ਖ਼ਾਲਿਸਤਾਨ ਦਾ ਮਖ਼ੌਟਾ ਪਾ ਕੇ 2020 ਰੈਫ਼ਰੈਂਡਮ ਦੇ ਪਾਖੰਡੀਆਂ ਦਾ ਸਬੰਧ, ਕੇਜਰੀਵਾਲ ਨਾਲ : ਭਾਈ ਰਾਜੋਆਣਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੇਂਦਰੀ ਜੇਲ ਪਟਿਆਲਾ ਵਿਚ ਪਿਛਲੇ 23 ਸਾਲਾਂ ਤੋਂ ਨਜ਼ਰਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਅੱਜ ਪ੍ਰੈਸ ਦੇ ਨਾਂ ਇਕ ਚਿੱਠੀ ਜਾਰੀ ਕਰਦਿਆਂ............

Balwant Singh Rajoana

ਪਟਿਆਲਾ  : ਕੇਂਦਰੀ ਜੇਲ ਪਟਿਆਲਾ ਵਿਚ ਪਿਛਲੇ 23 ਸਾਲਾਂ ਤੋਂ ਨਜ਼ਰਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਅੱਜ ਪ੍ਰੈਸ ਦੇ ਨਾਂ ਇਕ ਚਿੱਠੀ ਜਾਰੀ ਕਰਦਿਆਂ ਕਿਹਾ,''ਮੈਂ ਫਾਂਸੀ ਦੀ ਚੱਕੀ ਵਿਚ ਬੰਦ ਹਾਂ। ਜੇਲ ਦੇ ਸਫ਼ਰ ਦੌਰਾਨ ਪੰਜਾਬ ਦੇ ਕਿਸੇ ਵੀ ਖ਼ਾਲਿਸਤਾਨੀ ਆਗੂ ਨੇ ਮੇਰੇ ਨਾਲ ਕਦੇ ਵੀ ਮੁਲਾਕਾਤ ਨਹੀਂ ਕੀਤੀ। ਪਿਛਲੇ 23 ਸਾਲਾਂ ਦੌਰਾਨ ਖ਼ਾਲਿਸਤਾਨ ਦੇ ਸੰਘਰਸ਼ ਬਾਰੇ ਮੈਂ ਜੋ ਮਹਿਸੂਸ ਕੀਤਾ ਹੈ, ਉਹ ਇਹ ਹੈ ਕਿ ਖ਼ਾਲਿਸਤਾਨੀ ਦਾ ਸੰਘਰਸ਼ ਸਿਰਫ਼ ਹਵਾ ਵਿਚ ਹੀ ਲੜਿਆ ਜਾ ਰਿਹਾ ਹੈ, ਜ਼ਮੀਨੀ ਪੱਧਰ 'ਤੇ ਸੰਘਰਸ਼ ਦੀ ਕੋਈ ਹਕੀਕਤ ਨਹੀਂ ਹੈ।'' 

ਉਨ੍ਹਾਂ ਕਿਹਾ ਕਿ ਖ਼ਾਲਿਸਤਾਨ ਦੇ ਸੰਘਰਸ਼ ਦੇ ਪਿਛੇ ਜਿਹੜੇ ਵੀ ਸ਼ੈਤਾਨੀ ਦਿਮਾਗ ਕੰਮ ਕਰ ਰਹੇ ਹਨ, ਉਨ੍ਹਾਂ ਦਾ ਮਨੋਰਥ ਕੌਮ ਦੀ ਆਜ਼ਾਦੀ ਲੈਣਾ ਨਹੀਂ ਸਗੋਂ ਖ਼ਾਲਸਾ ਪੰਥ ਦੀ ਵੋਟ ਸ਼ਕਤੀ ਨੂੰ ਵੰਡ ਕੇ ਅਤੇ ਆਰਥਕ ਸ਼ਕਤੀ ਨੂੰ ਲੁੱਟ ਕੇ ਖ਼ਾਲਸਾ ਪੰਥ ਅਤੇ ਪੰਜਾਬ ਦੀਆਂ ਨੀਹਾਂ ਨੂੰ ਕਮਜ਼ੋਰ ਕਰਨਾ ਹੈ।  ਇਹ ਲੋਕ ਖ਼ਾਲਿਸਤਾਨ ਦੇ ਨਾਮ ਹੇਠ ਪਿਛਲੇ 34 ਸਾਲਾਂ ਤੋਂ ਖ਼ਾਲਸਾ ਪੰਥ ਨੂੰ ਗੁਮਰਾਹ ਕਰ ਰਹੇ ਹਨ। ਦੇਸ਼ ਦੇ ਹਜ਼ਾਰਾਂ ਸਿੱਖ ਨੌਜਵਾਨ ਇਨ੍ਹਾਂ ਦੀਆਂ ਸਾਜ਼ਸ਼ਾਂ ਦਾ ਸ਼ਿਕਾਰ ਹੋ ਗਏ ਹਨ।

ਉਨ੍ਹਾਂ ਅੰਤ ਵਿਚ ਕਿਹਾ ਕਿ ਜਿਥੋਂ ਤਕ ਖ਼ਾਲਿਸਤਾਨ ਦਾ ਮਖੌਟਾ ਪਾ ਕੇ 2020 ਰੈਫ਼ਰੈਂਡਮ ਦਾ ਰੌਲਾ ਪਾ ਰਹੇ ਇਨ੍ਹਾਂ ਪਾਖੰਡੀਆਂ ਦਾ ਸਬੰਧ ਹੈ, 2017 ਵਿਚ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਇਨ੍ਹਾਂ ਨੇ ਆਮ ਆਦਮੀ ਪਾਰਟੀ ਦਾ ਸਮਰਥਨ ਕੀਤਾ ਅਤੇ ਵੱਡੀ ਪੱਧਰ 'ਤੇ ਫ਼ੰਡ ਵੀ ਦਿੱਤੇ। ਪੰਜਾਬ ਵਿੱਚ ਇਨ੍ਹਾਂ ਅਖੌਤੀ ਖ਼ਾਲਿਸਤਾਨੀਆਂ ਦਾ ਰਾਜਨੀਤਕ ਵਿੰਗ ਆਮ ਆਦਮੀ ਪਾਰਟੀ ਹੈ, ਜਿਸ ਦਾ ਪ੍ਰਧਾਨ ਅਰਵਿੰਦ ਕੇਜਰੀਵਾਲ ਖ਼ਾਲਿਸਤਾਨੀ ਹੈ।

Related Stories