦੌਰਾਨ ਵੱਖ-ਵੱਖ ਖੇਤਰਾਂ 'ਚ ਮਿਸਾਲੀ ਸੇਵਾਵਾਂ ਨਿਭਾਉਣ ਵਾਲੀ 43 ਉੱਘੀਆਂ ਸ਼ਖਸੀਅਤਾਂ ਦਾ ਵੀ ਸਨਮਾਨ ਕੀਤਾ ਗਿਆ।

71ਵੇਂ ਗਣਤੰਤਰ ਦਿਵਸ ਮੌਕੇ ਮੁੱਖ ਮੰਤਰੀ ਨੇ ਸ਼ੌਰਿਆ ਚੱਕਰ ਮੇਜਰ ਹਰਮਿੰਦਰ ਪਾਲ ਸਿੰਘ ਦੀ ਯਾਦ 'ਚ ਫੁੱਲ ਮਾਲਾਵਾਂ ਭੇਂਟ ਕਰਕੇ ਮਹਾਨ ਸਪੂਤ ਨੂੰ ਸ਼ਰਧਾਂਜਲੀ ਭੇਟ ਕੀਤੀ, ਜਿਨ੍ਹਾਂ ਨੇ ਜੰਮੂ -ਕਸ਼ਮੀਰ 'ਚ ਅਤਿਵਾਦੀਆਂ ਨਾਲ ਲੜਦਿਆਂ ਪ੍ਰੇਰਨਾਮਈ ਅਗਵਾਈ, ਲਾਮਿਸਾਲ ਬਹਾਦਰੀ ਤੇ ਸਾਹਸ ਦਿਖਾਇਆ ਅਤੇ ਫੌਜ ਦੀਆਂ ਉਚੀਆਂ ਰਵਾਇਤਾਂ ਅਨੁਸਾਰ ਮਿਸਾਲੀ ਕੁਰਬਾਨੀ ਦਿੱਤੀ।

ਇਸੇ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਐਸ. ਪੀ. ਹੈੱਡਕੁਆਰਟਰ ਰੋਪੜ ਜਗਜੀਤ ਸਿੰਘ, ਏ. ਸੀ. ਪੀ. ਇੰਡਸਟਰੀਅਲ ਏਰੀਆ ਸੰਦੀਪ ਕੁਮਾਰ ਅਤੇ ਡੀ. ਐਸ. ਪੀ. ਹੈੱਡਕੁਆਰਟਰ ਰੋਪੜ ਚੰਦ ਸਿੰਘ ਨੂੰ 'ਮੁੱਖ ਮੰਤਰੀ ਰਕਸ਼ੱਕ ਪਦਕ' ਨਾਲ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਨੇ ਡਿਊਟੀ ਦੌਰਾਨ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਣ ਵਾਲੇ ਹੋਰ ਪੁਲਸ ਅਧਿਕਾਰੀਆਂ ਨੂੰ ਮੁੱਖ ਮੰਤਰੀ ਮੈਡਲ ਨਾਲ ਸਨਮਾਨਿਆ।

ਜਿਨ੍ਹਾਂ 'ਚ ਏ. ਸੀ. ਪੀ. (ਟ੍ਰੈਫਿਕ-1) ਲੁਧਿਆਣਾ ਗੁਰਦੇਵ ਸਿੰਘ, ਡੀ. ਐਸ.ਪੀ. ਇੰਟੈਲੀਜੈਂਸ ਵਿੰਗ ਪੀ. ਏ. ਪੀ. ਕਮਲਜੀਤ ਕੁਮਾਰ, ਇੰਸਪੈਕਟਰ ਵਿਜੀਲੈਂਸ ਬਿਊਰੋ ਪਟਿਆਲਾ ਰੇਂਜ ਪ੍ਰਿਤਪਾਲ ਸਿੰਘ, ਇੰਸਪੈਕਟਰ ਸਪੈਸ਼ਲ ਸੈੱਲ ਇੰਟੈਲੀਜੈਂਸ ਪੰਜਾਬ ਸੁਖਜੀਤ ਸਿੰਘ, ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਸਬ ਇੰਸਪੈਕਟਰ ਹਰਜੀਤ ਸਿੰਘ

ਬਰਨਾਲਾ ਤੋਂ ਸਬ ਇੰਸਪੈਕਟਰ ਹਰਸ਼ਜੋਤ ਕੌਰ, ਪੀ. ਪੀ. ਏ. ਫਿਲੌਰ ਦੇ ਸਬ ਇੰਸਪੈਕਟਰ ਭੁਪਿੰਦਰ ਸਿੰਘ, ਵਿਜੀਲੈਂਸ ਬਿਊਰੋ ਐਸ. ਏ. ਐਸ. ਨਗਰ ਦੇ ਏ. ਐਸ. ਆਈ. ਹੈੱਡਕੁਆਰਟਰ ਕੁਲਭੂਸ਼ਨ ਬੱਗਾ, ਏ. ਐਸ. ਆਈ. ਇੰਟੈਲੀਜੈਂਸ ਵਿੰਗ ਪੰਜਾਬ ਮਨਪ੍ਰੀਤ ਸਿੰਘ, ਏ. ਐਸ. ਆਈ. ਇੰਟੈਲੀਜੈਂਸ ਵਿੰਗ ਪੰਜਾਬ ਨਰਿੰਦਰ ਕੁਮਾਰ ਅਤੇ ਕਾਂਸਟੇਬਲ ਇੰਟੈਲੀਜੈਂਸ ਵਿੰਗ ਪੰਜਾਬ ਬਿਕਰਮਜੀਤ ਸਿੰਘ ਸ਼ਾਮਲ ਹਨ।