“ਕਿਤਾਬਾਂ ਦੇ ਨਾਂਅ 'ਤੇ Private Schools ਵਾਲੇ ਕਰ ਰਹੇ ਨੇ ਸ਼ਰੇਆਮ ਲੁੱਟ”
ਵਿਅਕਤੀ ਨੇ ਦਸਿਆ ਕਿ ਪ੍ਰਾਈਵੇਟ ਸਕੂਲਾਂ ਵਿਚ ਬੱਚਿਆਂ ਦੇ ਮਾਪਿਆਂ ਤੋਂ...
ਚੰਡੀਗੜ੍ਹ: ਸੋਸ਼ਲ ਮੀਡੀਆ ਤੇ ਇਕ ਵੀਡੀਉ ਵਾਇਰਲ ਹੋ ਰਹੀ ਹੈ ਜਿਸ ਵਿਚ ਇਕ ਵਿਅਕਤੀ ਵੱਲੋਂ ਦਸਿਆ ਜਾ ਰਿਹਾ ਹੈ ਕਿ ਕਿਤਾਬਾਂ ਦੇ ਨਾਂਅ 'ਤੇ Private Schools ਕਿਵੇਂ ਲੁੱਟ ਰਹੇ ਨੇ। ਪ੍ਰਾਈਵੇਟ ਸਕੂਲਾਂ ਵੱਲੋਂ ਮਾਪਿਆਂ ਦੀ ਹੋ ਰਹੀ ਲੁੱਟ ਇਹਨਾਂ ਦਿਨਾਂ ਚ ਸੁਰਖੀਆਂ ਵਿਚ ਬਣੀ ਹੋਈ ਹੈ। ਦਰਅਸਲ ਇਹ ਵਿਅਕਤੀ ਕਿਤਾਬਾਂ ਦੇ ਸਬੂਤ ਦੇ ਕੇ ਪੇਸ਼ ਕਰ ਰਿਹਾ ਹੈ ਕਿ ਕਿਸੇ ਇਕ ਕਿਤਾਬ ਨੂੰ ਪਬਲਿਸ਼ ਕਰਨ ਵਿਚ ਕਿੰਨਾ ਕੁ ਖਰਚ ਆ ਜਾਂਦਾ ਹੈ ਤੇ ਸਕੂਲਾਂ ਵੱਲੋਂ ਉਹੀ ਕਿਤਾਬਾਂ ਲਈ ਕਿੰਨੇ ਹਜ਼ਾਰਾ ਰੁਪਏ ਵਸੂਲੇ ਜਾਂਦੇ ਹਨ।
ਵਿਅਕਤੀ ਨੇ ਦਸਿਆ ਕਿ ਪ੍ਰਾਈਵੇਟ ਸਕੂਲਾਂ ਵਿਚ ਬੱਚਿਆਂ ਦੇ ਮਾਪਿਆਂ ਤੋਂ ਸੈਂਕੜੇ ਕਰੋੜ ਰੁਪਏ ਪੜ੍ਹਾਈ ਦੇ ਨਾਂ ਤੇ ਲੁੱਟੇ ਜਾ ਰਹੇ ਹਨ। ਭਾਰਤੀ ਤੇ ਪੰਜਾਬ ਸਰਕਾਰ ਨੇ ਲੋਕਾਂ ਨੂੰ ਵਧੀਆ ਤੇ ਮਿਆਰੀ ਸਿੱਖਿਆ ਦੇਣ ਤੋਂ ਹੱਥ ਖੜ੍ਹੇ ਕੀਤੇ ਹੋਏ ਹਨ। ਜੇ ਸਰਕਾਰੀ ਸਕੂਲਾਂ ਦੀ ਗੱਲ ਕਰੀਏ ਤਾਂ ਇਹਨਾਂ ਦੀ ਗਿਣਤੀ ਬਹੁਤ ਘਟ ਹੈ ਤੇ ਜਿਹੜੇ ਸਰਕਾਰੀ ਸਕੂਲ ਹਨ ਉਹਨਾਂ ਵਿਚ ਸਹੂਲਤਾਂ ਦੀ ਘਾਟ ਹੈ, ਸਟਾਫ ਵੀ ਨਹੀਂ ਹੁੰਦਾ, ਪੜ੍ਹਾਈ ਦਾ ਕੋਈ ਵਧੀਆ ਪੱਧਰ ਨਹੀਂ ਹੈ।
ਇਸ ਕਰ ਕੇ ਲੋਕਾਂ ਨੂੰ ਮਜ਼ਬੂਰੀ ਵੱਸ ਅਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਵਿਚ ਭੇਜਣਾ ਪੈਂਦਾ ਹੈ। ਪ੍ਰਾਈਵੇਟ ਸਕੂਲਾਂ ਵਿਚ ਫੀਸਾਂ ਦੇ ਨਾਂ ਤੇ, ਫੰਡਾਂ ਦੇ ਨਾਂ ਤੇ, ਐਨੁਅਲ ਚਾਰਜ, ਵਰਦੀਆਂ ਦੇ ਨਾਂ ਤੇ ਕੀਤੀ ਜਾ ਰਹੀ ਹੈ ਉਹ ਸਾਰਿਆਂ ਨੂੰ ਪਤਾ ਹੈ। ਇਸ ਲੁੱਟ ਵਿਚ ਪਲਬੀਸ਼ਰ ਤੇ ਪ੍ਰਾਈਵੇਟ ਦੋਵੇਂ ਹੀ ਸ਼ਾਮਲ ਹਨ ਜੋ ਕਿ ਮਿਲ ਕੇ ਲੋਕਾਂ ਨੂੰ ਲੁੱਟ ਰਹੇ ਹਨ। ਉਹਨਾਂ ਨੇ ਅਪਣੇ ਬੱਚੇ ਲਈ ਕਿਤਾਬਾਂ ਲਈਆਂ ਹਨ ਜਿਹਨਾਂ ਦੀ ਕੀਮਤ 5500 ਰੁਪਏ ਸੀ।
ਉਹਨਾਂ ਨੇ ਇਹ ਕਿਤਾਬਾਂ ਦਿਖਾਉਂਦੇ ਹੋਏ ਕਿਹਾ ਕਿ ਇਕ ਛੋਟੀ ਜਿਹੀ ਕਿਤਾਬ ਦੀ ਕੀਮਤ 410 ਰੁਪਏ ਹੈ। ਇਸ ਤੇ ਉਹਨਾਂ ਨੂੰ ਕੋਈ ਡਿਸਕਾਉਂਟ ਨਹੀਂ ਮਿਲਿਆ। ਇਕ ਹੋਰ ਕਿਤਾਬ ਦਿਖਾਉਂਦਿਆਂ ਉਹਨਾਂ ਦਸਿਆ ਕਿ ਇਸ ਦਾ ਰੇਟ 310 ਰੁਪਏ ਹੈ, ਇਕ ਹੋਰ ਕਿਤਾਬ ਦਾ ਰੇਟ 360 ਰੁਪਏ ਸੀ। ਜਿਹੜੇ ਮਾਪੇ ਕਿਤਾਬਾਂ ਖਰੀਦਦੇ ਹਨ ਉਹਨਾਂ ਨੂੰ ਲਗਦਾ ਹੋਣਾ ਹੈ ਕਿ ਸ਼ਾਇਦ ਇਹਨਾਂ ਕਿਤਾਬਾਂ ਤੇ ਖਰਚ ਬਹੁਤ ਆਉਂਦਾ ਹੋਣਾ ਹੈ ਇਸ ਲਈ ਇਸ ਦੀ ਕੀਮਤ ਜਾਇਜ਼ ਹੋਵੇਗੀ।
ਉਹਨਾਂ ਨੇ ਆਪ ਵੀ ਦੋ ਕਿਤਾਬਾਂ ਲਿਖੀਆਂ ਹਨ ਤੇ ਉਹਨਾਂ ਨੂੰ ਛਪਵਾਇਆ ਹੈ। ਇਸ ਲਈ ਉਹ ਜਾਣਦੇ ਹਨ ਕਿ ਕਿਤਾਬ ਦੀ ਕੀਮਤ ਕਿੰਨੀ ਕੁ ਹੁੰਦੀ ਹੈ। ਜਿਹੜੇ ਹੋਰ ਵੀ ਕਈ ਵਿਅਕਤੀ ਕਿਤਾਬਾਂ ਲਿਖ ਕੇ ਛਪਵਾਉਂਦੇ ਹਨ ਉਹਨਾਂ ਨੂੰ ਵੀ ਪਤਾ ਹੁੰਦਾ ਹੈ ਕਿ ਇਸ ਵਿਚਲੇ ਡੇਟਾ ਤੇ ਕਿੰਨਾ ਕੁ ਖਰਚ ਆ ਜਾਂਦਾ ਹੈ। ਇਹਨਾਂ ਕਿਤਾਬਾਂ ਦੇ ਆਕਾਰ ਦੇ ਹਿਸਾਬ ਨਾਲ ਇਹਨਾਂ ਦੀ ਕੀਮਤ 30-25 ਹੋਣੀ ਚਾਹੀਦੀ ਹੈ।
ਉਹਨਾਂ ਨੇ ਇਕ ਅਪਣੀ ਲਿਖੀ ਕਿਤਾਬ ਦਿਖਾਉਂਦਿਆਂ ਦਸਿਆ ਕਿ ਇਸ ਦੀ ਕੀਮਤ ਸਿਰਫ 30 ਰੁਪਏ ਸੀ ਪਰ ਪਬਲੀਸ਼ਰ ਨੇ ਇਸ ਦੀ ਕੀਮਤ 60 ਰੁਪਏ ਲਿਖੀ ਸੀ। ਪਰ ਉਹ ਇਸ ਕਿਤਾਬ ਨੂੰ 30 ਜਾਂ 35 ਰੁਪਏ ਵਿਚ ਵੇਚਦੇ ਰਹੇ ਹਨ। ਇਕ ਹੋਰ ਕਿਤਾਬ ਦੀ ਕੀਮਤ 15 ਰੁਪਏ ਸੀ। ਇਸ ਤਰ੍ਹਾਂ ਉਹਨਾਂ ਨੇ ਮੈਗਜ਼ੀਨ ਦੀ ਕੀਮਤ ਬਾਰੇ ਵੀ ਦਸਿਆ ਜਿਹਨਾਂ ਦੀ ਕੀਮਤ ਸਿਰਫ 20, 10 ਜਾਂ 30 ਰੁਪਏ ਹੈ। ਪ੍ਰਾਈਵੇਟ ਸਕੂਲਾਂ ਵੱਲੋਂ ਡਬਲ ਫੀਸ ਲਈ ਜਾਂਦੀ ਹੈ।
ਇਸ ਤੋਂ ਇਲਾਵਾ ਆਨਲਾਈਨ ਪੜ੍ਹਾਈ ਕਰਵਾਈ ਗਈ, ਇਸ ਦਾ ਕੋਈ ਜ਼ਿਆਦਾ ਫ਼ਾਇਦਾ ਨਹੀਂ ਹੋਇਆ। ਜਦੋਂ ਵੋਟਾਂ ਹੁੰਦੀਆਂ ਹਨ ਤਾਂ ਪ੍ਰਾਈਵੇਟ ਸਕੂਲਾਂ ਵਾਲੇ ਚੋਣ ਫੰਡ ਦਿੰਦੇ ਹਨ। ਇਹੀ ਕਾਰਨ ਹੈ ਕਿ ਸਰਕਾਰਾਂ ਇਹਨਾਂ ਦੀ ਬੋਲੀ ਬੋਲਦੀਆਂ ਹਨ ਤੇ ਇਹਨਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਪ੍ਰਤੀ ਜਾਗਰੂਕ ਹੋਣ ਨਹੀਂ ਤਾਂ ਉਹ ਅਪਣੇ ਬੱਚਿਆਂ ਨੂੰ ਪੜ੍ਹਾ ਨਹੀਂ ਸਕਣਗੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।