ਹਰਜੋਤ ਬੈਂਸ ਦੀ ਅਗਵਾਈ ਵਿਚ ਪੰਜਾਬ ਦੇ ਸਕੂਲ ਆਫ਼ ਐਮੀਨੈਸ ਦੇ 30 ਵਿਦਿਆਰਥੀਆਂ ਬਣੇ ਚੰਦਰਯਾਨ 3 ਦੀ ਲਾਂਚ ਦੇ ਗਵਾਹ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਸਰੋ ਦੇ ਆਗਾਮੀ ਲਾਂਚ ਪ੍ਰੋਗਰਾਮਮੌਕੇ ਵੀ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਹੋਣਗੇ ਸ਼ਾਮਲ: ਹਰਜੋਤ ਸਿੰਘ ਬੈਂਸ

30 students of Schools of Eminence witness launch of ‘Chandrayaan 3’ under the leadership of Harjot Singh Bains

 

ਸ੍ਰੀਹਰੀਕੋਟਾ: ਇਸਰੋ ਵੱਲੋਂ ਅੱਜ ਸਤੀਸ਼ ਧਵਨ ਸਪੇਸ ਸੈਂਟਰ, ਸ੍ਰੀਹਰੀਕੋਟਾ ਤੋਂ ਪੁਲਾੜ ਵਿਚ ਛੱਡੇ ਗਏ ਚੰਦਰਯਾਨ-3  ਦੀ ਲਾਂਚ ਦੇ ਮੌਕੇ ਪੰਜਾਬ ਰਾਜ ਦੇ ਸਕੂਲ ਆਫ਼ ਐਮੀਨੈਸ ਦੇ 30 ਵਿਦਿਆਰਥੀ ਇਸ ਇਤਿਹਾਸਕ ਮੌਕੇ ਦੇ ਗਵਾਹ ਬਣੇ। ਹਿੰਦੁਸਤਾਨ ਦੇ ਪੁਲਾੜ ਪ੍ਰੋਗਰਾਮ ਦਾ ਸੱਭ ਤੋਂ ਅਹਿਮ ਪ੍ਰਾਜੈਕਟ ਚੰਦਰਯਾਨ3 ਦੀ ਲਾਂਚਿੰਗ ਮੌਕੇ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੀ ਇਨ੍ਹਾਂ ਵਿਦਿਆਰਥੀਆਂ ਦੇ ਨਾਲ ਹਾਜ਼ਰ ਸਨ।

ਇਹ ਵੀ ਪੜ੍ਹੋ: ਫਰਜ਼ੀ ਖਬਰਾਂ ਤੋਂ ਬਚੋ: ਗੱਡੀਆਂ ਨੂੰ ਆਪਣੀ ਚਪੇਟ 'ਚ ਲੈ ਰਹੇ ਪਾਣੀ ਦਾ ਇਹ ਵੀਡੀਓ ਪੰਜਾਬ ਦਾ ਨਹੀਂ ਹਿਮਾਚਲ ਪ੍ਰਦੇਸ਼ ਦਾ ਹੈ

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦਸਿਆ ਕਿ ਪੰਜਾਬ ਰਾਜ ਦੇ ਵੱਖ ਵੱਖ ਸਕੂਲ ਆਫ਼ ਐਮੀਨੈਸ ਦੇ 15 ਲੜਕੀਆਂ ਅਤੇ 15 ਲੜਕਿਆਂ ਨੂੰ ਇਸ ਇਤਿਹਾਸਕ ਮੌਕੇ ਦਾ ਗਵਾਹ ਬਣਨ ਦਾ ਸੁਭਾਗ ਮਿਲਿਆ ਹੈ। ਉਨ੍ਹਾਂ ਦਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਵਿਦਿਆਰਥੀਆਂ ਨੂੰ ਅਤਿ ਆਧੁਨਿਕ ਸਿੱਖਿਆ ਦੇਣ ਦੇ ਨਾਲ ਨਾਲ ਵਿਦਿਆਰਥੀਆਂ ਦੇ ਮਨ ਵਿਚ ਵਿਗਿਆਨੀ, ਵੱਡੇ ਇੰਜਨੀਅਰ ਬਣਨ ਦੀ ਭਾਵਨਾ ਪੈਦਾ ਕਰਨ ਲਈ ਕਈ ਉਪਰਾਲੇ ਕਰ ਰਹੀ ਹੈ।

ਇਹ ਵੀ ਪੜ੍ਹੋ: ਹਿਮਾਚਲ 'ਚ ਮਰੇ ਅਪਣੇ ਪਿਆਰਿਆਂ ਦੀਆਂ ਦੇਹਾਂ ਲੱਭਣ ਗਏ ਪ੍ਰਵਾਰਾਂ ਨਾਲ ਹੋ ਰਹੀ ਲੁੱਟ! 

ਉਨ੍ਹਾਂ ਕਿਹਾ ਚੰਦਰਯਾਨ ਦੀ ਲਾਂਚ ਦੇ ਗਵਾਹ ਬਣੇ ਇਹ ਵਿਦਿਆਰਥੀਆਂ ਨੇ ਸਕੂਲ ਆਫ਼ ਐਮੀਨੈਸ ਲਈ ਹੋਈ ਦਾਖ਼ਲਾ ਪ੍ਰੀਖਿਆ ਵਿਚ ਸਿਖ਼ਰਲੇ ਸਥਾਨ ਤੇ ਰਹੇ ਸਨ। ਜਿਨ੍ਹਾਂ ਨੂੰ ਪੰਜਾਬ ਸਰਕਾਰ ਵਲੋਂ ਆਪਣੇ ਖਰਚ ਉਤੇ ਸ੍ਰੀਹਰੀਕੋਟਾ ਵਿਖੇ ਲਿਆਂਦਾ ਗਿਆ ਹੈ।

ਇਹ ਵੀ ਪੜ੍ਹੋ: ਨੈਸ਼ਨਲ ਐਸ.ਸੀ. ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਵਲੋਂ ਓ.ਐਨ.ਜੀ.ਸੀ ਨਾਲ ਸਮੀਖਿਆ ਮੀਟਿੰਗ 

ਬੈਂਸ ਨੇ ਦਸਿਆ ਕਿ ਉਨ੍ਹਾਂ ਨੇ ਇਸਰੋ ਦੇ ਚੇਅਰਮੈਨ ਐਸ. ਸੋਮਨਾਥ ਨੂੰ ਬੇਨਤੀ ਕੀਤੀ ਕਿ ਭਵਿੱਖ ਵਿਚ ਜਿੰਨੇ ਵੀ ਇਸਰੋ ਵਲੋਂ ਲਾਂਚ ਪ੍ਰੋਗਰਾਮ ਕੀਤੇ ਜਾਣੇ ਹਨ, ਉਸ ਮੌਕੇ ਪੰਜਾਬ ਰਾਜ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਹਾਜ਼ਰ ਹੋਣ ਦਾ ਜ਼ਰੂਰ ਮੌਕਾ ਦਿਤਾ ਜਾਵੇ। ਜਿਸ ਨੂੰ ਇਸਰੋ ਚੇਅਰਮੈਨ ਨੇ ਤੁਰੰਤ ਪ੍ਰਵਾਨ ਕਰ ਲਿਆ। ਉਨ੍ਹਾਂ ਦਸਿਆ ਕਿ  ਮਈ 2023 ਵੀ ਸਕੂਲ ਆਫ਼ ਐਮੀਨੈਸ ਦੇ ਵਿਦਿਆਰਥੀਆਂ ਨੂੰ ਪੰਜਾਬ ਰਾਜ ਦੇ ਵੱਡੇ ਉਦਯੋਗਿਕ ਯੂਨਿਟਾਂ ਅਤੇ ਉੱਚੇਰੀ ਸਿੱਖਿਆ ਦੇਣ ਵਾਲੀਆਂ ਨਾਮ ਸੰਸਥਾਵਾਂ ਦਾ ਵੀ ਦੌਰਾ ਕਰਵਾਇਆ ਗਿਆ ਸੀ।