ਸਰਕਾਰੀ ਹਸਪਤਾਲ ਦੇ ਬਾਥਰੂਮ ’ਚੋਂ ਮਿਲੀ ਨਵਜੰਮੇ ਬੱਚੇ ਦੀ ਲਾਸ਼; RMP ਡਾਕਟਰ ਸਣੇ 4 ਵਿਰੁਧ ਮਾਮਲਾ ਦਰਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੁਲਿਸ ਨੇ ਆਰ.ਐਮ.ਪੀ. ਡਾਕਟਰ ਸਮੇਤ 4 ਮੁਲਜ਼ਮਾਂ ਵਿਰੁਧ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ

Image: For representation purpose only.

 

ਕਪੂਰਥਲਾ: ਜ਼ਿਲ੍ਹੇ ਦੇ ਸੁਲਤਾਨਪੁਰ ਲੋਧੀ ਸਿਵਲ ਹਸਪਤਾਲ ਦੇ ਬਾਥਰੂਮ ਵਿਚੋਂ ਨਵਜੰਮੇ ਬੱਚੇ ਦੀ ਲਾਸ਼ ਮਿਲੀ ਹੈ। ਚੀਫ਼ ਮੈਡੀਕਲ ਅਫ਼ਸਰ ਦੀ ਸ਼ਿਕਾਇਤ 'ਤੇ ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਨੇ ਆਰ.ਐਮ.ਪੀ. ਡਾਕਟਰ ਸਮੇਤ 4 ਮੁਲਜ਼ਮਾਂ ਵਿਰੁਧ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਗੱਲ ਦੀ ਪੁਸ਼ਟੀ ਜਾਂਚ ਅਧਿਕਾਰੀ ਬਲਵੀਰ ਸਿੰਘ ਨੇ ਕੀਤੀ।

ਇਹ ਵੀ ਪੜ੍ਹੋ: ਪਾਕਿਸਤਾਨ ਦੇ ਸਰਕਾਰੀ ਹਸਪਤਾਲ ’ਚ ਮਹਿਲਾ ਨਾਲ ਬਲਾਤਕਾਰ, 8 ਸਾਲਾ ਬੱਚੀ ਦੀ ਜਬਰ ਜ਼ਨਾਹ ਮਗਰੋਂ ਹਤਿਆ

ਸਿਵਲ ਹਸਪਤਾਲ ਸੁਲਤਾਨਪੁਰ ਲੋਧੀ 'ਚ ਤਾਇਨਾਤ ਮੈਡੀਕਲ ਅਫਸਰ ਮਨਦੀਪ ਕੌਰ ਨੇ ਪੁਲਿਸ ਨੂੰ ਦਸਿਆ ਕਿ 14 ਅਗੱਸਤ ਨੂੰ ਤੜਕੇ 2 ਵਜੇ ਹਸਪਤਾਲ 'ਚ ਤਾਇਨਾਤ ਸਵੀਪਰ ਬਲਜੀਤ ਕੌਰ ਨੇ ਉਨ੍ਹਾਂ ਨੂੰ ਸੂਚਨਾ ਦਿਤੀ ਕਿ ਹਸਪਤਾਲ ਦੇ ਬਾਥਰੂਮ 'ਚ ਨਵਜੰਮੇ ਬੱਚੇ ਦੀ ਲਾਸ਼ ਪਈ ਹੈ। ਸ਼ਿਕਾਇਤਕਰਤਾ ਮਨਦੀਪ ਕੌਰ ਅਨੁਸਾਰ ਸਟਾਫ਼ ਨੂੰ ਪਤਾ ਲੱਗਿਆ ਕਿ ਲਾਸ਼ ਇਕ ਲੜਕੀ ਅੰਜਲੀ ਦੀ ਹੈ, ਜਿਸ ਦੀ ਮਾਤਾ ਮਨਜੀਤ ਕੌਰ, ਪਿਤਾ ਬਲਵਿੰਦਰ ਸਿੰਘ ਪੁੱਤਰ ਕਸ਼ਮੀਰ ਸਿੰਘ ਅਤੇ ਡਾ. ਮੰਗਤ ਰਾਮ ਪੁੱਤਰ ਅਜੀਤ ਸਿੰਘ ਸਾਰੇ ਵਾਸੀ ਪਿੰਡ ਮਿਆਣੀ ਬਹਾਦਰਪੁਰ, ਸਿਵਲ ਹਸਪਤਾਲ ਆਏ ਸਨ। ਉਨ੍ਹਾਂ ਨੇ ਸਟਾਫ਼ ਮੈਂਬਰ ਖੁਸ਼ਪ੍ਰੀਤ ਸਿੰਘ ਨੂੰ ਦਸਿਆ ਕਿ ਇਸ ਬੱਚੀ ਦੇ ਪੇਟ ਵਿਚ ਦਰਦ ਹੈ।

ਇਹ ਵੀ ਪੜ੍ਹੋ: ਅੰਮ੍ਰਿਤਸਰ ਏਅਰਪੋਰਟ ਤੋਂ 45.22 ਲੱਖ ਰੁਪਏ ਦਾ ਸੋਨਾ ਜ਼ਬਤ; ਦੁਬਈ ਤੋਂ ਅੰਮ੍ਰਿਤਸਰ ਪਹੁੰਚਿਆ ਸੀ ਯਾਤਰੀ

ਮਨਦੀਪ ਕੌਰ ਅਨੁਸਾਰ ਆਰ.ਐਮ.ਪੀ. ਡਾਕਟਰ ਨੇ ਦਰਦ ਦਾ ਟੀਕਾ ਲਗਵਾਉਣ ਲਈ ਕਿਹਾ। ਸਟਾਫ਼ ਖੁਸ਼ਪ੍ਰੀਤ ਸਿੰਘ ਨੇ ਲੜਕੀ ਨੂੰ ਟੀਕਾਕਰਨ ਕਰਵਾਉਣ ਲਈ ਕਿਹਾ ਪਰ ਉਕਤ ਲੜਕੀ ਨੂੰ ਆਰ.ਐਮ.ਪੀ. ਡਾਕਟਰ ਅਤੇ ਉਸ ਦੇ ਨਾਲ ਆਏ ਵਿਅਕਤੀ ਬਾਥਰੂਮ ਵਿਚ ਲੈ ਕੇ। ਕੁੱਝ ਮਿੰਟਾਂ ਬਾਅਦ ਉਹ ਖੁਸ਼ਪ੍ਰੀਤ ਤੋਂ ਦਰਦ ਦੀ ਗੋਲੀ ਲੈ ਕੇ ਵਾਪਸ ਚਲੇ ਗਏ। ਸ਼ਿਕਾਇਤਕਰਤਾ ਨੇ ਸ਼ੱਕ ਜ਼ਾਹਰ ਕਰਦਿਆਂ ਪੁਲਿਸ ਨੂੰ ਦਸਿਆ ਕਿ ਉਕਤ ਵਿਅਕਤੀਆਂ ਨੇ ਮਿਲੀਭੁਗਤ ਨਾਲ ਬੱਚੀ ਨੂੰ ਪੇਟ ਵਿਚ ਹੀ ਮਾਰ ਦਿਤਾ।