ਸੱਤਾ ਤੋਂ ਬਾਹਰ ਹੋਣ ਕਾਰਨ ਅਕਾਲੀ ਦਲ ਬਠਿੰਡਾ ਤੋਂ ਖ਼ੁਦ ਨੂੰ ਕਮਜ਼ੋਰ ਮੰਨਦੈ: ਮਨਪ੍ਰੀਤ ਬਾਦਲ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਭਾਜਪਾ ਦਾ ਇਕ ਹੋਰ ਕੌਂਸਲਰ ਕਾਂਗਰਸ 'ਚ ਸ਼ਾਮਲ 

Manpreet Singh Badal

ਬਠਿੰਡਾ : ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਬਠਿੰਡਾ ਦੀ ਬਜਾਏ ਫ਼ਿਰੋਜਪੁਰ ਤੋਂ ਚੋਣ ਲੜਨ ਦੀਆਂ ਚਰਚਾਵਾਂ 'ਤੇ ਟਿੱਪਣੀ ਕਰਦਿਆਂ ਸੂਬੇ ਦੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਦਾਅਵਾ ਕੀਤਾ ਹੈ ਕਿ ਸੱਤਾ ਤੋਂ ਬਾਹਰ ਹੋਣ ਕਾਰਨ ਅਕਾਲੀ ਦਲ ਖ਼ੁਦ ਨੂੰ ਬਠਿਡਾ ਤੋਂ ਕਮਜ਼ੋਰ ਮੰਨਦਾ ਹੈ, ਜਿਸ ਕਾਰਨ ਅਜਿਹੀਆਂ ਅਫ਼ਵਾਹਾਂ ਸੁਣਨ ਨੂੰ ਮਿਲ ਰਹੀਆਂ ਹਨ। ਅੱਜ ਅਪਣੇ ਦਫ਼ਤਰ ਵਿਖੇ ਭਾਜਪਾ ਦੇ ਕੌਂਸਲਰ ਨੂੰ ਕਾਂਗਰਸ ਵਿਚ ਸ਼ਾਮਲ ਕਰਨ ਪੁੱਜੇ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੀਆਂ ਲੋਕ ਸਭਾ ਚੋਣਾਂ 'ਚ ਜਦ ਪਟਵਾਰੀ ਤੋਂ ਲੈ ਕੇ ਮੁੱਖ ਸਕੱਤਰ ਅਤੇ ਥਾਣੇਦਾਰ ਤੋਂ ਲੈ ਕੇ ਡੀਜੀਪੀ ਤਕ ਅਕਾਲੀ ਉਮੀਦਵਾਰ ਦੀ ਹਮਾਇਤ 'ਚ ਡਟਿਆ ਹੋਇਆ ਸੀ ਤਾਂ ਉਹ 19 ਹਜ਼ਾਰ 'ਤੇ ਹੀ ਜਿੱਤ ਸਕੇ ਤਾਂ ਹੁਣ ਉਨ੍ਹਾਂ ਨੂੰ ਇਥੋਂ ਖ਼ਤਰਾ ਹੋਣਾ ਸੁਭਾਵਿਕ ਹੈ।

ਮਨਪ੍ਰੀਤ ਨੇ ਵਿਅੰਗ ਕਸਦਿਆਂ ਕਿਹਾ ਕਿ ਬੇਸ਼ੱਕ ਇੱਜ਼ਤ ਨਹੀਂ ਰਹੀ ਪਰ ਸੁਖਬੀਰ ਕੋਲ ਪੈਸਾ ਬਹੁਤ ਆ ਗਿਆ, ਜਿਸ ਕਾਰਨ ਉਸ ਨੂੰ ਹੁਣ ਭਵਿੱਖ ਦੇਖਦੇ ਹੋਏ ਸਿਆਸਤ ਤੋਂ ਰੁਸਖ਼ਤ ਹੋ ਜਾਣਾ ਚਾਹੀਦਾ ਹੈ। ਇਸ ਤੋਂ ਪਹਿਲਾਂ ਇਕੱਠੇ ਹੋਏ ਕਾਂਗਰਸੀਆਂ ਨੂੰ ਸੰਬੋਧਨ ਕਰਦਿਆਂ ਮਨਪ੍ਰੀਤ ਨੇ ਕੇਂਦਰ ਦੀ ਮੋਦੀ ਸਰਕਾਰ ਉਪਰ ਖ਼ੂਬ ਰਗੜੇ ਲਗਾਏ।  ਉਧਰ ਅੱਜ ਭਾਜਪਾ ਛੱਡ ਕੇ ਕਾਂਗਰਸ ਵਿਚ ਆਏ ਕੌਂਸਲਰ ਅਤੇ ਬੀਜੇਪੀ ਸੂਬਾ ਐਸ.ਸੀ ਵਿੰਗ ਸੱਕਤਰ ਨੇ ਅਸੇਸਰਰ ਪਾਸਵਾਨ ਤੇ ਉਸ ਦੇ ਸਾਥੀਆਂ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਬਣਦਾ ਮਾਣ ਸਨਮਾਨ ਦੇਣ ਦਾ ਭਰੋਸਾ ਦਿਤਾ। 

ਇਸ ਮੌਕੇ ਅਰੁਣ ਵਧਾਵਨ, ਜੈਜੀਤ ਜੌਹਲ,ਅਸ਼ੋਕ ਪ੍ਰਧਾਨ, ਜਗਰੂਪ ਗਿੱਲ, ਮੋਹਨ ਲਾਲ ਝੂੰਬਾ, ਟਹਿਲ ਸਿੰਘ ਸੰਧੂ, ਕੇ ਕੇ ਅਗਰਵਾਲ, ਰਾਜ ਨੰਬਰਦਾਰ, ਬਲਜਿੰਦਰ ਠੇਕੇਦਾਰ,ਹਰਵਿੰਦਰ ਲੱਡੂ, ਪਵਨ ਮਾਨੀ, ਰਾਜਨ ਗਰਗ, ਬਲਰਾਜ ਪੱਕਾ, ਪਿਰਥੀਪਾਲ ਜਲਾਲ,ਚਮਕੌਰ ਮਾਨ,ਐਮ.ਸੀ. ਮਲਕੀਤ ਸਿੰਘ, ਬੇਅੰਤ ਸਿੰਘ,ਜੁਗਰਾਜ ਸਿੰਘ, ਮਾਸਟਰ ਹਰਮੰਦਰ ਸਿੰਘ,ਰਜਿੰਦਰ ਸਿੱਧੂ,ਸ਼ਾਮ ਲਾਲ ਜੈਨ,ਟਹਿਲ ਬੂੱਟਰ,ਬਲਵਿੰਦਰ ਬਾਹੀਆ,ਰਤਨ ਰਾਹੀ ਆਦਿ ਹਾਜ਼ਰ ਸਨ।
ਇਸ ਖ਼ਬਰ ਨਾਲ ਸਬੰਧਤ ਫੋਟੋ 14 ਬੀਟੀਆਈ 01 ਵਿਚ ਹੈ।