ਪਨਸਪ ਵੱਲੋਂ ਕੀਤੀ ਗਈ ਚੱਕੀ ਆਟੇ ਦੀ ਸ਼ੁਰੂਆਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਸਤੇ ਭਾਅ 'ਤੇ ਮਿਆਰੀ ਆਟਾ ਮੁਹੱਈਆ ਕਰਵਾਉਣਾ ਪਨਸਪ ਦਾ ਟੀਚਾ: ਆਸ਼ੂ

Food Supply Minister launches flour brand of PUNSUP

ਚੰਡੀਗੜ੍ਹ: ਪੰਜਾਬ ਸਟੇਟ ਸਿਵਲ ਸਪਲਾਈਜ਼ ਕਾਰਪੋਰੇਸ਼ਨ ਲਿਮਿਟਿਡ (ਪਨਸਪ) ਵੱਲੋਂ ਚੱਕੀ ਆਟੇ ਦੀ ਸ਼ੁਰੂਆਤ ਕੀਤੀ ਗਈ, ਜਿਸ ਨੂੰ ਭਰਤ ਭੂਸ਼ਣ ਆਸ਼ੂ, ਖੁਰਾਕ, ਸਿਵਲ ਸਪਲਾਈਜ਼ ਮੰਤਰੀ ਪੰਜਾਬ ਵੱਲੋਂ ਲਾਂਚ ਕੀਤਾ ਗਿਆ।

ਇਸ ਮੌਕੇ ਪੰਜਾਬ ਸਟੇਟ ਸਿਵਲ ਸਪਲਾਈਜ਼ ਕਾਰਪੋਰੇਸ਼ਨ ਲਿਮਿਟਿਡ ਦੇ ਚੇਅਰਮੈਨ ਤਜਿੰਦਰਪਾਲ ਸਿੰਘ ਬਿਟੂ, ਬਾਵਾ ਹੈਨਰੀ, ਐਮ.ਐਲ.ਏ., ਸੀਨੀਅਰ ਵਾਈਸ ਚੇਅਰਮੈਨ ਨਰਿੰਦਰਪਾਲ ਵਰਮਾ, ਮੈਨੇਜਿੰਗ ਡਾਇਰੈਕਟਰ, ਪਨਸਪ, ਦਿਲਰਾਜ ਸਿੰਘ, ਆਈ.ਏ.ਐਸ. ਅਤੇ ਹੋਰ ਪਨਸਪ ਦੇ ਉੱਚ ਅਧਿਕਾਰੀ ਹਾਜ਼ਰ ਸਨ।ਇਸ ਮੌਕੇ ਆਸ਼ੂ ਨੇ ਕਿਹਾ ਕਿ ਪਨਸਪ ਵੱਲੋਂ ਇਸ ਆਟੇ ਵਿੱਚ ਪੰਜਾਬ ਰਾਜ ਦੀ ਉੱਚ ਮਿਆਰੀ ਕਣਕ ਵਰਤੀ ਗਈ ਹੈ।

ਉਹਨਾਂ ਕਿਹਾ ਕਿ ਪਨਸਪ ਵੱਲੋਂ ਨਾ-ਮਾਤਰ ਲਾਭ ਰੱਖਦੇ ਹੋਏ ਇਸ ਚੱਕੀ ਆਟੇ ਦੀ ਸ਼ੁਰੂਆਤੀ ਕੀਮਤ 25 ਰੁਪਏ ਪ੍ਰਤੀ ਕਿਲੋ ਰੱਖੀ ਗਈ ਹੈ ਅਤੇ ਖਪਤਕਾਰਾਂ ਨੂੰ ਇਸ ਕਿਫ਼ਾਇਤੀ ਕੀਮਤ 'ਤੇ ਵੇਚਣ ਦਾ ਫੈਸਲਾ ਲਿਆ ਗਿਆ ਹੈ।  ਖੁਰਾਕ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਉੱਚ ਮਿਆਰੀ ਆਟਾ ਕਿਫ਼ਾਇਤੀ ਕੀਮਤਾਂ 'ਤੇ ਮੁਹੱਈਆ ਕਰਵਾਉਣ ਲਈ ਇਹ ਉਪਰਾਲਾ ਕੀਤਾ ਗਿਆ ਹੈ।