ਲੁਧਿਆਣਾ 'ਚ ਰਾਹੁਲ ਦਾ ਟਰੈਕਟਰ ਚਲਾਉਣਾ ਬਣਿਆ ਚਰਚਾ ਦਾ ਵਿਸ਼ਾ
ਟਰੈਕਟਰ ਚਲਾ ਕੇ ਕਾਫ਼ੀ ਖ਼ੁਸ਼ ਹੁੰਦੇ ਨਜ਼ਰ ਆਏ ਕਾਂਗਰਸ ਪ੍ਰਧਾਨ ਰਾਹੁਲ
ਲੁਧਿਆਣਾ- ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵਲੋਂ ਭਾਵੇਂ ਬੀਤੇ ਦਿਨ ਫਰੀਦਕੋਟ ਦੇ ਬਰਗਾੜੀ ਅਤੇ ਲੁਧਿਆਣਾ ਵਿਚ ਰੈਲੀਆਂ ਕੀਤੀਆਂ ਗਈਆਂ। ਇਨ੍ਹਾਂ ਰੈਲੀਆਂ ਦੌਰਾਨ ਰਾਹੁਲ ਗਾਂਧੀ ਵਲੋਂ ਕੀਤੇ ਗਏ ਭਾਸ਼ਣ ਇੰਨੇ ਜ਼ਿਆਦਾ ਚਰਚਾ ਵਿਚ ਨਹੀਂ ਹਨ ਜਿੰਨਾ ਰਾਹੁਲ ਗਾਂਧੀ ਵਲੋਂ ਲੁਧਿਆਣਾ ਵਿਚ ਟਰੈਕਟਰ ਚਲਾਇਆ ਜਾਣਾ ਚਰਚਾ ਵਿਚ ਆਇਆ ਹੋਇਆ।
ਦਰਅਸਲ ਰਾਹੁਲ ਗਾਂਧੀ ਜਦੋਂ ਟਰੈਕਟਰ ਚਲਾ ਰਹੇ ਸਨ ਤਾਂ ਉਨ੍ਹਾਂ ਦੇ ਸੱਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਖੱਬੇ ਪਾਸੇ ਸੀਨੀਅਰ ਕਾਂਗਰਸੀ ਆਗੂ ਆਸ਼ਾ ਕੁਮਾਰੀ ਅਤੇ ਇਨ੍ਹਾਂ ਦੇ ਨਾਲ ਹੀ ਲੁਧਿਆਣਾ ਤੋਂ ਕਾਂਗਰਸੀ ਉਮੀਦਵਾਰ ਰਵਨੀਤ ਸਿੰਘ ਬਿੱਟੂ ਬੈਠੇ ਹੋਏ ਸਨ। ਦਰਅਸਲ ਟਰੈਕਟਰ ਚਲਾਉਂਦੇ ਸਮੇਂ ਰਾਹੁਲ ਗਾਂਧੀ ਕਾਫ਼ੀ ਖ਼ੁਸ਼ ਨਜ਼ਰ ਆ ਰਹੇ ਸਨ।
ਇੱਥੋਂ ਤਕ ਕਿ ਉਨ੍ਹਾਂ ਦੇ ਨਾਲ ਟ੍ਰੈਕਟਰ 'ਤੇ ਬੈਠੇ ਹੋਰ ਨੇਤਾ ਵੀ ਰਾਹੁਲ ਗਾਂਧੀ ਦੇ ਟ੍ਰੈਕਟਰ ਚਲਾਉਣ 'ਤੇ ਕਾਫ਼ੀ ਖ਼ੁਸ਼ ਦਿਖਾਈ ਦੇ ਰਹੇ ਸਨ। ਰਾਹੁਲ ਗਾਂਧੀ ਵਲੋਂ ਟਰੈਕਟਰ ਚਲਾਏ ਜਾਣ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਅਤੇ ਕਾਂਗਰਸ ਸਮਰਥਕਾਂ ਵਲੋਂ ਅਪਣੇ ਮਹਿਬੂਬ ਨੇਤਾ ਦੇ ਵੀਡੀਓ 'ਤੇ ਖ਼ੁਸ਼ੀ ਜ਼ਾਹਿਰ ਕਰਦੇ ਹੋਏ ਕੁਮੈਂਟ ਕੀਤੇ ਜਾ ਰਹੇ ਹਨ ਜਦਕਿ ਵਿਰੋਧੀਆਂ ਵਲੋਂ ਰਾਹੁਲ 'ਤੇ ਨਿਸ਼ਾਨਾ ਸਾਧਿਆ ਜਾ ਰਿਹਾ।