ਭਾਰਤੀ ਕਬੱਡੀ ਖਿਡਾਰੀਆਂ ਤੋਂ ਅੱਜ ਵਾਪਸ ਆਉਣ ਤੋਂ ਬਾਅਦ ਹੋਵੇਗੀ ਪੁਛਗਿਛ

ਏਜੰਸੀ

ਖ਼ਬਰਾਂ, ਪੰਜਾਬ

ਉਹਨਾਂ ਚਿੱਠੀ ਵਿਚ ਲਿਖਿਆ ਕੇ ਵੱਖ-ਵੱਖ ਸ੍ਰੋਤ ਅਖਬਾਰਾਂ, ਸੋਸ਼ਲ ਮੀਡੀਆ...

Indian kabaddi players will be questioned after coming back today

ਬਠਿੰਡਾ: ਐਮਚਿਊਰ ਕਬੱਡੀ ਫੈਡਰੇਸ਼ਨ ਆਫ ਇੰਡੀਆ ਦੇ ਚੇਅਰਮੈਨ, ਸੇਵਾਮੁਕਤ ਜਸਟਿਸ ਐਸ.ਪੀ. ਗਰਗ ਨੇ ਪਾਕਿਸਤਾਨ ਕਬੱਡੀ ਫੈਡਰੇਸ਼ਨ ਦੇ ਜਨਰਲ ਸਕੱਤਰ ਨੂੰ ਪੱਤਰ ਲਿਖ ਕੇ ਭਾਰਤੀ ਕਬੱਡੀ ਖਿਡਾਰੀਆਂ ਦੇ ਮੈਚ ਖੇਡਣ ਤੇ ਰੋਕ ਲਗਾਉਣ ਦੀ ਅਪੀਲ ਕੀਤੀ ਗਈ।

ਉਹਨਾਂ ਚਿੱਠੀ ਵਿਚ ਲਿਖਿਆ ਕੇ ਵੱਖ-ਵੱਖ ਸ੍ਰੋਤ ਅਖਬਾਰਾਂ, ਸੋਸ਼ਲ ਮੀਡੀਆ, ਇਲੈਕਟ੍ਰਾਨਿਕ ਮੀਡੀਆ ਤੋਂ ਮਿਲੀ ਜਾਣਕਾਰੀ ਅਨੁਸਾਰ ਪਾਕਿਸਤਾਨ ਵਿਚ ਕਬੱਡੀ ਵਰਲਡ ਕੱਪ 9 ਤੋਂ 16 ਫਰਵਰੀ ਤਕ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਵਿਸ਼ਵ ਦੇ 10 ਦੇਸ਼ ਹਿੱਸਾ ਲੈ ਰਹੇ ਹਨ। ਕੁੱਝ ਭਾਰਤੀ ਖਿਡਾਰੀ ਵੀ ਨਿਜੀ ਤੌਰ ਤੇ ਕਬੱਡੀ ਮੈਚ ਖੇਡਣ ਗਏ ਹਨ ਜਿਹਨਾਂ ਨੇ ਅਪਣੀਆਂ ਵਰਦੀਆਂ ਤੇ ਇੰਡੀਆ ਲਿਖਿਆ ਹੋਇਆ ਹੈ ਜੋ ਕਿ ਭਾਰਤ ਨੂੰ ਬਿਲਕੁੱਲ ਵੀ ਅਨੁਕੂਲ ਨਹੀਂ ਲੱਗਿਆ।

ਜੇ ਭਾਰਤ ਨੇ  ਨਿਯਮਤ ਤੌਰ 'ਤੇ ਟੀਮ ਭੇਜੀ ਹੁੰਦੀ ਤਾਂ ਇਸ ਨੂੰ ਮਾਨਤਾ ਦਿੱਤੀ ਜਾ ਸਕਦੀ ਸੀ ਪਰ ਇਹ ਖਿਡਾਰੀਆਂ ਦਾ ਨਿੱਜੀ ਦੌਰਾ ਹੈ। ਜੇ ਐਮਚਿਊਰ ਕਬੱਡੀ ਫੈਡਰੇਸ਼ਨ ਆਫ ਇੰਡੀਆ ਟੀਮ ਭੇਜਦਾ ਤਾਂ ਵਰਦੀ ਤੇ ਕਬੱਡੀ ਵਰਲਡ ਕੱਪ ਲਿਖਿਆ ਹੋਣਾ ਸੀ ਪਰ ਹੁਣ ਅਜਿਹਾ ਨਹੀਂ ਹੈ। ਫੈਡਰੇਸ਼ਨ ਨੇ ਕਿਸੇ ਵੀ ਟੀਮ ਜਾਂ ਖਿਡਾਰੀ ਨੂੰ ਪਾਕਿਸਤਾਨ ਜਾਣ ਦੀ ਇਜ਼ਾਜਤ ਨਹੀਂ ਦਿੱਤੀ ਸੀ। ਪਾਕਿਸਤਾਨ ਵੱਲੋਂ ਫੈਡਰੇਸ਼ਨ ਨੂੰ ਕਬੱਡੀ ਵਰਲਡ ਕੱਪ ਸਬੰਧੀ ਕੋਈ ਵੀ ਖਤ ਨਹੀਂ ਆਇਆ ਸੀ।

ਫੈਡਰੈਸ਼ਨ ਉੱਥੇ ਗਏ ਖਿਡਾਰੀਆਂ ਅਤੇ ਪਾਕਿਸਤਾਨ ਵਿਚ ਹੋ ਰਹੇ ਕਬੱਡੀ ਮੈਚਾਂ ਤੋਂ ਪੂਰੀ ਤਰ੍ਹਾਂ ਅਣਜਾਣ ਹਨ ਅਤੇ ਨਾ ਹੀ ਇਸ ਦਾ ਸਮਰਥਨ ਕਰਦੇ ਹਨ। ਇੱਥੋਂ ਤਕ ਕਿ ਖਿਡਾਰੀਆ ਸਬੰਧੀ ਕੇਂਦਰ ਸਰਕਾਰ ਅਤੇ ਸਬੰਧੀ ਵਿਭਾਗ ਖੇਡ ਵਿਭਾਗ, ਗ੍ਰਹਿ ਵਿਭਾਗ ਅਤੇ ਵਿਦੇਸ਼ ਵਿਭਾਗ ਤਕ ਨੂੰ ਵੀ ਜਾਣਕਾਰੀ ਨਹੀਂ ਹੈ। ਜਿਹੜੇ ਖਿਡਾਰੀ ਗਏ ਹਨ ਉਹ ਅਪਣੇ ਸਵਾਰਥ ਲਈ ਗਏ ਹਨ ਇਸ ਲਈ ਪਾਕਿਸਤਾਨ ਸਰਕਾਰ ਇਹਨਾਂ ਨੂੰ ਮੈਚ ਖੇਡਣ ਦੀ ਇਜ਼ਾਜਤ ਨਾ ਦੇਵੇ।

ਉਹਨਾਂ ਕਿਹਾ ਕਿ ਸਰਕਾਰ ਨੇ ਉਹਨਾਂ ਨੂੰ ਕੋਈ ਵੀ ਸਰਕਾਰੀ ਦਸਤਾਵੇਜ਼ ਪਾਕਿਸਤਾਨ ਜਾਣ ਲਈ ਮੁਹੱਈਆ ਨਹੀਂ ਕਰਵਾਏ ਹਨ। ਅੱਜ ਵਾਪਸ ਆਉਣ ਤੋਂ ਬਾਅਦ ਹੀ ਇਹਨਾਂ ਖਿਡਾਰੀਆਂ ਤੋਂ ਪੁੱਛਗਿਛ ਕੀਤੀ ਜਾਵੇਗੀ। ਦਸ ਦਈਏ ਕਿ ਪਿਛਲੇ ਸ਼ਨੀਵਾਰ ਪੰਜਾਬ ਤੋਂ 60 ਖਿਡਾਰੀਆਂ ਦੀ ਟੀਮ ਕਬੱਡੀ ਵਰਲਡ ਕੱਪ ਟੂਰਨਾਮੈਂਟ ਵਿਚ ਹਿੱਸਾ ਲੈਣ ਲਈ ਵਾਹਗਾ ਸਰਹੱਦ ਦੇ ਰਸਤੇ ਪਾਕਿਸਤਾਨ ਪਹੁੰਚੀ।

ਕੇਂਦਰੀ ਗ੍ਰਹਿ ਮੰਤਰਾਲਾ ਅਤੇ ਖੇਡ ਮੰਤਰਾਲੇ ਇਸ ਗੱਲ ਤੋਂ ਅਣਜਾਣ ਹਨ ਕਿ ਇਸ ਟੀਮ ਨੂੰ ਕਿਸ ਨੇ ਪਾਕਿਸਤਾਨ ਆਉਣ ਦੀ ਆਗਿਆ ਦਿੱਤੀ ਅਤੇ ਇਨ੍ਹਾਂ ਖਿਡਾਰੀਆਂ ਨੂੰ ਪਾਕਿਸਤਾਨ ਦਾ ਵੀਜ਼ਾ ਕਿਵੇਂ ਮਿਲਿਆ। ਦੂਜੇ ਪਾਸੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੇ ਖੁਫੀਆ ਵਿਭਾਗ ਨੂੰ ਵੀ ਪਾਕਿਸਤਾਨ ਜਾਣ ਵਾਲੇ ਲੋਕਾਂ ਦੀ ਗਿਣਤੀ ਬਾਰੇ ਕੋਈ ਜਾਣਕਾਰੀ ਨਹੀਂ ਹੈ।

 Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ   Facebook  ਤੇ ਲਾਈਕ Twitter  ਤੇ follow  ਕਰੋ।