ਰਾਹੁਲ ਗਾਂਧੀ ਨੂੰ ਵੱਡੀ ਰਾਹਤ, ਪੀਐਮ ਵਿਰੁੱਧ ਇਸ ਬਿਆਨ ਲਈ ਨਹੀਂ ਹੋਵੇਗਾ ਦੇਸ਼ ਧ੍ਰੋਹ ਦਾ ਕੇਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਲੋਕ ਸਭਾ ਚੋਣ ਆਪਣੇ ਅੰਤਿਮ ਦੌਰ ‘ਚ ਹੈ। ਹਰ ਪਾਰਟੀ ਆਪਣੇ ਵਿਰੋਧੀ ਨੂੰ ਕਮਜੋਰ ਸਾਬਤ ਕਰਕੇ ਬਾਜੀ ਮਾਰਨ ਲਈ ਤਿਆਰ ਹੈ...

Rahul Gandhi

ਨਵੀਂ ਦਿੱਲੀ : ਲੋਕ ਸਭਾ ਚੋਣ ਆਪਣੇ ਅੰਤਿਮ ਦੌਰ ‘ਚ ਹਨ। ਹਰ ਪਾਰਟੀ ਆਪਣੇ ਵਿਰੋਧੀ ਨੂੰ ਕਮਜੋਰ ਸਾਬਤ ਕਰਕੇ ਬਾਜੀ ਮਾਰਨ ਲਈ ਤਿਆਰ ਹੈ। ਅਜਿਹੇ ‘ਚ ਰਾਜ ਨੇਤਾਵਾਂ ਦੇ ਕਈ ਅਜਿਹੇ ਬਿਆਨ ਆ ਰਹੇ ਹਨ ਜੋ ਸ਼ਿਸ਼ਟਾਚਾਰ ਦੀ ਹੱਦ ਟੱਪ ਰਹੇ ਹਨ।

ਪੀਐਮ ਮੋਦੀ ਦੇ ਖਿਲਾਫ਼ ਇੰਜ ਹੀ ਇੱਕ ਬਿਆਨ ਲਈ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ (Rahul Gandhi) ਖਿਲਾਫ਼ ਅਪਰਾਧਿਕ ਸ਼ਿਕਾਇਤ ਕੀਤੀ ਗਈ ਸੀ ਜਿਸ ਵਿੱਚ ਉਨ੍ਹਾਂ ਨੂੰ ਦਿੱਲੀ ਪੁਲਿਸ ਵੱਲੋਂ ਰਾਹਤ ਮਿਲੀ ਹੈ।

ਦਰਅਸਲ ਰਾਹੁਲ ਗਾਂਧੀ ਨੇ ਆਪਣੇ ਇੱਕ ਭਾਸ਼ਣ ਵਿੱਚ ਪੀਐਮ ਨੂੰ ਸ਼ਹੀਦਾਂ ਦੇ ਖੂਨ ਪਿੱਛੇ ਲੁਕਣ ਵਾਲੇ ਅਤੇ ਸ਼ਹਾਦਤ ਦੀ ਦਲਾਲੀ ਕਰਨ ਵਾਲੇ ਕਿਹਾ ਸੀ। ਇਸ ਲਈ ਉਨ੍ਹਾਂ ਦੇ ਖਿਲਾਫ ਦਿੱਲੀ ਪੁਲਿਸ ਵਿੱਚ ਇੱਕ ਅਪਰਾਧਿਕ ਸ਼ਿਕਾਇਤ ਕੀਤੀ ਗਈ ਸੀ। ਇਸ ਸ਼ਿਕਾਇਤ ‘ਚ ਮੰਗ ਕੀਤੀ ਗਈ ਸੀ ਕਿ ਪੁਲਿਸ ਰਾਹੁਲ ਗਾਂਧੀ ਦੇ ਵਿਰੁੱਧ ਧਾਰਾ 124 A  ਦੇ ਅਧੀਨ ਦੇਸ਼ ਧ੍ਰੋਹ ਦਾ ਮਾਮਲਾ ਦਰਜ ਕਰੇ।

ਇਸ ਸ਼ਿਕਾਇਤ ‘ਤੇ ਅੱਜ ਦਿੱਲੀ ਪੁਲਿਸ ਨੇ ਰਾਉਜ ਐਵੀਨਿਊ ਅਦਾਲਤ ਵਿੱਚ ਆਪਣੀ ਐਕਸ਼ਨ ਟੇਕਨ ਰਿਪੋਰਟ ( ਏਟੀਆਰ) ਦਾਖਲ ਕੀਤੀ। ਇਸ ਵਿੱਚ ਦਿੱਲੀ ਪੁਲਿਸ ਨੇ ਕਿਹਾ ਹੈ ਕਿ ਸ਼ਿਕਾਇਤ ਦੇ ਕੰਟੇਂਟ ਦੇ ਅਨੁਸਾਰ ਕੋਈ ਦੋਸ਼ ਨਹੀਂ ਹੋਇਆ ਹੈ। ਰਾਹੁਲ ਗਾਂਧੀ ਨੇ ਪੀਐਮ ਦੇ ਵਿਰੁੱਧ ਅਪਮਾਨਜਨਕ ਬਿਆਨ ਦਿੱਤਾ ਹੈ ਅਤੇ ਇਸਦੇ ਲਈ ਜੇਕਰ ਪੀਐਮ ਆਪਣੇ ਆਪ ਬੇਇੱਜ਼ਤੀ ਦਾ ਮੁਕੱਦਮਾ ਦਰਜ ਕਰਨਾ ਚਾਹਿਆਂ ਤਾਂ ਕਰ ਸਕਦੇ ਹਨ।