ਇਕਬਾਲ ਸਿੰਘ ਦਾ ਅਸਤੀਫ਼ਾ ਵਾਪਸ ਨਹੀਂ ਹੋ ਸਕਦਾ : ਫੂਲਕਾ 

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਅੰਮ੍ਰਿਤਸਰ : ਸੀਨੀਅਰ ਵਕੀਲ ਨੇ ਹਰਵਿੰਦਰ ਸਿੰਘ ਫੂਲਕਾ ਪਟਨਾ ਸਾਹਿਬ ਦੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਹਿੱਤ ਨਾਲ ਗੱਲਬਾਤ ਕਰ ਕੇ ਉਨ੍ਹਾਂ ਨੂੰ ਇਹ...

HS Phoolka

ਅੰਮ੍ਰਿਤਸਰ : ਸੀਨੀਅਰ ਵਕੀਲ ਨੇ ਹਰਵਿੰਦਰ ਸਿੰਘ ਫੂਲਕਾ ਪਟਨਾ ਸਾਹਿਬ ਦੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਹਿੱਤ ਨਾਲ ਗੱਲਬਾਤ ਕਰ ਕੇ ਉਨ੍ਹਾਂ ਨੂੰ ਇਹ ਸਲਾਹ ਦਿਤੀ ਹੈ ਕਿ ਜਥੇਦਾਰ ਇਕਬਾਲ ਸਿੰਘ ਨੇ ਜੋ ਅਸਤੀਫ਼ਾ ਦਿਤਾ ਹੈ ਉਹ ਵਾਪਸ ਨਹੀਂ ਹੋ ਸਕਦਾ ਹੈ। ਫੂਲਕਾ ਨੇ ਕਿਹਾ ਕੇ ਜੇਕਰ ਨਿਯਮਾਂ ਦੇ ਮੁਤਾਬਕ ਅਸਤੀਫ਼ਾ ਵਾਪਸ ਲੈਣ ਦਾ ਹੱਕ ਹੋਵੇ ਤਾਂ ਹੀ ਅਸਤੀਫ਼ਾ ਵਾਪਸ ਲਿਆ ਜਾ ਸਕਦਾ ਹੈ । ਜੇਕਰ ਨਿਯਮ ਅਸਤੀਫਾ ਵਾਪਸ ਲੈਣ ਦੀ ਇਜਾਜ਼ਤ ਨਹੀਂ ਦਿੰਦੇ ਤਾਂ ਅਸਤੀਫ਼ਾ ਵਾਪਿਸ ਲੈਣ ਦਾ ਕੋਈ ਹੱਕ ਨਹੀਂ। 
ਫੂਲਕਾ ਨੇ ਕਿਹਾ ਕਿ ਤਖ਼ਤ ਪਟਨਾ ਸਾਹਿਬ ਦੇ ਜਥੇਦਾਰ ਦੀ ਪਦਵੀ ਇੰਨੀ ਉਚੀ ਹੈ ਕਿ ਜੇਕਰ ਇਸ ਪਦਵੀ 'ਤੇ ਬੈਠੇ ਇਨਸਾਨ ਨੇ ਖ਼ੁਦ ਹੀ ਅਪਣੇ ਅਸਤੀਫ਼ੇ ਦਾ ਐਲਾਨ ਕਰ ਦਿਤਾ ਤਾਂ ਉਸ ਦੀ ਮਨਜ਼ੂਰੀ ਦੀ ਕੋਈ ਜ਼ਰੂਰਤ ਨਹੀਂ। ਉਨ੍ਹਾਂ ਕਿਹਾ ਕਿ ਪਟਨਾ ਸਾਹਿਬ ਦੇ ਬੋਰਡ ਦੀ ਮੀਟਿੰਗ ਵਿਚ ਜੇਕਰ ਸੈਕਟਰੀ ਉਸ ਅਸਤੀਫ਼ੇ ਦੀ ਕਾਪੀ ਨਹੀਂ ਵੀ ਰਖਦਾ, ਫਿਰ ਵੀ ਬੋਰਡ ਨੂੰ ਜੱਥੇਦਾਰ ਇਕਬਾਲ ਸਿੰਘ ਦਾ ਅਸਤੀਫ਼ੇ ਦਾ ਐਲਾਨ ਜੋ ਅਖ਼ਬਾਰਾਂ ਵਿਚ ਆਇਆ ਹੈ, ਉਸ ਦੇ ਆਧਾਰ 'ਤੇ ਤੁਰਤ ਨਵੇਂ ਜਥੇਦਾਰ ਨੂੰ ਨਿਯੁਕਤ ਕਰ ਦੇਣਾ ਚਾਹੀਦਾ ਹੈ।