ਪੰਜਾਬ ਵਿਧਾਨ ਸਭਾ ਚੋਣਾਂ: ਜ਼ਿਲ੍ਹਾ ਤਰਨ ਤਾਰਨ ਦਾ ਲੇਖਾ-ਜੋਖਾ
ਤਰਨ ਤਾਰਨ ਸਾਹਿਬ ਨੂੰ ਸਿੱਖ ਇਤਿਹਾਸ ਵਿਚ ‘ਗੁਰੂ ਕੀ ਨਗਰੀ’ ਦਾ ਖ਼ਾਸ ਦਰਜਾ ਹਾਸਲ ਹੈ। ਇਸ ਨਗਰ ਦੀ ਨੀਂਹ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਰੱਖੀ ਸੀ
ਚੰਡੀਗੜ੍ਹ: ਤਰਨ ਤਾਰਨ ਸਾਹਿਬ ਨੂੰ ਸਿੱਖ ਇਤਿਹਾਸ ਵਿਚ ‘ਗੁਰੂ ਕੀ ਨਗਰੀ’ ਦਾ ਖ਼ਾਸ ਦਰਜਾ ਹਾਸਲ ਹੈ। ਇਸ ਨਗਰ ਦੀ ਨੀਂਹ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਰੱਖੀ ਸੀ। ਇਸ ਨਗਰ ਵਿਚ ਗੁਰੂ ਸਾਹਿਬਾਨਾਂ ਨਾਲ ਸਬੰਧਤ ਅਨੇਕਾਂ ਧਾਰਮਿਕ ਅਸਥਾਨ ਹਨ, ਤਰਨਤਾਰਨ ਸਾਹਿਬ ਦਾ ਸਰੋਵਰ ਏਸ਼ੀਆ ਭਰ 'ਚ ਆਕਾਰ ਪੱਖੋਂ ਸਭ ਤੋਂ ਵੱਡਾ ਸਰੋਵਰ ਹੈ। ਤਰਨਤਾਰਨ ਜ਼ਿਲ੍ਹੇ ਨੂੰ 2006 ਵਿਚ ਪੰਜਵੇਂ ਸਿੱਖ ਗੁਰੂ ਗੁਰੂ ਅਰਜਨ ਦੇਵ ਜੀ ਦੇ 400ਵੇਂ ਸ਼ਹੀਦੀ ਦਿਹਾੜੇ ਮੌਕੇ ਅੰਮ੍ਰਿਤਸਰ ਤੋਂ ਵੱਖ ਕੀਤਾ ਗਿਆ ਸੀ। 2017 ਵਿਚ ਕਾਂਗਰਸ ਪਾਰਟੀ ਨੇ ਆਪਣੀ ਪੰਥਕ ਸਿਆਸੀ ਪਛਾਣ ਲਈ ਜਾਣੇ ਜਾਂਦੇ ਤਰਨਤਾਰਨ ਵਿਚ ਸ਼ਾਨਦਾਰ ਜਿੱਤ ਹਾਸਲ ਕੀਤੀ ਸੀ।
District Tarn Taran
1.ਹਲਕਾ ਖਡੂਰ ਸਾਹਿਬ
ਖਡੂਰ ਸਾਹਿਬ ਅਜਿਹਾ ਹਲਕਾ ਹੈ ਜਿੱਥੇ ਸਿੱਖ ਗੁਰੂਆਂ ਨਾਲ ਸਬੰਧਤ ਬਹੁਤ ਸਾਰੇ ਇਤਿਹਾਸਕ ਗੁਰਦੁਆਰੇ ਹਨ। ਪਹਿਲੇ ਪੰਜ ਸਿੱਖ ਗੁਰੂ ਸਾਹਿਬਾਨਾਂ ਨੇ ਇੱਥੇ ਬਹੁਤ ਸਮਾਂ ਬਿਤਾਇਆ। ਹਲਕਾ ਖਡੂਰ ਸਾਹਿਬ ਤੋਂ ਕਾਂਗਰਸ ਨੇ ਫਿਰ ਰਮਨਜੀਤ ਸਿੰਘ ਸਿੱਕੀ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ। ਆਮ ਆਦਮੀ ਪਾਰਟੀ ਨੇ ਮਨਜਿੰਦਰ ਸਿੰਘ ਲਾਲਪੁਰਾ ਨੂੰ ਟਿਕਟ ਦਿੱਤੀ ਹੈ। ਇਸ ਤੋਂ ਇਲਾਵਾ ਅਕਾਲੀ ਅਤੇ ਬਸਪਾ ਦੇ ਉਮੀਦਵਾਰ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਸੰਯੁਕਤ ਸਮਾਜ ਮੋਰਚਾ ਦੇ ਉਮੀਦਵਾਰ ਹਰਜਿੰਦਰ ਸਿੰਘ ਟਾਂਡਾ ਵੀ ਚੋਣ ਮੈਦਾਨ ਵਿਚ ਹਨ।
ਹਲਕੇ ਵਿਚ ਜ਼ਿਆਦਾਤਰ ਅਕਾਲੀ ਦਲ ਦੇ ਉਮੀਦਵਾਰਾਂ ਦੀ ਚੋਣ ਹੁੰਦੀ ਰਹੀ ਹੈ। ਮੌਜੂਦਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਨੇ 2012 ਵਿਚ ਅਕਾਲੀ ਦਲ ਦੇ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਹਰਾਇਆ ਸੀ। ਇਸ ਮਗਰੋਂ 2017 ਵਿਚ ਵੀ ਰਮਨਜੀਤ ਸਿੰਘ ਸਿੱਕੀ ਨੇ ਜਿੱਤ ਹਾਸਲ ਕੀਤੀ ਸੀ।
Ranjit Singh Brahmpura
ਸਥਾਨਕ ਲੋਕਾਂ ਦੇ ਮੁੱਖ ਮੁੱਦੇ
- ਓਵਰਫਲੋਅ ਸੀਵਰੇਜ ਦੀ ਸਮੱਸਿਆ
-ਵਧੀਆ ਸਿਹਤ ਸਹੂਲਤਾਂ ਦੀ ਮੰਗ
- ਰਹਿੰਦ-ਖੂੰਹਦ ਦਾ ਸਹੀ ਪ੍ਰਬੰਧ
- ਰੋਡਵੇਜ਼ ਬੱਸਾਂ ਦੀ ਮੰਗ
-ਨਸ਼ੇ ਦੀ ਸਮੱਸਿਆ
ਕੁੱਲ ਵੋਟਰ-1,97,660
ਪੁਰਸ਼ ਵੋਟਰ - 1,04,282
ਔਰਤ ਵੋਟਰ - 93,370
ਤੀਜਾ ਲਿੰਗ- 8
Virsa Singh Valtoha
2.ਹਲਕਾ ਖੇਮਕਰਨ
ਇਸ ਹਲਕੇ ਵਿਚ ਮੁੱਖ ਤੌਰ 'ਤੇ ਪੇਂਡੂ ਆਬਾਦੀ ਜ਼ਿਆਦਾ ਹੈ। ਵਿਧਾਨ ਸਭਾ ਚੋਣਾਂ ਲਈ ਹਲਕਾ ਖੇਮਕਰਨ ਤੋਂ ਕਾਂਗਰਸ ਨੇ ਇਕ ਵਾਰ ਫਿਰ ਸੁਖਪਾਲ ਸਿੰਘ ਭੁੱਲਰ ਨੂੰ ਟਿਕਟ ਦਿੱਤੀ ਹੈ। ਉਹਨਾਂ ਦਾ ਮੁਕਾਬਲਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਰਵਣ ਸਿੰਘ ਧੁੰਨ ਅਤੇ ਅਕਾਲੀ ਦਲ ਤੇ ਬਸਪਾ ਦੇ ਉਮੀਦਵਾਰ ਵਿਰਸਾ ਸਿੰਘ ਵਲਟੋਹਾ ਨਾਲ ਹੋਵੇਗਾ। ਇਸ ਤੋਂ ਇਲਾਵਾ ਸੰਯੁਕਤ ਸਮਾਜ ਮੋਰਚਾ ਦੇ ਉਮੀਦਵਾਰ ਸੁਰਜੀਤ ਸਿੰਘ ਭੂਰਾ ਅਤੇ ਭਾਜਪਾ ਤੇ ਸਹਿਯੋਗੀ ਦਲਾਂ ਦੇ ਉਮੀਦਵਾਰ ਦਲਜੀਤ ਸਿੰਘ ਗਿੱਲ ਵੀ ਚੋਣ ਮੈਦਾਨ ਵਿਚ ਹਨ। 2017 ਦੀਆਂ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਦੇ ਸੁਖਪਾਲ ਸਿੰਘ ਭੁੱਲਰ ਨੇ ਵਿਰਸਾ ਸਿੰਘ ਵਲਟੋਹਾ ਨੂੰ ਹਰਾਇਆ ਸੀ।
Election
ਸਥਾਨਕ ਲੋਕਾਂ ਦੇ ਮੁੱਖ ਮੁੱਦੇ
- ਇਸ ਸਰਹੱਦੀ ਹਲਕੇ ਦੇ ਕਿਸਾਨਾਂ ਦੀਆਂ ਸਮੱਸਿਆਵਾਂ
-ਖਾਰਾ ਜ਼ਮੀਨੀ ਪਾਣੀ
-ਸਰਹੱਦੀ ਜ਼ਮੀਨ ਲਈ ਮੁਆਵਜ਼ਾ
-ਵਧੀਆ ਸਿਹਤ ਸਹੂਲਤਾਂ ਦੀ ਮੰਗ
-ਟਰਾਂਸਪੋਰਟ ਸੇਵਾਵਾਂ ਵਿਚ ਸੁਧਾਰ
-ਲੜਕੀਆਂ ਲਈ ਉਚੇਰੀ ਸਿੱਖਿਆ ਦੀਆਂ ਸਹੂਲਤਾਂ
ਕੁੱਲ ਵੋਟਰ- 2,11,817
ਪੁਰਸ਼ ਵੋਟਰ-1,10,417
ਔਰਤ ਵੋਟਰ-1,01,390
ਤੀਜਾ ਲਿੰਗ-10
Adesh Partap Singh Kairon
3.ਹਲਕਾ ਪੱਟੀ
ਹਲਕਾ ਪੱਟੀ ਨੂੰ ਕੈਰੋਂ ਪਰਿਵਾਰ ਦਾ ਗੜ੍ਹ ਮੰਨਿਆ ਜਾਂਦਾ ਸੀ। ਆਜ਼ਾਦੀ ਤੋਂ ਬਾਅਦ ਪਹਿਲੀਆਂ ਚੋਣਾਂ 1952 ਵਿਚ ਕਾਂਗਰਸ ਦੇ ਪ੍ਰਤਾਪ ਸਿੰਘ ਕੈਰੋਂ ਇਥੋਂ ਮੁੱਖ ਮੰਤਰੀ ਚੁਣੇ ਗਏ ਸਨ। ਵਿਧਾਨ ਸਭਾ ਚੋਣਾਂ ਲਈ ਕਾਂਗਰਸ ਪਾਰਟੀ ਨੇ ਮੌਜੂਦਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੂੰ ਉਮੀਦਵਾਰ ਬਣਾਇਆ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਆਦੇਸ਼ ਪ੍ਰਤਾਪ ਸਿੰਘ ਕੈਰੋਂ, ਆਮ ਆਦਮੀ ਪਾਰਟੀ ਵੱਲੋਂ ਲਾਲਜੀਤ ਸਿੰਘ ਭੁੱਲਰ, ਪੰਜਾਬ ਲੋਕ ਕਾਂਗਰਸ ਵੱਲੋਂ ਐਡਵੋਕੇਟ ਜਸਕਰਨ ਸਿੰਘ ਅਤੇ ਸੰਯੁਕਤ ਸਮਾਜ ਮੋਰਚੇ ਵਲੋਂ ਸਰਤਾਜ ਸਿੰਘ ਨੂੰ ਟਿਕਟ ਦਿੱਤੀ ਗਈ ਹੈ। 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਹਰਮਿੰਦਰ ਸਿੰਘ ਗਿੱਲ ਨੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਹਰਾਇਆ ਸੀ। ਆਦੇਸ਼ ਪ੍ਰਤਾਪ ਸਿੰਘ ਕੈਰੋਂ ਇੱਥੋਂ ਤਿੰਨ ਵਾਰ (1997-2012) ਵਿਧਾਇਕ ਚੁਣੇ ਗਏ ਸਨ।
Harminder Singh Gill
ਸਥਾਨਕ ਲੋਕਾਂ ਦੇ ਮੁੱਖ ਮੁੱਦੇ
- ਨਸ਼ੇ ਦੀ ਸਮੱਸਿਆ
- ਮਾੜੀਆਂ ਸ਼ਹਿਰੀ ਸਹੂਲਤਾਂ
- ਸੀਵਰੇਜ ਲਾਈਨਾਂ
- ਪੀਣ ਵਾਲੇ ਪਾਣੀ ਦੀ ਸਪਲਾਈ
-ਸੜਕਾਂ ਦੀ ਖਸਤਾ ਹਾਲਤ
-ਲੁੱਟ-ਖੋਹ ਦੀਆਂ ਘਟਨਾਵਾਂ
-ਬੱਸ ਸਟੈਂਡ ਨੂੰ ਸ਼ਹਿਰ ਤੋਂ ਬਾਹਰ ਸ਼ਿਫਟ ਕਰਨਾ
-ਪੱਟੀ-ਫਿਰੋਜ਼ਪੁਰ ਰੇਲ ਲਿੰਕ ਨੂੰ ਪੂਰਾ ਕਰਨਾ
-ਰਸੂਲਪੁਰ ਹਾਈਵੇਅ ਨੂੰ ਪੂਰਾ ਕਰਨਾ
ਕੁੱਲ ਵੋਟਰ: 1,95,515
ਪੁਰਸ਼ ਵੋਟਰ: 1,02,121
ਔਰਤ ਵੋਟਰ: 93,384
ਤੀਜਾ ਲਿੰਗ: 10
4. ਹਲਕਾ ਤਰਨਤਾਰਨ
ਤਰਨਤਾਰਨ ਵਿਧਾਨ ਸਭਾ ਹਲਕਾ ਇਕ ਅਰਧ-ਸ਼ਹਿਰੀ ਹਲਕਾ ਹੈ ਪਰ ਇਸ ਵਿਚ ਪੇਂਡੂ ਸੱਭਿਆਚਾਰ ਦਾ ਬੋਲਬਾਲਾ ਹੈ। ਹਲਕੇ ਵਿਚ ਅਕਾਲੀ ਦਲ ਦੇ ਹਰਮੀਤ ਸਿੰਘ ਸੰਧੂ, ‘ਆਪ’ ਦੇ ਡਾ. ਕਸ਼ਮੀਰ ਸਿੰਘ ਸੋਹਲ ਕਾਂਗਰਸ ਦੇ ਡਾ. ਧਰਮਬੀਰ ਅਗਨੀਹੋਤਰੀ ਚੋਣ ਮੈਦਾਨ ਵਿਚ ਹਨ। ਇਸ ਤੋਂ ਇਲਾਵਾ ਸੰਯੁਕਤ ਸਮਾਜ ਮੋਰਚਾ ਨੇ ਸੁਖਮਨਦੀਪ ਸਿੰਘ ਢਿੱਲੋਂ, ਭਾਜਪਾ ਨੇ ਨਵਰੀਤ ਸਿੰਘ ਅਤੇ ਲੋਕ ਇਨਸਾਫ ਪਾਰਟੀ ਅਮਰੀਕ ਸਿੰਘ ਵਰਪਾਲ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਅੰਮ੍ਰਿਤਪਾਲ ਸਿੰਘ ਮਹਿਰੋਂ ਵੀ ਹਲਕਾ ਤਰਨਤਾਰਨ ਸਾਹਿਬ ਤੋਂ ਸਿਆਸੀ ਕਿਸਮਤ ਅਜ਼ਮਾਉਣਗੇ।
ਸਥਾਨਕ ਲੋਕਾਂ ਦੇ ਮੁੱਖ ਮੁੱਦੇ
- ਤੰਗ ਸੜਕਾਂ
-ਟਰੈਫਿਕ ਦੀ ਸਮੱਸਿਆ
-ਰੁਜ਼ਗਾਰ ਦੇ ਮੌਕਿਆਂ ਦੀ ਘਾਟ
ਕੁੱਲ ਵੋਟਰ-1,93,802
ਪੁਰਸ਼ ਵੋਟਰ- 1,01,117
ਔਰਤ ਵੋਟਰ-92,678
ਤੀਜਾ ਲਿੰਗ-7