ਅਕਾਲੀ ਦਲ ਲੁਧਿਆਣਾ ਦਿਹਾਤੀ ਦੇ ਵਰਕਰ ਭਲਕੇ ਬਰਗਾੜੀ ਸੰਘਰਸ਼ ਮੋਰਚੇ 'ਚ ਸ਼ਾਮਲ ਹੋਣਗੇ: ਜਥੇਦਾਰ ਡੱਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਰੱਬਤ ਖਾਲਸਾ ਵੱਲੋ ਥਾਪੇ ਗਏ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਕਾਰਜਕਾਰੀ ਜੱਥੇਦਾਰ ਸਿੰਘ ਸਾਹਿਬ ਭਾਈ ਧਿਆਨ ਸਿੰਘ ਮੰਡ ਵੱਲੋ ਸਮੂਹ ਸਿੱਖ ਜੱਥੇਬੰਦੀਆਂ ...

Jathedar Tarlok Singh Dhalla

ਹਠੂਰ,  ਸਰੱਬਤ ਖਾਲਸਾ ਵੱਲੋ ਥਾਪੇ ਗਏ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਕਾਰਜਕਾਰੀ ਜੱਥੇਦਾਰ ਸਿੰਘ ਸਾਹਿਬ ਭਾਈ ਧਿਆਨ ਸਿੰਘ ਮੰਡ ਵੱਲੋ ਸਮੂਹ ਸਿੱਖ ਜੱਥੇਬੰਦੀਆਂ ਦੇ ਸਹਿਯੋਗ ਨਾਲ ਬੇਅਦਬੀ ਦੀਆਂ ਘਟਨਾਵਾਂ ਨੂੰ ਮੁੱਖ ਰੱਖਦਿਆ 1 ਜੂਨ ਤੋ ਜਾਰੀ ਬਰਗਾੜੀ ਦੇ ਇਨਸਾਫ ਮੋਰਚੇ ਵਿੱਚ 16 ਜੂਨ ਨੂੰ ਸ੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਲੁਧਿਆਣਾ ਦਿਹਾਤੀ ਦੇ ਸਮੂਹ ਵਰਕਰ ਸਵੇਰੇ 9 ਵਜੇ ਰਵਾਨਾ ਹੋਣਗੇ।

ਇਹ ਜਾਣਕਾਰੀ ਅੱਜ ਪਾਰਟੀ ਦੇ ਜਿਲ੍ਹਾ ਪ੍ਰਧਾਨ ਜਥੇਦਾਰ ਤਰਲੋਕ ਸਿੰਘ ਡੱਲਾ ਨੇ ਦਿੰਦਿਆ ਦੱਸਿਆ ਕਿ ਬੇਅਦਬੀ ਦੀਆਂ ਜਾਰੀ ਘਟਨਾਵਾਂ ਤੇ ਬੇਅਦਬੀ ਦੇ ਦੋਸੀਆਂ ਨੂੰ ਸਜਾ ਦਿਵਾਉਣ ਅਤੇ ਸਹੀਦ ਹੋਏ ਸਿੰਘਾਂ ਦੇ ਕਾਂਤਲਾ ਨੂੰ ਗ੍ਰਿਫਤਾਰ ਕਰਵਾਉਣ ਦੀਆਂ ਮੰਗਾਂ ਨੂੰ ਲੈ ਕੇ ਬਰਗਾੜੀ ਵਿਖੇ ਸਿੱਖ ਸੰਗਤਾਂ ਦਾ ਰੋਸ ਧਰਨਾ 1 ਜੂਨ ਤੋ ਜਾਰੀ ਹੈ ਜਿਸ ਵਿੱਚ ਵੱਖ ਵੱਖ ਸਿੱਖ ਜੱਥੇਬੰਦੀਆਂ ਆਪਣਾ ਸਮਰਥਨ ਦੇ ਰਹੀਆਂ ਹਨ।

ਉਨਾ ਦੱਸਿਆ ਕਿ 16 ਜੂਨ ਨੂੰ ਲੁਧਿਆਣਾ ਦਿਹਾਤੀ ਦੇ ਸਮੂਹ ਵਰਕਰ ਤੇ ਹੋਰ ਇਨਸਾਫਪਸੰਦ ਤੇ ਸਿੱਖ ਜੱਥੇਬੰਦੀਆਂ ਦੇ ਆਗੂ ਸਵੇਰੇ 9 ਵਜੇ ਬਰਗਾੜੀ ਦੇ ਇਸ ਰੋਸ ਮਾਰਚ ਵਿੱਚ ਸਮਿਲ ਹੋਣ ਲਈ ਜਗਰਾਓ,ਸਿੱਧਵਾਂ ਬੇਟ,ਰਾਏਕੋਟ ਦਾਖਾ ਸਮੇਤ ਹੋਰਨਾ ਵੱਖ ਵੱਖ ਹਲਕਿਆ ਤੋ ਰਵਾਨਾ ਹੋਣਗੇ। ਉਨਾ ਕਿਹਾ ਕਿ ਸੱਤਾ ਤਬਦੀਲੀ ਦੇ ਬਾਵਜੂਦ ਗੁਰੁ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਜਾਰੀ ਹਨ ਤੇ ਕੈਪਟਨ ਸਰਕਾਰ ਵੀ ਬਾਦਲ ਸਰਕਾਰ ਦੇ ਰਾਹ ਪਈ ਕੌਮ ਦੇ ਇਸ ਸੰਬੇਦਨਸੀਲ ਮੁੱਦੇ ਨੂੰ ਠੰਡੇ ਬਸਤੇ ਵਿੱਚ ਪਾ ਰਹੀ ਹੈ।

ਉਨਾ ਕਿਹਾ ਕਿ ਬੇਅਦਬੀ ਕਰਨ ਵਾਲੇ ਦੋਸੀਆਂ ਨੂੰ ਸਖਤ ਸਜਾਵਾਂ ਦੇਣ ਲਈ ਲੱਗ ਰਹੇ ਧਰਨੇ ਇਸ ਗੱਲ ਦਾ ਸਬੂਤ ਹੈ ਕਿ ਸਰਕਾਰਾਂ ਤੋ ਸਿੱਖ ਕੌਮ ਨੂੰ ਇਨਸਾਫ ਮਿਲਣ ਦੀ ਆਸ ਖਤਮ ਹੋ ਗਈ ਹੈ।ਇਸ ਮੌਕੇ ਉਨਾ ਨਾਲ ਗੁਰਦੀਪ ਸਿੰਘ ਮੱਲਾ ,ਮਹਿੰਦਰ ਸਿੰਘ ਭੰਮੀਪੁਰਾ,ਬੰਤਾ ਸਿੰਘ ਡੱਲਾ,ਪਰਵਾਰ ਸਿੰਘ ਡੱਲਾ,ਸਰਦਾਰਾ ਸਿੰਘ,ਗੁਰਨਾਮ ਸਿੰਘ, ਸਰਬਜੀਤ ਸਿੰਘ ਸਰਬਾ ਕਾਉਂਕੇ  ਆਦਿ ਵੀ ਹਾਜਿਰ ਸਨ।