ਦੇਖੋਂ, ਇਸ ਪਿੰਡ ਦੇ ਲੋਕਾਂ ਨੇ ਕਿਵੇਂ ਘਟਾਇਆ ਤਾਪਮਾਨ 

ਏਜੰਸੀ

ਖ਼ਬਰਾਂ, ਪੰਜਾਬ

ਲੋਕ 10 ਸਾਲ ਤੋਂ ਪਿੰਡ ‘ਚ ਲਗਾ ਰਹੇ ਹਨ ਰੁੱਖ

Barnala Plants

ਬਰਨਾਲਾ : ਪੰਜਾਬ ‘ਚ ਜਿੱਥੇ ਪੰਜਾਬ ਸਰਕਾਰ ਵੱਲੋਂ ਵਾਤਾਵਰਣ ਨੂੰ ਸਾਫ਼-ਸੁਥਰਾ ਬਣਾਉਣ ਲਈ ਕਈ ਪਿੰਡਾਂ ਵਿਚ ਮੁਫ਼ਤ ਬੂਟੇ ਵੰਡੇ ਗਏ ਹਨ ਉੱਥੇ ਹੀ ਬਰਨਾਲਾ ਦੇ ਪਿੰਡ ਧੌਲਾ ‘ਚ ਵੀ ਕੁੱਝ ਲੋਕਾਂ ਨੇ ਵਾਤਾਵਰਣ ਨੂੰ ਪਿਆਰ ਕਰਨ ਦਾ ਸਬੂਤ ਦਿੱਤਾ ਹੈ। ਦਅਰਸਲ ਵਾਤਾਵਰਣ ਪ੍ਰੇਮੀ ਸੰਦੀਪ ਧੌਲਾ ਪਿਛਲੇ 10 ਸਾਲਾਂ ਤੋਂ ਗਲੋਬਲ ਵਾਰਮਿੰਗ ਖਿਲਾਫ਼ ਆਪਣੀ ਆਵਾਜ਼ ਬੁਲੰਦ ਕਰਦੇ ਹੋਏ ਵਾਤਾਵਰਣ ਨੂੰ ਬਚਾਉਣ ਲਈ ਮਿਸ਼ਨ ਗ੍ਰੀਨ ਚਲਾ ਰਹੇ ਹਨ।

ਉਨ੍ਹਾਂ 10 ਸਾਲਾਂ ਵਿਚ ਕਰੀਬ 20 ਹਜ਼ਾਰ ਰੁੱਖ ਲਾ ਕੇ ਆਪਣੇ ਪਿੰਡ ਵਿਚ 15 ਜੰਗਲ ਤਿਆਰ ਕਰ ਦਿੱਤੇ ਹਨ ਜਿਸ ਵਿਚ ਸੈਂਕੜੇ ਕਿਸਮਾਂ ਦੇ ਰੁੱਖ ਹਨ। ਇਸੇ ਕਰਕੇ ਇਸ ਪਿੰਡ ਵਿਚ ਆਮ ਪਿੰਡਾਂ ਨਾਲੋਂ ਕਾਫੀ ਘੱਟ ਤਾਪਮਾਨ ਪਾਇਆ ਜਾਂਦਾ ਹੈ। ਕਾਬਲੇਗੌਰ ਹੈ ਕਿ ਸੰਦੀਪ ਨੇ ਆਪਣੀ ਜੇਬ ਖਰਚ 'ਚੋਂ ਪੌਦੇ ਲਗਾਉਣ ਦੀ ਸ਼ੁਰੂਆਤ 2008 ਵਿਚ ਕੀਤੀ ਸੀ ਅਤੇ ਇਸ ਕੋਸ਼ਿਸ਼ ਵਿਚ ਸੰਦੀਪ ਪਹਿਲਾਂ ਇਕੱਲਾ ਸੀ। ਬਾਅਦ ਵਿਚ ਹੌਲ਼ੀ-ਹੌਲ਼ੀ ਉਸ ਦੇ ਸਾਥੀ ਵੀ ਇਸ ਕੰਮ ਵਿਚ ਉਸ ਦਾ ਸਾਥ ਦੇਣ ਲੱਗੇ।

ਜਿਸ ਤੋਂ ਬਾਅਦ ਮਿਸ਼ਨ ਗ੍ਰੀਨ ਨੂੰ ਲੈ ਕੇ ਲਗਾਤਾਰ ਮਿਹਨਤ ਕਰ ਰਹੇ ਸੰਦੀਪ ਨੇ ਲੋਕਾਂ ਦੀ ਮਦਦ ਨਾਲ ਹੁਣ ਤੱਕ 15 ਜੰਗਲ ਤਿਆਰ ਕਰ ਦਿੱਤੇ ਹਨ, ਜੋ ਪੁਰੀ ਤਰ੍ਹਾਂ ਸੰਘਣੇ ਅਤੇ ਹਰਿਆਲੀ ਨਾਲ ਭਰੇ ਹੋਏ ਹਨ।ਦੱਸ ਦੇਈਏ ਕਿ ਲੋਕ ਤਾਜ਼ੀ ਤੇ ਸ਼ੁੱਧ ਹਵਾ ਲਈ ਜੰਗਲਾਂ ਵਿੱਚ ਸੈਰ ਕਰਨ ਜਾਂਦੇ ਹਨ। ਸੰਦੀਪ ਅਤੇ ਉਸ ਦੇ ਸਾਥੀਆਂ ਦੀ ਨਵੇਂ ਪੌਦੇ ਲਗਾਉਣ ਦੀ ਮੁਹਿੰਮ ਲਗਾਤਾਰ ਜਾਰੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।