ਖਹਿਰਾ ਦੀ ਪਾਰਟੀ ਹੋਈ ਰਜਿਸਟਰ, ਚੋਣ ਨਿਸ਼ਾਨ ਚੁਣਿਆ ‘ਟਰੈਕਟਰ’!
ਟਰੈਕਟਰ ਦੀ ਚੋਣ ਸੁਖਪਾਲ ਖਹਿਰਾ ਨੇ ਚੋਣ ਨਿਸ਼ਾਨ ‘ਟਾਰਚ’ ਅਤੇ ‘ਹਾਕੀ’ ਦੀ ਥਾਂ ’ਤੇ ਕੀਤੀ
ਚੰਡੀਗੜ੍ਹ: ਪੰਜਾਬ ਡੈਮੋਕ੍ਰੇਟਿਕ ਅਲਾਇੰਸ ਵਲੋਂ ਬਠਿੰਡਾ ਲੋਕਸਭਾ ਹਲਕੇ ਤੋਂ ਉਮੀਦਵਾਰ ਸੁਖਪਾਲ ਖਹਿਰਾ ਦੀ ‘ਪੰਜਾਬ ਏਕਤਾ ਪਾਰਟੀ’ ਰਜਿਸਟਰ ਹੋ ਗਈ ਹੈ। ਚੋਣ ਕਮਿਸ਼ਨ ਵਲੋਂ ਜਲਦੀ ਹੀ ਪੰਜਾਬ ਏਕਤਾ ਪਾਰਟੀ ਨੂੰ ਚੋਣ ਨਿਸ਼ਾਨ ਅਲਾਟ ਕਰ ਦਿਤਾ ਜਾਵੇਗਾ। ਫ਼ਿਲਹਾਲ ਪੰਜਾਬ ਏਕਤਾ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਸੁਖਪਾਲ ਖਹਿਰਾ ਨੇ ‘ਟਰੈਕਟਰ’ ਨੂੰ ਪਾਰਟੀ ਦੇ ਚੋਣ ਨਿਸ਼ਾਨ ਵਲੋਂ ਚੁਣਿਆ ਹੈ। ਟਰੈਕਟਰ ਦੀ ਚੋਣ ਸੁਖਪਾਲ ਖਹਿਰਾ ਨੇ ਚੋਣ ਨਿਸ਼ਾਨ ‘ਟਾਰਚ’ ਅਤੇ ‘ਹਾਕੀ’ ਦੀ ਥਾਂ ’ਤੇ ਕੀਤੀ ਹੈ।
ਜ਼ਿਕਰਯੋਗ ਹੈ ਕਿ ਸੁਖਪਾਲ ਖਹਿਰਾ ਦੀ ਪੰਜਾਬ ਏਕਤਾ ਪਾਰਟੀ ਹੋਰਨਾਂ ਹਮਖ਼ਿਆਲੀ ਪਾਰਟੀਆਂ ਨਾਲ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦੇ ਬੈਨਰ ਹੇਠ ਚੋਣ ਲੜ ਰਹੀ ਹੈ। ਇਹ ਵੀ ਦੱਸ ਦਈਏ ਕਿ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਵਲੋਂ ਪੰਜਾਬ ਦੀਆਂ 3 ਲੋਕਸਭਾ ਸੀਟਾਂ ਬਠਿੰਡਾ, ਖਡੂਰ ਸਾਹਿਬ ਤੇ ਫ਼ਰੀਦਕੋਟ ਪੰਜਾਬ ਏਕਤਾ ਪਾਰਟੀ ਨੂੰ ਦਿਤੀਆਂ ਗਈਆਂ ਹਨ। ਬਠਿੰਡਾ ਤੋਂ ਸੁਖਪਾਲ ਖਹਿਰਾ, ਫ਼ਰੀਦਕੋਟ ਤੋਂ ਮਾਸਟਰ ਬਲਦੇਵ ਸਿੰਘ ਅਤੇ ਖਡੂਰ ਸਾਹਿਬ ਤੋਂ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਉਮੀਵਦਾਰ ਵਜੋਂ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ।