ਪੰਜਾਬ 'ਚ ਕੱਲ੍ਹ ਬਦਲੇਗਾ ਮੌਸਮ ਦਾ ਮਿਜ਼ਾਜ਼, ਹੋ ਸਕਦੀ ਹੈ ਜਲਥਲ
ਲੁਧਿਆਣਾ : ਵੀਰਵਾਰ ਨੂੰ ਪੰਜਾਬ ਵਿਚ ਦਿਨਭਰ ਗਰਮੀ ਦਾ ਕਹਿਰ ਜਾਰੀ ਰਿਹਾ। ਲੁਧਿਆਣਾ ਸਮੇਤ ਕਈ ਜ਼ਿਲ੍ਹਿਆਂ ਵਿਚ ਤਾਪਮਾਨ 40 ਡਿਗਰੀ ਦੇ ਪਾਰ ਰਿਹਾ।
ਲੁਧਿਆਣਾ : ਵੀਰਵਾਰ ਨੂੰ ਪੰਜਾਬ ਵਿਚ ਦਿਨਭਰ ਗਰਮੀ ਦਾ ਕਹਿਰ ਜਾਰੀ ਰਿਹਾ। ਲੁਧਿਆਣਾ ਸਮੇਤ ਕਈ ਜ਼ਿਲ੍ਹਿਆਂ ਵਿਚ ਤਾਪਮਾਨ 40 ਡਿਗਰੀ ਦੇ ਪਾਰ ਰਿਹਾ। ਹਾਲਾਂਕਿ ਬੁਧਵਾਰ ਦੇ ਮੁਕਾਬਲੇ ਤਾਪਮਾਨ ਵਿਚ 4 ਡਿਗਰੀ ਸੈਲਸੀਅਸ ਦੀ ਕਮੀ ਆਈ। 45 ਡਿਗਰੀ ਸੈਲਸੀਅਸ ਨਾਲ ਸੰਗਰੂਰ ਸਭ ਤੋਂ ਗਰਮ ਸ਼ਹਿਰ ਰਿਹਾ। ਮੌਸਮ ਵਿਭਾਗ ਮੁਤਾਬਕ ਸ਼ਨੀਵਾਰ ਨੂੰ ਫਿਰ ਤੋਂ ਮੌਸਮ ਵਿਚ ਬਦਲਾਅ ਆ ਸਕਦਾ ਹੈ।
ਸ਼ਨੀਵਾਰ ਨੂੰ ਬਾਰਸ਼ ਦੇ ਆਸਾਰ ਹਨ। ਤੇਜ਼ ਹਵਾਵਾਂ ਵੀ ਚੱਲਣਗੀਆਂ। 17 ਜੂਨ ਤਕ ਮੌਸਮ ਏਦਾਂ ਹੀ ਰਹੇਗਾ। ਉੱਧਰ ਜੰਮੂ ਕਸ਼ਮੀਰ ਵਿਚ ਤੇਜ਼ ਬਾਰਸ਼ ਨਾਲ ਕਿਤੇ-ਕਿਤੇ ਜ਼ਮੀਨ ਖਿਸਕ ਗਈ। ਇਸ ਤੋਂ ਬਾਅਦ ਸ੍ਰੀਨਗਰ-ਜੰਮੂ ਨੈਸ਼ਨਲ ਹਾਈਵੇਅ ਬੰਦ ਕਰ ਦਿੱਤਾ ਗਿਆ ਸੀ ਜਿਸ ਨਾਲ ਹਜ਼ਾਰਾਂ ਵਾਹਨ ਫਸ ਗਏ।
ਹਿਮਾਚਲ ਵਿਚ ਮੌਸਮ ਵਿਭਾਗ ਨੇ 19 ਜੂਨ ਤਕ ਬਾਰਸ਼ ਤੇ ਉੱਪਰੀ ਖੇਤਰਾਂ ਵਿਚ ਬਰਫ਼ਬਾਰੀ ਦੀ ਚਿਤਾਵਨੀ ਦਿੱਤੀ ਹੈ। 20 ਜੂਨ ਬਾਅਦ ਹਿਮਾਚਲ ਵਿਚ ਪ੍ਰੀ-ਮਾਨਸੂਨ ਦੀ ਬਾਰਸ਼ ਦਸਤਕ ਦੇਵੇਗੀ।