CM ਭਗਵੰਤ ਮਾਨ ਨੇ ਰਾਜਪਾਲ ਨੂੰ ਫਿਰ ਦਿੱਤਾ ਜਵਾਬ, ਬਿਨਾਂ ਨਾਂਅ ਲਏ ਕਿਹਾ- Selected ਲੋਕ ਟੰਗ ਨਾ ਅੜਾਉਣ

ਏਜੰਸੀ

ਖ਼ਬਰਾਂ, ਪੰਜਾਬ

ਮੁੱਖ ਮੰਤਰੀ ਅੱਜ ਪੰਜਾਬ ਵਿਧਾਨ ਸਭਾ ਵਿਖੇ ਵਿਧਾਇਕਾਂ ਲਈ ਆਯੋਜਿਤ ਵਿਸ਼ੇਸ਼ ਸਿਖਲਾਈ ਸੈਸ਼ਨ ਨੂੰ ਸੰਬੋਧਨ ਕਰ ਰਹੇ ਸਨ।

Only those ‘elected’ should be taking decisions in Punjab-Bhagwant Mann

 

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਿਨਾਂ ਨਾਂਅ ਲਏ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੂੰ ਜਵਾਬ ਦਿੰਦਿਆਂ ਕਿਹਾ ਕਿ ਪੰਜਾਬ 'ਚ ਸਿਰਫ ਲੋਕਾਂ ਦੁਆਰਾ ਚੁਣੇ ਗਏ ਲੋਕਾਂ ਨੂੰ ਹੀ ਫੈਸਲੇ ਲੈਣੇ ਚਾਹੀਦੇ ਹਨ, ਨਾ ਕਿ ਕੇਂਦਰ ਵੱਲੋਂ 'ਚੁਣੇ ਹੋਏ' ਲੋਕਾਂ ਨੂੰ ਆਪਣੀ ਟੰਗ ਅੜਾਉਣੀ ਚਾਹੀਦੀ ਹੈ। ਭਗਵੰਤ ਮਾਨ ਅੱਜ ਪੰਜਾਬ ਵਿਧਾਨ ਸਭਾ ਵਿਖੇ ਵਿਧਾਇਕਾਂ ਲਈ ਆਯੋਜਿਤ ਵਿਸ਼ੇਸ਼ ਸਿਖਲਾਈ ਸੈਸ਼ਨ ਨੂੰ ਸੰਬੋਧਨ ਕਰ ਰਹੇ ਸਨ।

ਇਹ ਵੀ ਪੜ੍ਹੋ: ਸਮੂਹਿਕ ਬਲਾਤਕਾਰ ਮਾਮਲਾ: ਦੋ ਸਕੇ ਭਰਾਵਾਂ ਨੂੰ 20-20 ਸਾਲ ਅਤੇ ਪਿਤਾ ਨੂੰ 5 ਸਾਲ ਦੀ ਕੈਦ

ਮੁੱਖ ਮੰਤਰੀ ਨੇ ਕਿਹਾ, “ਪੰਜਾਬ ਵਿਚ Elected ਲੋਕ ਹੀ ਫੈਸਲੇ ਕਰਨ ਨਾ ਕਿ Selected ਲੋਕ ਆਪਣੀ ਟੰਗ ਅੜਾਉਣ। ਲੋਕਤੰਤਰ ਵਿਚ ਚੁਣੇ ਹੋਏ ਲੋਕ ਵੱਡੇ ਹਨ, Selected ਤਾਂ ਕੋਈ ਵੀ ਹੋ ਸਕਦਾ ਹੈ, ਉਹ ਵੀ ਲੀਹ ’ਤੇ ਆ ਜਾਣਗੇ। ਕਾਨੂੰਨ ਤਾਂ ਸਾਨੂੰ ਵੀ ਪਤਾ ਹੈ। ਜਿਹੜੇ ਕਾਨੂੰਨ ਰਾਹੀਂ ਉਹ ਸਾਨੂੰ ਰੋਕਦੇ ਨੇ, ਉਸੇ ਕਾਨੂੰਨ ਰਾਹੀਂ ਅਸੀਂ ਜਵਾਬ ਵੀ ਦੇਵਾਂਗੇ”।

ਇਹ ਵੀ ਪੜ੍ਹੋ: ਸ਼੍ਰੋਮਣੀ ਅਕਾਲੀ ਦਲ ਨੇ ਕਰਨੈਲ ਸਿੰਘ ਪੰਜੋਲੀ ਨੂੰ 6 ਸਾਲਾਂ ਲਈ ਮੁੱਢਲੀ ਮੈਂਬਰਸ਼ਿਪ ਤੋਂ ਕੀਤਾ ਬਰਖ਼ਾਸਤ 

ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਦਾ ਇਹ ਬਿਆਨ ਰਾਜਪਾਲ ਦੀ ਉਸ ਚਿੱਠੀ ਤੋਂ ਬਾਅਦ ਆਇਆ ਹੈ, ਜਿਸ ਵਿਚ ਉਹਨਾਂ ਨੇ ਸਿਖਲਾਈ ਲਈ ਸਿੰਗਾਪੁਰ ਭੇਜੇ ਗਏ ਪ੍ਰਿੰਸੀਪਲਾਂ ਦੀ ਚੋਣ ਨੂੰ ਲੈ ਕੇ ਸਵਾਲ ਕੀਤੇ ਸਨ। ਇਸ ਤੋਂ ਇਲਾਵਾ ਰਾਜਪਾਲ ਨੇ ਕਿਹਾ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਮੇਰੇ ਨਾਲ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕਰਦੇ, ਮੈਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਮੇਰੀਆਂ ਚਿੱਠੀਆਂ ਅਤੇ ਮੇਰੇ ਸਵਾਲਾਂ ਦਾ ਜਵਾਬ ਨਹੀਂ ਦਿੱਤਾ ਜਾ ਰਿਹਾ।

ਇਹ ਵੀ ਪੜ੍ਹੋ: ਇੰਡੀਅਨ ਓਪਨ ਰੇਸ ਵਾਕਿੰਗ ਮੁਕਾਬਲੇ ’ਚ ਪੰਜਾਬ ਦੇ ਅਕਾਸ਼ਦੀਪ ਸਿੰਘ ਨੇ ਬਣਾਇਆ ਨੈਸ਼ਨਲ ਰਿਕਾਰਡ 

ਇਸ ਮਗਰੋਂ ਮੁੱਖ ਮੰਤਰੀ ਨੇ ਟਵੀਟ ਕਰਦਿਆਂ ਕਿਹਾ ਸੀ ਕਿ ਉਹ ਸਿਰਫ਼ ਸੂਬੇ ਦੇ ਲੋਕਾਂ ਪ੍ਰਤੀ ਜਵਾਬਦੇਹ ਹਨ ਨਾ ਕਿ ਕੇਂਦਰ ਵੱਲੋਂ ਨਿਯੁਕਤ ਕੀਤੇ ਗਏ ਕਿਸੇ ਵਿਅਕਤੀ ਨੂੰ ਜਵਾਬਦੇਹ ਹਨ।