ਫ਼ੌਜ ਦੀ ਸਿਖਲਾਈ ਦੌਰਾਨ ਮਾਈਨਿੰਗ ਧਮਾਕੇ 'ਚ ਗੰਭੀਰ ਜ਼ਖਮੀ ਫ਼ੌਜੀ ਹੋਇਆ ਸ਼ਹੀਦ
ਰਾਜਸਥਾਨ ਦੇ ਸੂਰਤਗੜ੍ਹ ਵਿਖੇ ਭਾਰਤੀ ਫੌਜ ਦੀ ਸਿਖਲਾਈ ਦੌਰਾਨ ਹੋਏ ਮਾਈਨਿੰਗ ਧਮਾਕੇ ਵਿਚ ਗੰਭੀਰ ਜ਼ਖਮੀ ਹੋਇਆ ਫੌਜੀ ਜੁਗਰਾਜ ਸਿੰਘ ਸ਼ਹੀਦ ਹੋ ਗਿਆ।
ਚੰਡੀਗੜ੍ਹ: ਰਾਜਸਥਾਨ ਦੇ ਸੂਰਤਗੜ੍ਹ ਵਿਖੇ ਭਾਰਤੀ ਫੌਜ (Indian Army) ਦੀ ਸਿਖਲਾਈ ਦੌਰਾਨ ਹੋਏ ਮਾਈਨਿੰਗ ਧਮਾਕੇ ਵਿਚ ਗੰਭੀਰ ਜ਼ਖਮੀ ਹੋਇਆ ਫੌਜੀ ਜੁਗਰਾਜ ਸਿੰਘ (Jugraj Singh) ਸ਼ਹੀਦ ਹੋ ਗਿਆ। 23 ਸਿੱਖ ਰੈਜੀਮੈਂਟ ਦਾ ਫੌਜੀ ਜੁਗਰਾਜ ਸਿੰਘ ਤਲਵੰਡੀ ਸਾਬੋ ਦੇ ਪਿੰਡ ਖਪੁਰਾ ਦਾ ਰਹਿਣ ਵਾਲਾ ਸੀ।
ਹੋਰ ਪੜ੍ਹੋ: ਕੈਨੇਡਾ: ਟਰੱਕ ਵਿਚ ਕੋਕੀਨ ਲਿਜਾਉਣ ਦੇ ਦੋਸ਼ ਵਿਚ ਗ੍ਰਿਫ਼ਤਾਰ ਪੰਜਾਬੀ ਡਰਾਈਵਰ ਨੇ ਕਬੂਲੇ ਦੋਸ਼
ਬੀਤੇ ਦਿਨ ਹੋਏ ਮਾਈਨਿੰਗ ਧਮਾਕੇ (Mining explosion) ਵਿਚ ਉਹ ਗੰਭੀਰ ਜ਼ਖਮੀ ਹੋਇਆ ਸੀ ਤੇ ਜ਼ਖਮਾਂ ਦੀ ਤਾਬ ਨਾਲ ਝਲਦਿਆਂ ਉਸ ਨੇ ਦਮ ਤੋੜ ਦਿੱਤਾ। ਜੁਗਰਾਜ ਸਿੰਘ ਦੀ ਸ਼ਹਾਦਤ ਤੋਂ ਬਾਅਦ ਉਸ ਦੇ ਪਿੰਡ ਵਿਚ ਸੋਗ ਦੀ ਲਹਿਰ ਹੈ।
ਹੋਰ ਪੜ੍ਹੋ: ਅੱਜ ਤੋਂ ਬਦਲ ਗਿਆ ਹੈ ਸੋਨੇ ਦੇ ਗਹਿਣਿਆਂ ਨਾਲ ਜੁੜਿਆ ਇਹ ਨਿਯਮ, ਮਿਲਣਗੇ ਸੋਨੇ ਦੇ ਸ਼ੁੱਧ ਗਹਿਣੇ
ਸ਼ਹੀਦ ਜਵਾਨ ਜੁਗਰਾਜ ਸਿੰਘ ਦੀ ਮ੍ਰਿਤਕ ਦੇਹ ਅੱਜ ਉਸ ਦੇ ਪਿੰਡ ਸ਼ੇਖਪੁਰਾ ਵਿਖੇ ਪਹੁੰਚੇਗੀ, ਜਿੱਥੇ ਸਰਕਾਰੀ ਸਨਮਾਨਾਂ ਨਾਲ ਉਸ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ। ਮਿਲੀ ਜਾਣਕਾਰੀ ਮੁਤਾਬਕ ਸ਼ਹੀਦ ਜਗਰਾਜ ਸਿੰਘ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਉਸ ਦੀ ਇਕ ਭੈਣ ਪੰਜਾਬ ਪੁਲਿਸ ਵਿਚ ਨੌਕਰੀ ਕਰ ਰਹੀ ਹੈ।