ਸ੍ਰੀ ਅਨੰਦਪੁਰ ਸਾਹਿਬ ਤੋਂ ਪਰਤ ਰਹੇ ਦੋਸਤਾਂ ਨਾਲ ਵਾਪਰਿਆ ਹਾਦਸਾ, ਇਕ ਦੀ ਮੌਤ ਅਤੇ 3 ਦੀ ਹਾਲਤ ਗੰਭੀਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਟਰੈਕਟਰ-ਟਰਾਲੀ ਨੂੰ ਟਰੱਕ ਨੇ ਮਾਰੀ ਟੱਕਰ

Pilgrims returning from Sri Anandpur Sahib met with accident

 

ਹੁਸ਼ਿਆਰਪੁਰ: ਸ੍ਰੀ ਆਨੰਦਪੁਰ ਸਾਹਿਬ ਤੋਂ ਵਾਪਸ ਆ ਰਹੇ ਸ਼ਰਧਾਲੂਆਂ ਦੀ ਟਰੈਕਟਰ-ਟਰਾਲੀ ਨੂੰ ਇਕ ਤੇਜ਼ ਰਫ਼ਤਾਰ ਟਰੱਕ ਨੇ ਪਿੱਛੇ ਤੋਂ ਟੱਕਰ ਮਾਰ ਦਿੱਤੀ। ਇਸ ਹਾਦਸੇ 'ਚ ਇਕ ਸ਼ਰਧਾਲੂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ 3 ਗੰਭੀਰ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਇਹ ਹਾਦਸਾ ਸਬ-ਡਵੀਜ਼ਨ ਦਸੂਹਾ ਦੇ ਪਿੰਡ ਰੰਧਾਵਾ ਵਿਖੇ ਵਾਪਰਿਆ। ਟਰੈਕਟਰ ਟਰਾਲੀ ਵਿਚ 11 ਦੇ ਕਰੀਬ ਸ਼ਰਧਾਲੂ ਸਵਾਰ ਸਨ।

ਇਹ ਵੀ ਪੜ੍ਹੋ: IPL 2023: ਦਿੱਲੀ ਲਗਾਤਾਰ ਹਾਰੀ 5ਵਾਂ ਮੈਚ, ਬੈਂਗਲੁਰੂ ਨੇ 23 ਦੌੜਾਂ ਨਾਲ ਦਿੱਤੀ ਮਾਤ

ਮ੍ਰਿਤਕ ਦੀ ਪਛਾਣ ਨਵਦੀਪ ਸਿੰਘ ਉਰਫ ਨਵੀ ਵਾਸੀ ਪਿੰਡ ਸਾਗਰਾ ਵਜੋਂ ਹੋਈ ਹੈ। ਜਦਕਿ ਜ਼ਖ਼ਮੀਆਂ ਵਿਚ ਸਾਜਨ ਪਹਿਲਵਾਨ ਵਾਸੀ ਮੀਰਪੁਰ, ਰਣਜੀਤ ਸਿੰਘ ਪੁੱਤਰ ਸਤਨਾਮ ਸਿੰਘ, ਰਿਪੂ ਦਮਨ ਸ਼ਾਮਲ ਹਨ। ਸਾਰੇ ਜ਼ਖ਼ਮੀਆਂ ਨੂੰ ਦਸੂਹਾ ਦੇ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਜ਼ਖਮੀਆਂ 'ਚ ਰਿਪੂ ਦਮਨ ਦੀ ਹਾਲਤ ਗੰਭੀਰ ਦੇਖਦੇ ਹੋਏ ਉਸ ਨੂੰ ਮੁਕੇਰੀਆਂ ਦੇ ਨਿੱਜੀ ਹਸਪਤਾਲ 'ਚ ਰੈਫਰ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ: ਤਕਨੀਕੀ ਖਰਾਬੀ ਕਾਰਨ ਇੰਡੀਗੋ ਦੀ ਉਡਾਣ ਦਿੱਲੀ ਪਰਤੀ

ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਫਰਾਰ ਹੈ। ਸੂਚਨਾ ਮਿਲਦੇ ਹੀ ਪੁਲਿਸ ਵੀ ਮੌਕੇ 'ਤੇ ਪਹੁੰਚ ਗਈ। ਪੁਲਿਸ ਨੇ ਦੋਵੇਂ ਵਾਹਨਾਂ ਨੂੰ ਕਬਜ਼ੇ ਵਿਚ ਲੈ ਲਿਆ ਹੈ। ਇਸ ਦੇ ਨਾਲ ਹੀ ਮ੍ਰਿਤਕ ਨਵਦੀਪ ਦੇ ਪਿਤਾ ਦੀ ਸ਼ਿਕਾਇਤ 'ਤੇ ਟਰੱਕ ਚਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਜ਼ਖਮੀ ਸਾਜਨ ਪਹਿਲਵਾਨ ਨੇ ਦੱਸਿਆ ਕਿ ਉਹ ਸਾਰੇ 13 ਅਪ੍ਰੈਲ ਨੂੰ ਸ੍ਰੀ ਆਨੰਦਪੁਰ ਸਾਹਿਬ ਵਿਸਾਖੀ ਵਾਲੇ ਦਿਨ ਸਵੇਰੇ ਪਿੰਡ ਤੋਂ ਗਏ ਸਨ।

ਇਹ ਵੀ ਪੜ੍ਹੋ: ਗੱਡੀ ਨਾਲ ਹੋਈ ਟੱਕਰ 'ਚ ਰਿਕਸ਼ਾ ਚਾਲਕ ਦੀ ਮੌਤ

ਸ਼ੁੱਕਰਵਾਰ ਨੂੰ ਮੱਥਾ ਟੇਕਣ ਤੋਂ ਬਾਅਦ ਉਹ ਰਾਤ ਨੂੰ ਰਵਾਨਾ ਹੋਏ। ਸ਼ਨੀਵਾਰ ਤੜਕੇ 2 ਵਜੇ ਜਿਵੇਂ ਹੀ ਉਹ ਪਿੰਡ ਰੰਧਾਵਾ ਦੇ ਪੈਟਰੋਲ ਪੰਪ ਨੇੜੇ ਪਹੁੰਚੇ ਤਾਂ ਪਿੱਛੇ ਤੋਂ ਆ ਰਹੇ ਤੇਜ਼ ਰਫਤਾਰ ਟਰੱਕ ਨੰਬਰ  DL-01MA-9706  ਨੇ ਟਰੈਕਟਰ ਨੂੰ ਟੱਕਰ ਮਾਰ ਦਿੱਤੀ। ਟੱਕਰ ਕਾਰਨ ਟਰੈਕਟਰ ਟਰਾਲੀ ਸੜਕ ਕਿਨਾਰੇ ਲੱਗੇ ਦਰੱਖਤਾਂ ਵਿਚ ਜਾ ਵੜੇ। ਟੱਕਰ ਤੋਂ ਬਾਅਦ ਨਵਦੀਪ ਸਿੰਘ ਉਰਫ਼ ਨਵੀ ਟਰਾਲੀ ਨਾਲ ਟਕਰਾ ਕੇ ਬਾਹਰ ਡਿੱਗ ਗਿਆ। ਉਸ ਦੇ ਸਿਰ ਦੇ ਦੋ ਟੁਕੜੇ ਹੋ ਗਏ ਸਨ।