ਪੰਜਾਬ ਪੁਲਿਸ ਦੇ ਏ.ਐਸ.ਆਈ. ਨੇ ਸਰਵਿਸ ਰਿਵਾਲਵਰ ਨਾਲ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ
ਮ੍ਰਿਤਕ ਏ.ਐਸ.ਆਈ. ਦੀ ਪਛਾਣ ਅਵਤਾਰ ਚੰਦ ਵਾਸੀ ਜ਼ਿਲ੍ਹਾ ਫਗਵਾੜਾ ਵਜੋਂ ਹੋਈ
ਚੰਡੀਗੜ੍ਹ: ਪੰਜਾਬ ਪੁਲਿਸ ਦੇ ਇਕ ਏ.ਐਸ.ਆਈ. ਨੇ ਮੰਗਲਵਾਰ ਰਾਤ ਨੂੰ ਅਪਣੀ ਸਰਵਿਸ ਰਿਵਾਲਵਰ ਨਾਲ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ ਹੈ। ਗੋਲੀ ਦੀ ਆਵਾਜ਼ ਸੁਣ ਕੇ ਆਏ ਆਸਪਾਸ ਦੇ ਲੋਕਾਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿਤੀ। ਮੌਕੇ 'ਤੇ ਪਹੁੰਚੀ ਪੁਲਿਸ ਨੇ ਖੂਨ ਨਾਲ ਲੱਥਪੱਥ ਏ.ਐਸ.ਆਈ. ਨੂੰ ਤੁਰੰਤ ਜੀ.ਐਮ.ਐਸ.ਐਚ. 16 ਵਿਖੇ ਪਹੁੰਚਾਇਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ।
ਇਹ ਵੀ ਪੜ੍ਹੋ: ਬੇਅੰਤ ਸਿੰਘ ਕਤਲ ਮਾਮਲਾ: ਸ਼ਮਸ਼ੇਰ ਸਿੰਘ ਨੇ ਸਮੇਂ ਤੋਂ ਪਹਿਲਾਂ ਰਿਹਾਈ ਲਈ ਦਾਇਰ ਕੀਤੀ ਅਰਜ਼ੀ
ਮ੍ਰਿਤਕ ਏ.ਐਸ.ਆਈ. ਦੀ ਪਛਾਣ ਅਵਤਾਰ ਚੰਦ ਵਾਸੀ ਜ਼ਿਲ੍ਹਾ ਫਗਵਾੜਾ ਵਜੋਂ ਹੋਈ ਹੈ। ਫੋਰੈਂਸਿਕ ਟੀਮ ਨੇ ਮੌਕੇ ’ਤੇ ਪਹੁੰਚ ਕੇ ਖ਼ੁਦਕੁਸ਼ੀ ਲਈ ਵਰਤੀ ਗਈ ਸਰਵਿਸ ਰਿਵਾਲਵਰ ਨੂੰ ਕਬਜ਼ੇ ਵਿਚ ਲੈ ਲਿਆ ਹੈ। ਮੌਕੇ ਤੋਂ ਕੁਝ ਹੋਰ ਸਬੂਤ ਵੀ ਇਕਠੇ ਕੀਤੇ ਗਏ ਹਨ। ਸੈਕਟਰ-39 ਥਾਣਾ ਪੁਲਿਸ ਨੇ ਅਵਤਾਰ ਚੰਦ ਦੀ ਲਾਸ਼ ਨੂੰ ਹਸਪਤਾਲ 'ਚ ਰਖਵਾ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ।
ਇਹ ਵੀ ਪੜ੍ਹੋ: ED ਨੇ ਤਾਮਿਲਨਾਡੂ ਦੇ ਬਿਜਲੀ ਮੰਤਰੀ ਵੀ. ਸੇਂਥਿਲ ਬਾਲਾਜੀ ਨੂੰ ਕੀਤਾ ਗ੍ਰਿਫ਼ਤਾਰ
ਸੈਕਟਰ-39ਬੀ ਸਥਿਤ ਮਕਾਨ ਨੰਬਰ 1719 ਦੇ ਵਸਨੀਕ ਪ੍ਰਵੀਨ ਗਰਗ ਨੇ ਪੁਲਿਸ ਨੂੰ ਦਸਿਆ ਕਿ ਉਸ ਨੂੰ ਦੇਰ ਰਾਤ ਅਚਾਨਕ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿਤੀ। ਗੁਆਂਢੀ ਦੇ ਘਰੋਂ ਗੋਲੀਆਂ ਚੱਲਣ ਦੀ ਆਵਾਜ਼ ਸੁਣ ਕੇ ਉਹ ਡਰ ਗਿਆ ਅਤੇ ਤੁਰੰਤ ਬਾਹਰ ਆ ਗਿਆ। ਉਸ ਨੇ ਘਰ ਅੰਦਰ ਜਾ ਕੇ ਦੇਖਿਆ ਤਾਂ ਪੰਜਾਬ ਪੁਲਿਸ ਦਾ ਏ.ਐਸ.ਆਈ. ਅਵਤਾਰ ਚੰਦ ਖੂਨ ਨਾਲ ਲੱਥਪੱਥ ਹਾਲਤ ਵਿਚ ਪਿਆ ਸੀ। ਇਸ ਤੋਂ ਬਾਅਦ ਉਸ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿਤੀ। ਪੁਲਿਸ ਅਧਿਕਾਰੀਆਂ ਮੁਤਾਬਕ ਮੁੱਢਲੀ ਜਾਂਚ 'ਚ ਮਾਮਲਾ ਖੁਦਕੁਸ਼ੀ ਦਾ ਜਾਪਦਾ ਹੈ।
ਇਹ ਵੀ ਪੜ੍ਹੋ: ਇਸ ਸਾਲ 6 ਹਜ਼ਾਰ ਤੋਂ ਵੱਧ ਅਮੀਰ ਲੋਕ ਦੇਸ਼ ਛੱਡਣ ਲਈ ਤਿਆਰ! ਰੀਪੋਰਟ ਵਿਚ ਹੋਇਆ ਖੁਲਾਸਾ
ਗੁਆਂਢੀਆਂ ਤੋਂ ਪੁਛਗਿਛ ਕਰਨ 'ਤੇ ਪਤਾ ਲਗਿਆ ਕਿ ਇਹ ਏ.ਐਸ.ਆਈ. ਪੰਜਾਬ ਦੇ ਇਕ ਸ਼ਰਾਬ ਠੇਕੇਦਾਰ ਦੀ ਸੁਰੱਖਿਆ ਵਿਚ ਪੀ.ਐਸ.ਓ. ਵਜੋਂ ਤਾਇਨਾਤ ਸੀ। ਘਟਨਾ ਤੋਂ ਇਕ ਦਿਨ ਪਹਿਲਾਂ ਉਹ ਫਗਵਾੜਾ ਤੋਂ ਡਿਊਟੀ 'ਤੇ ਚੰਡੀਗੜ੍ਹ ਪਹੁੰਚਿਆ ਸੀ। ਸੈਕਟਰ-39 ਥਾਣਾ ਪੁਲਿਸ ਨੇ ਮ੍ਰਿਤਕ ਦੇ ਵਾਰਸਾਂ ਨੂੰ ਸੂਚਨਾ ਦੇ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਹੈ।