ਰੱਬ ਆਸਰੇ ਚਲ ਰਿਹਾ ਸਰਕਾਰੀ ਪਸ਼ੂ ਪਾਲਨ ਫਾਰਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੰਤਰੀ ਨੇ ਸਾਰੇ ਰਿਕਾਰਡ ਨੂੰ ਅਪਣੇ ਕਬਜ਼ੇ ਵਿਚ ਲੈ ਲਿਆ ਅਤੇ ਜਲਦ ਹੀ ਬਣਦੀ ਕਾਰਵਾਈ ਦਾ ਭਰੋਸਾ ਜਤਾਇਆ।

Inspection at Farm

ਲੁਧਿਆਣਾ , ( ਭਾਸ਼ਾ ) : ਪੰਜਾਬ ਸਰਕਾਰ ਦੇ ਪਸ਼ੂ ਪਾਲਨ ਮੰਤਰੀ ਬਲਵੀਰ ਸਿੰਘ ਸਿੱਧੂ ਨੇ ਮੱਤੇਵਾੜਾ ਸਥਿਤ ਡਿਪਟੀ ਡਾਇਰੈਕਟਰ ਪਸ਼ੂ ਪਾਲਨ ਫਾਰਮ ਦੇ ਦਫਤਰ ਵਿਖੇ ਅਚਨਚੇਤ ਨਿਰੀਖਣ ਕੀਤਾ। ਅਚਾਨਕ ਹੋਈ ਇਸ ਜਾਂਚ ਦੌਰਾਨ ਅਧਿਕਾਰੀ ਘਬਰਾ ਗਏ ਜਿਸ ਤੋਂ ਬਾਅਦ ਮੰਤਰੀ ਦੇ ਸਾਹਮਣੇ ਕਈ ਖਾਮੀਆਂ ਆਈਆਂ। ਪੜਤਾਲ ਦੌਰਾਨ ਮੰਤਰੀ ਨੇ ਦਫਤਰ ਦਾ ਰਿਕਾਰਡ, ਸਟਾਫ ਦੀ ਹਾਜ਼ਰੀ,

ਹਾਜ਼ਰੀ ਰਜਿਸਟਰ ਅਤੇ ਕੁਝ ਸ਼ੱਕੀ ਦਸਤਾਵੇਜ਼ਾਂ ਦੀ ਜਾਂਚ ਕੀਤੀ। ਇਥੇ ਕਈ ਸਟਾਫ ਮੈਂਬਰ ਅਜਿਹੇ ਸਨ, ਜਿਨ੍ਹਾਂ ਦੀ ਛੁੱਟੀ ਹੋਣ ਦੇ ਬਾਵਜੂਦ ਵੀ ਰਜਿਸਟਰ ਵਿਚ ਹਾਜ਼ਰੀ ਲਗੀ ਹੋਈ ਸੀ। ਇਸ ਤੋਂ ਬਾਅਦ ਮੰਤਰੀ ਨੇ ਸਾਰੇ ਰਿਕਾਰਡ ਨੂੰ ਅਪਣੇ ਕਬਜ਼ੇ ਵਿਚ ਲੈ ਲਿਆ ਅਤੇ ਜਲਦ ਹੀ ਬਣਦੀ ਕਾਰਵਾਈ ਦਾ ਭਰੋਸਾ ਜਤਾਇਆ। ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਸੀ ਕਿ ਇਸ ਫਾਰਮ ਵਿਚ ਕਈ ਖਾਮੀਆਂ ਹਨ

ਜੋ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ। ਲਗਾਤਾਰ ਕਈ ਅਧਿਕਾਰੀ ਛੁੱਟੀ ਤੇ ਰਹਿਣ ਦੇ ਬਾਵਜੂਦ ਅਪਣੀ ਹਾਜ਼ਰੀ ਲਗਾ ਰਹੇ ਹਨ। ਇਥੋਂ ਤੱਕ ਕਿ ਸਾਲ 2016 ਤੋਂ ਰਜਿਸਟਰ ਨੂੰ ਪੂਰਾ ਨਹੀਂ ਕੀਤਾ ਗਿਆ। ਫਾਰਮ ਦਾ ਕੰਮ ਰੱਬ ਆਸਰੇ ਹੀ ਚਲ ਰਿਹਾ ਹੈ। ਜਾਣਕਾਰੀ ਦੌਰਾਨ ਇਹ ਵੀ ਪਤਾ ਲਗਾ ਸੀ ਕਿ ਇਥੇ ਪਸ਼ੂਆਂ ਨੂੰ ਇਲਾਜ ਲਈ ਲੈ ਕੇ ਆਉਣ ਵਾਲੇ ਲੋਕਾਂ ਨੂੰ ਕਿਸੇ ਤਰ੍ਹਾਂ ਦਾ ਵੀ ਸਹਿਯੋਗ ਨਹੀਂ ਦਿਤਾ ਜਾਂਦਾ ਜਿਸ ਨਾਲ ਪਸ਼ੂਆਂ ਦਾ ਇਲਾਜ ਸਮੇਂ ਸਿਰ ਨਹੀਂ ਹੋ ਪਾਉਂਦਾ।