ਸਰਕਾਰੀ ਸਹੂਲਤਾਂ ਲੈਣ ਲਈ BC ਸ਼੍ਰੇਣੀ ਤੋਂ SC ਸ਼੍ਰੇਣੀ 'ਚ ਬਦਲੇ ਲੋਕ

ਏਜੰਸੀ

ਖ਼ਬਰਾਂ, ਪੰਜਾਬ

ਇਕ ਵਸਨੀਕ ਨੇ ਚੇਅਰਮੈਨ ਨੂੰ ਅਨੁਸੂਚਿਤ ਜਾਤੀਆਂ ਦੀ...

Jalalabad Punjab Sarkar Government of Punjab

ਜਲਾਲਾਬਾਦ: ਜਲਾਲਾਬਾਦ ਤੋਂ ਇਕ ਹੈਰਾਨ ਕਰ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਕਿ ਲੋਕਾਂ ਨੇ ਸਰਕਾਰੀ ਸਹੂਲਤ ਲੈਣ ਲਈ ਅਪਣੀ ਜਾਤ ਤਕ ਬਦਲ ਲਈ ਹੈ। ਉਥੋਂ ਦੇ ਇਕ ਵਸਨੀਕ ਨੇ ਦਸਿਆ ਕਿ ਲੋਕਾਂ ਨੇ ਮਨਰੇਗਾ ਸਹੂਲਤ ਦਾ ਲਾਭ ਲੈਣ ਲਈ ਕਾਰਡ ਵਿਚ ਅਪਣੇ ਆਪ ਨੂੰ ਬੀਸੀ ਜਾਤ ਤੋਂ ਐਸਸੀ ਜਾਤ ਵਿਚ ਤਬਦੀਲ ਕੀਤਾ ਹੈ।

ਇਕ ਵਸਨੀਕ ਨੇ ਚੇਅਰਮੈਨ ਨੂੰ ਅਨੁਸੂਚਿਤ ਜਾਤੀਆਂ ਦੀ ਜਾਣਕਾਰੀ ਦਿੱਤੀ ਹੈ ਤੇ ਉਹ ਇਸ ਤੇ ਕਾਰਵਾਈ ਕਰਨਗੇ। ਜਦੋਂ ਉਹਨਾਂ ਨੂੰ ਪਤਾ ਚਲਿਆ ਕਿ ਉਹਨਾਂ ਦੀ ਪੋਲ ਖੁੱਲ੍ਹ ਗਈ ਹੈ ਤਾਂ ਉਹਨਾਂ ਨੇ ਦੁਬਾਰਾ ਅਦਰ ਕਾਸਟ ਕਰ ਦਿੱਤਾ। ਜਦੋਂ ਡੀਸੀ ਨੂੰ ਇਸ ਬਾਰੇ ਸ਼ਿਕਾਇਤ ਕੀਤੀ ਗਈ ਤਾਂ ਕਾਸਟ ਬਦਲਣ ਵਾਲਿਆਂ ਨੂੰ ਇਸ ਦੀ ਭਣਕ ਲਗ ਗਈ ਸੀ ਇਸ ਲਈ ਉਹਨਾਂ ਨੇ ਅਪਣੀ ਕਾਸਟ ਮੁੜ ਤੋਂ ਬਦਲ ਕੇ ਅਦਰ ਕਰ ਲਈ।

ਉੱਥੇ ਹੀ ਪਿੰਡ ਦੇ ਸਾਬਕਾ ਸਰਪੰਚ ਨੇ ਦਸਿਆ ਕਿ ਉਹ ਪਿੰਡ ਦੇ ਹਰ ਬੰਦੇ ਨੂੰ ਜਾਤੀ ਤੌਰ ਤੇ ਜਾਣਦੇ ਹਨ। ਮੌਜੂਦਾ ਸਰਪੰਚ ਨੇ ਅਪਣੇ ਰਿਸ਼ਤੇਦਾਰਾਂ ਨੂੰ ਸਰਕਾਰੀ ਸਹੂਲਤ ਲਈ ਬੀਸੀ ਜਾਤ ਤੋਂ ਕੱਢ ਕੇ ਐਸਸੀ ਜਾਤ ਵਿਚ ਤਬਦੀਲ ਕਰ ਦਿੱਤਾ।

ਪਿੰਡ ਦੇ ਹੋਰਨਾਂ ਵਸਨੀਕਾਂ ਨੇ ਕਿਹਾ ਕਿ ਅਜਿਹਾ ਕਰਨਾ ਬਹੁਤ ਹੀ ਗਲਤ ਹੈ ਕਿਉਂ ਕਿ ਇਸ ਤੇ ਹੱਕ ਸਿਰਫ ਐਸਸੀ ਜਾਤ ਦਾ ਹੁੰਦਾ ਹੈ ਪਰ ਇਸ ਤਰ੍ਹਾਂ ਧੋਖਾਧੜੀ ਨਾਲ ਨਹੀਂ ਕਰਨਾ ਚਾਹੀਦਾ। ਉੱਥੇ ਹੀ ਮੌਜੂਦਾ ਸਰਪੰਚ ਦਾ ਕਹਿਣਾ ਹੈ ਕਿ ਉਹਨਾਂ ਤੇ ਜਿਹੜੇ ਇਲਜ਼ਾਮ ਲਗਾਏ ਗਏ ਹਨ ਉਹ ਬਿਲਕੁੱਲ ਹੀ ਗਲਤ ਹਨ।

ਉਹਨਾਂ ਨੇ ਸਿਰਫ ਫਾਰਮ ਭਰੇ ਹਨ ਜਿਵੇਂ ਫਾਰਮ ਵਿਚ ਸੀ ਉਸ ਨੇ ਉਸੇ ਤਰ੍ਹਾਂ ਸਾਰਾ ਐਡਰੈਸ ਭਰਿਆ ਹੈ। ਇਸ ਸਬੰਧੀ ਉਹ ਬਿਲਕੁੱਲ ਸਹੀ ਹਨ ਤੇ ਕਾਪੀ ਵੀ ਠੀਕ ਹੈ ਪਰ ਜੇ ਦਫ਼ਤਰ ਵੱਲੋਂ ਕੋਈ ਗਲਤੀ ਹੋਈ ਹੋਵੇ ਤਾਂ ਉਹ ਕੁੱਝ ਕਹਿ ਨਹੀਂ ਸਕਦੇ। ਡੀਸੀ ਪਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਨੇ ਦਫ਼ਤਰ ਦਾ ਰਿਕਾਰਡ ਮੰਗਵਾਇਆ ਹੈ। ਦਫ਼ਤਰੀ ਰਿਕਾਰਡ ਤੋਂ ਪਤਾ ਚੱਲੇਗਾ ਜਿਸ ਦੀ ਜੋ ਗਲਤੀ ਹੋਈ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ।   

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।