ਹਿਮਾਚਲ ਪ੍ਰਦੇਸ਼ 'ਚ ਹੜ੍ਹ ਦਾ ਕਹਿਰ, ਦੋਸਤਾਂ ਨਾਲ ਘੁੰਮਣ ਗਏ ਪੰਜਾਬੀ ਸੂਫੀ ਗਾਇਕ ਮਨਮੀਤ ਸਿੰਘ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੈਨ ਭਰਾਵਾਂ ਦੇ ਨਾਂਅ ਨਾਲ ਜਾਣੇ ਜਾਂਦੇ ਅੰਮ੍ਰਿਤਸਰ ਦੇ ਮਸ਼ਹੂਰ ਪੰਜਾਬੀ ਗਾਇਕ ਭਰਾਵਾਂ ਵਿਚੋਂ ਇਕ ਮਨਮੀਤ ਸਿੰਘ ਦੀ ਹਿਮਾਚਲ ਪ੍ਰਦੇਸ਼ ਵਿਚ ਬੱਦਣ ਫਟਣ ਕਾਰਨ ਮੌਤ ਹੋ ਗਈ ਹੈ।

Punjabi Sufi Singer Manmeet Singh Died in Himachal Pradesh

ਅੰਮ੍ਰਿਤਸਰ (ਰਾਜੇਸ਼ ਕੁਮਾਰ ਸੰਧੂ): ਸੈਨ ਭਰਾਵਾਂ ਦੇ ਨਾਂਅ ਨਾਲ ਜਾਣੇ ਜਾਂਦੇ ਅੰਮ੍ਰਿਤਸਰ ਦੇ ਮਸ਼ਹੂਰ ਪੰਜਾਬੀ ਗਾਇਕ ਭਰਾਵਾਂ ਵਿਚੋਂ ਇਕ ਮਨਮੀਤ ਸਿੰਘ (Punjabi Sufi Singer Manmeet Singh) ਦੀ ਹਿਮਾਚਲ ਪ੍ਰਦੇਸ਼ ਵਿਚ ਬੱਦਣ ਫਟਣ ਕਾਰਨ ਮੌਤ ਹੋ ਗਈ ਹੈ। ਬੀਤੀ ਸ਼ਾਮ ਧਰਮਸ਼ਾਲਾ ਦੀ ਕਰੇਰੀ ਲੇਕ ਕੋਲੋਂ ਉਹਨਾਂ ਦੀ ਲਾਸ਼ ਬਰਾਮਦ ਹੋਈ ਹੈ। ਪੋਸਟਮਾਰਟਮ ਤੋਂ ਬਾਅਦ ਲਾਸ਼ ਨੂੰ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤਾ ਗਿਆ ਹੈ।

ਹੋਰ ਪੜ੍ਹੋ: ਅਸਮਾਨੀ ਬਿਜਲੀ ਡਿੱਗਣ ਕਾਰਨ ਸਕੇ ਭੈਣ-ਭਰਾ ਦੀ ਹੋਈ ਮੌਤ

ਮਿਲੀ ਜਾਣਕਾਰੀ ਮੁਤਾਬਰ ਮਨਮੀਤ ਸਿੰਘ (Singer Manmeet Singh death) ਅਪਣੇ ਦੋਸਤਾਂ ਨਾਲ ਹਿਮਾਚਲ ਪ੍ਰਦੇਸ਼ ਘੁੰਮਣ ਗਏ ਸਨ। ਆਸਪਾਸ ਦੇ ਲੋਕਾਂ ਦਾ ਕਹਿਣਾ ਹੈ ਕਿ ਮਨਮੀਤ ਸਿੰਘ ਦਾ ਪਾਣੀ ਦੇ ਨਾਲੇ ਉੱਤੋਂ ਪੈਰ ਫਿਸਲ ਗਿਆ ਅਤੇ ਉਹ ਪਾਣੀ ਵਿਚ ਰੁੜ ਗਏ। ਐਨਡੀਆਰਐਫ ਦੀਆਂ ਟੀਮਾਂ ਵੱਲੋਂ ਉਹਨਾਂ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਜਾਰੀ ਸਨ, ਇਸ ਦੇ ਚਲਦਿਆਂ ਦੇਰ ਰਾਤ ਉਹਨਾਂ ਦੀ ਲਾਸ਼ ਮਿਲੀ ਹੈ।

ਹੋਰ ਪੜ੍ਹੋ: ਮਿਸ ਇੰਡੀਆ ਦੀ ਫਾਈਨਲਿਸਟ ਦਾ ਨਹੀਂ ਲੱਗਿਆ ਮਾਡਲਿੰਗ ਵਿਚ ਦਿਲ, ਦਿੱਤਾ UPSC ਦਾ ਪੇਪਰ, ਬਣੀ IAS

ਮਨਮੀਤ ਸਿੰਘ (Punjabi Sufi Singer Died) ਅੰਮ੍ਰਿਤਸਰ ਦੇ ਛੇਹਰਟਾ ਦੇ ਰਹਿਣ ਵਾਲੇ ਸਨ। ਪੰਜਾਬੀ ਗਾਇਕ ਦੀ ਮੌਤ ਤੋਂ ਬਾਅਦ ਉਹਨਾਂ ਦੇ ਪਰਿਵਾਰ ਵਿਚ ਤਣਾਅਪੂਰਨ ਮਾਹੌਲ ਬਣਿਆ ਹੋਇਆ ਹੈ। ਦੱਸ ਦਈਏ ਕਿ ਬੀਤੇ ਦਿਨੀਂ ਭਾਰਤ ਦੇ ਕਈ ਹਿੱਸਿਆਂ ਵਿਚ ਮਾਨਸੂਨ ਦਾ ਕਹਿਰ ਦੇਖਣ ਨੂੰ ਮਿਲਿਆ। ਇਸ ਦੌਰਾਨ ਹਿਮਾਚਲ ਪ੍ਰਦੇਸ਼ ਸਮੇਤ ਕਈ ਸੂਬਿਆਂ ਵਿਚ ਬੱਦਲ ਫਟਣ ਅਤੇ ਬਿਜਲੀ ਡਿੱਗਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਭਾਰੀ ਮੀਂਹ ਕਾਰਨ ਕਈ ਥਾਵਾਂ ’ਤੇ ਭਾਰੀ ਨੁਕਸਾਨ ਵੀ ਹੋਇਆ ਹੈ।