IG ਕੁੰਵਰ ਵਿਜੈ ਪ੍ਰਤਾਪ ਨੂੰ ਬਿਨਾ ਵਜ੍ਹਾ ਪੱਖਪਾਤੀ ਦੋਸ਼ਾਂ ਦਾ ਨਿਸ਼ਾਨਾ ਬਣਾਉਣਾ ਇਕ ਸਿਆਸਤ : ਫੂਲਕਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਹੁ ਚਰਚਿਤ ਬਰਗਾੜੀ ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੀ ਤਫ਼ਤੀਸ਼ ਕਰ ਰਹੀ ਸਿੱਟ ਦੇ ਪ੍ਰਮੁੱਖ ਆਈਜੀ ਕੁੰਵਰ ਵਿਜੇ...

Kunwar Partap Singh

ਸ਼੍ਰੀ ਆਨੰਦਪੁਰ ਸਾਹਿਬ : ਬਹੁ ਚਰਚਿਤ ਬਰਗਾੜੀ ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੀ ਤਫ਼ਤੀਸ਼ ਕਰ ਰਹੀ ਸਿੱਟ ਦੇ ਪ੍ਰਮੁੱਖ ਆਈਜੀ ਕੁੰਵਰ ਵਿਜੇ ਪ੍ਰਤਾਪ ਨੂੰ ਭਾਰਤੀ ਚੋਣ ਕਮਿਸ਼ਨ ਵੱਲੋਂ ਸੰਭਾਵੀ ਦੋਸ਼ੀ ਧਿਰ ਸ਼੍ਰੋਮਣੀ ਅਕਾਲੀ ਦਲ ਦੀ ਸ਼ਿਕਾਇਤ  ਦੇ ਆਧਾਰਿਤ ਬਦਲੇ ਜਾਣ ‘ਤੇ ਵਿਰੋਧੀ ਧਿਰਾਂ ਇਕ ਵਾਰ ਮੁੜ ਇਕ ਪਲੇਟਫਾਰਮ ‘ਤੇ ਜੜ ਰਹੀਆਂ ਹਨ ਅਤੇ ਉਨ੍ਹਾਂ 16 ਅਪ੍ਰੈਲ ਨੂੰ 5 ਮੈਂਬਰ ਵਫ਼ਦ ਦੇ ਰੂਪ ਵਿਚ ਭਆਰਤੀ ਚੋਣ ਕਮਿਸ਼ਨ ਨੂੰ ਉਕਤ ਬਦਲੀ ਦੇ ਵਿਰੋਧ ਵਿਚ ਮਿਲਣ ਦਾ ਫ਼ੈਸਲਾ ਕੀਤਾ ਹੈ।

ਇਸ ਦੀ ਪੁਸ਼ਟੀ ਕਰਦਿਆਂ ਪਦ ਸ਼੍ਰੀ ਐਚਐਸ ਫੂਲਕਾ ਨੇ ਦੱਸਿਆ ਕਿ ਅਕਾਲੀ ਦਲ ਦੀ ਸ਼ਿਕਾਇਤ ਦੇ ਆਧਾਰਤ ਸਚਾਈ ਭਰਪੂਰ ਤੱਥਾਂ ਨੂੰ ਨਜ਼ਰ ਅੰਦਾਜ਼ ਕਰਕੇ ਉਕਤ ਇਮਾਨਦਾਰ ਅਫ਼ਸਰ ਦੀ ਕੀਤੀ ਬਦਲੀ ਵਿਚ ਸਿਆਸਤ ਤੇ ਨਿੱਜੀ ਰਾਜਨੀਤੀ ਸਪੱਸ਼ਟ ਨਜ਼ਰ ਆ ਰਹੀ ਹੈ ਜਿਸ ‘ਤੇ ਪੁਨਰ ਵਿਚਾਰ ਲਈ 5 ਮੈਂਬਰੀ ਵਫ਼ਦ ਨਿੱਜੀ ਤੌਰ ‘ਤੇ ਅਤੇ ਲਿਖਤੀ ਰੂਪ ਵਿਚ ਅਪਣਾ ਪੱਖ ਉਜਾਗਰ ਕਰੇਗਾ।

ਉਨ੍ਹਾਂ ਕਿਹਾ ਕਿ ਕਸੇ ਇਕ ਧਿਰ ਦੇ ਕਹਿਣ ‘ਤੇ ਇੰਨਾ ਵੱਡਾ ਫ਼ੈਸਲਾ ਲੈ ਲੈਣਾ ਸੂਬੇ ਦੇ ਹਾਲਾਤ ਤੋਂ ਉਲਟ ਹੈ ਅਤੇ ਆਈਜੀ ਕੁੰਵਰ ਵਿਜੇ ਪ੍ਰਤਾਪ ਨੂੰ ਬਿਨਾ ਵਜ੍ਹਾ ਪੱਖਪਾਤੀ ਦੋਸ਼ਾਂ ਦਾ ਨਿਸ਼ਾਨਾ ਬਣਾਉਣਾ ਮਹਿਜ਼ ਸਿਆਸਤ ਤੋਂ ਪ੍ਰੇਰਿਤ ਹੈ। ਪੰਜਾਬ ਸਰਕਾਰ ਦੇ 2 ਵਜ਼ੀਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤੇ ਸੁੱਖੀ ਰੰਧਾਵਾ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਜਿੱਥੇ ਸਬੇ ਦੀ ਸੱਤਾਧਾਰੀ ਧਿਰ ਵੱਲੋਂ ਇਸ ਵਫ਼ਦ ਵਿਚ ਸ਼ਾਮਲ ਹੋਣਗੇ। ਉਥੇ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਅਤੇ ਮਾਨਸਾ ਤੋਂ ਵਿਧਾਇਕ ਨਾਜਰ ਸਿੰਘ ਮਾਨਸ਼ਹੀਆਂ ਵੀ ਉਕਤ ਵਫ਼ਦ ਵਿਚ ਸ਼ਮੂਲੀਅਤ ਕਰਨਗੇ।