ਜੰਮੂ-ਪੰਜਾਬ ਬਾਰਡਰ ‘ਤੇ 4 ਨੌਜਵਾਨਾਂ ਨੇ ਗਨ ਪੁਆਇੰਟ ‘ਤੇ ਲੁੱਟੀ ਕਾਰ, ਪੰਜਾਬ ‘ਚ ਹਾਈ ਅਲਰਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਪਠਾਨਕੋਟ ਵਿਚ ਗਨ ਪਵਾਇੰਟ ‘ਤੇ ਚਾਰ ਸ਼ੱਕੀ ਨੌਜਵਾਨਾਂ ਨੇ ਇਕ ਡਰਾਇਵਰ ਕੋਲੋਂ ਕਾਰ ਖੌਹ ਲਈ ਅਤੇ ਫਰਾਰ ਹੋ...

High alert in Punjab

ਪਠਾਨਕੋਟ (ਪੀਟੀਆਈ) : ਪੰਜਾਬ ਦੇ ਪਠਾਨਕੋਟ ਵਿਚ ਗਨ ਪਵਾਇੰਟ ‘ਤੇ ਚਾਰ ਸ਼ੱਕੀ ਨੌਜਵਾਨਾਂ ਨੇ ਇਕ ਡਰਾਇਵਰ ਕੋਲੋਂ ਕਾਰ ਖੌਹ ਲਈ ਅਤੇ ਫਰਾਰ ਹੋ ਗਏ। ਵਾਰਦਾਤ ਨੂੰ ਪੰਜਾਬ-ਜੰਮੂ ਬਾਰਡਰ ‘ਤੇ ਮਾਧੋਪੁਰ ਅਤੇ ਸੁਜਾਨਪੁਰ ਦੇ ਰਸਤੇ ਵਿਚ ਅੰਜਾਮ ਦਿਤਾ ਗਿਆ। ਇਥੇ ਪੰਜਾਬ ਦਾ ਸਭ ਤੋਂ ਵੱਡਾ ਇੰਟਰ ਸਟੇਟ ਨਾਕਾ ਲੱਗਦਾ ਹੈ। ਡਰਾਇਵਰ ਰਾਜਕੁਮਾਰ ਨੇ ਵਾਰਦਾਤ ਦੀ ਜਾਣਕਾਰੀ ਪੁਲਿਸ ਨੂੰ ਦਿਤੀ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਕੀਤੀ।

ਨਾਕੇ ‘ਤੇ ਲੱਗੇ ਸੀਸੀਟੀਵੀ ਵੀ ਖੰਗਾਲੇ ਜਾ ਰਹੇ ਹਨ। ਉਥੇ ਹੀ ਪੁਲਿਸ ਨੇ ਐਫਆਈਆਰ ਦਰਜ ਕਰਕੇ ਦੋਸ਼ੀਆਂ ਦੀ ਭਾਲ ਵਿਚ ਛਾਪੇਮਾਰੀ ਸ਼ੁਰੂ ਕਰ ਦਿਤੀ ਹੈ। ਕਿਸੇ ਵੱਡੀ ਘਟਨਾ ਦੀ ਸਾਜ਼ਿਸ਼ ਕੀਤੇ ਜਾਣ ਦੇ ਸ਼ੱਕ ‘ਤੇ ਸੂਬੇ ‘ਚ ਅਲਰਟ ਵੀ ਜਾਰੀ ਕਰ ਦਿਤਾ ਗਿਆ ਹੈ। ਡਰਾਇਵਰ ਰਾਜਕੁਮਾਰ ਨੇ ਪੁਲਿਸ ਨੂੰ ਦੱਸਿਆ ਕਿ ਉਹ ਡੋਡਾ ਦਾ ਰਹਿਣ ਵਾਲਾ ਹੈ। ਚਾਰ ਨੌਜਵਾਨਾਂ ਨੇ ਉਸ ਦੀ ਸਿਲਵਰ ਕਲਰ ਦੀ ਇਨੋਵਾ ਕਾਰ ਕਿਰਾਏ ‘ਤੇ ਲਈ ਸੀ। ਉਹ ਪੰਜਾਬ ਦੇ ਪਠਾਨਕੋਟ ਸ਼ਹਿਰ ‘ਚ ਜਾਣਾ ਚਾਹੁੰਦੇ ਸਨ।

ਉਹ ਉਨ੍ਹਾਂ ਨੂੰ ਲੈ ਕੇ ਸ਼ਾਮ ਨੂੰ ਹੀ ਜੰਮੂ ਤੋਂ ਨਿਕਲਿਆ ਸੀ। ਉਹ ਪੰਜਾਬ ਵਿਚ ਐਂਟਰੀ ਲਈ ਨਾਕੇ ‘ਤੇ ਪਹੁੰਚੇ ਅਤੇ ਟੋਲ ਦੇ ਕੇ ਅੱਗੇ ਨਿਕਲ ਗਏ। ਰਾਜਕੁਮਾਰ ਨੇ ਦੱਸਿਆ ਕਿ ਜਿਵੇਂ ਹੀ ਉਹ ਮਾਧੋਪੁਰ ਦੇ ਨੇੜੇ ਪਹੁੰਚੇ। ਜਵਾਨਾਂ ਨੇ ਉਸ ਨੂੰ ਗਨ ਪਵਾਇੰਟ ‘ਤੇ ਲੈ ਲਿਆ ਅਤੇ ਕਾਰ ਤੋਂ ਹੇਠਾਂ ਉਤਰ ਜਾਣ ਨੂੰ ਕਿਹਾ। ਇਕ ਵਾਰ ਤਾਂ ਉਸ ਨੇ ਵਿਰੋਧ ਕੀਤਾ, ਫਿਰ ਉਹ ਬੋਲੇ ਕਿ ਜੇਕਰ ਨਹੀਂ ਉਤਰਿਆ ਤਾਂ ਜਾਨੋਂ ਮਾਰ ਦੇਣਗੇ। ਡਰ ਦੇ ਮਾਰੇ ਡਰਾਈਵਰ ਕਾਰ ਤੋਂ ਹੇਠਾਂ ਉਤਰ ਗਿਆ ਅਤੇ ਚਾਰੇ ਨੌਜਵਾਨ ਕਾਰ ਲੈ ਕੇ ਫਰਾਰ ਹੋ ਗਏ।

ਗਨ ਪਵਾਇੰਟ ‘ਤੇ ਹਾਈਜੈਕ ਹੋਈ ਗੱਡੀ ਨਾਲ ਜ਼ਿਲ੍ਹਾ ਪੁਲਿਸ ਅਤੇ ਬੀਐਸਐਫ  ਦੇ ਹੱਥ ਪੈਰ ਫੁੱਲੇ ਹੋਏ ਹਨ। ਸੁਰੱਖਿਆ ਏਜੰਸੀਆਂ ਵੀ ਅਪਣੇ ਤੌਰ ‘ਤੇ ਜਾਂਚ ਵਿਚ ਜੁਟ ਗਈਆਂ ਹਨ। ਜੰਮੂ ਅਤੇ ਪੰਜਾਬ ਪੁਲਿਸ ਵਲੋਂ ਭਾਲ ਮੁਹਿੰਮ ਚਲਾਈ ਜਾ ਰਹੀ ਹੈ। ਪੂਰੇ ਪੰਜਾਬ ਵਿਚ ਹਾਈ ਅਲਰਟ ਜਾਰੀ ਕਰ ਦਿਤਾ ਗਿਆ ਹੈ।